ਸਮੱਗਰੀ 'ਤੇ ਜਾਓ

ਜ਼ੀਨਤ ਅਬਦੁੱਲਾ ਚੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੀਨਤ ਅਬਦੁੱਲਾ ਚੰਨਾ
زينت عبداللٰه چنه
ਮੂਲ ਨਾਮ
ਜ਼ੀਨਤ ਅਬਦੁੱਲਾ ਚੰਨਾ
زينت چنه
ਜਨਮزينت
4 ਜਨਵਰੀ 1919
ਸਹਿਵਨ, ਜਾਮਸ਼ੋਰੋ ਜ਼ਿਲ੍ਹਾ, ਸਿੰਧ, ਪਾਕਿਸਤਾਨ
ਮੌਤ12 ਜੁਲਾਈ 1974
ਕਿੱਤਾਲੇਖਕ
ਰਾਸ਼ਟਰੀਅਤਾਪਾਕਿਸਤਾਨੀ
ਪ੍ਰਮੁੱਖ ਕੰਮਮਾਸਿਕ ਮਾਰਵੀ ਦੇ ਸੰਪਾਦਕ
ਜੀਵਨ ਸਾਥੀਅਬਦੁੱਲਾ ਖਾਨ ਚੰਨਾ

ਜ਼ੀਨਤ ਅਬਦੁੱਲਾ ਚੰਨਾ (ਸਿੰਧੀ : زينت عبداللٰه چنه 4 ਜਨਵਰੀ, 1919 – 12 ਜੁਲਾਈ, 1974) ਸੇਹਵਾਨ, ਸਿੰਧ, ਪਾਕਿਸਤਾਨ ਤੋਂ ਇੱਕ ਸਿੱਖਿਆ ਸ਼ਾਸਤਰੀ ਅਤੇ ਲੇਖਕ ਸੀ। ਉਹ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸਿੰਧੀ ਕਹਾਣੀਆਂ ਲਿਖਣ ਵਾਲੀਆਂ ਪਹਿਲੀਆਂ ਮਹਿਲਾ ਲੇਖਕਾਂ ਵਿੱਚੋਂ ਇੱਕ ਸੀ। ਜ਼ੀਨਤ ਚੰਨਾ ਨੇ ਮਾਸਿਕ ਮੈਗਜ਼ੀਨ ਮਾਰਵੀ ਦੇ ਸੰਪਾਦਕ ਵਜੋਂ ਸੇਵਾ ਨਿਭਾਈ। ਉਸ ਨੇ ਪੇਂਡੂ ਸਿੰਧ ਵਿੱਚ ਮਾਪਿਆਂ ਨੂੰ ਆਪਣੀਆਂ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕੀਤਾ। ਇੱਕ ਅਧਿਆਪਕ ਅਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਉਸ ਨੇ ਸਾਹਿਤਕ ਲੇਖ ਵੀ ਲਿਖੇ।[1]

ਬਚਪਨ ਅਤੇ ਨਿੱਜੀ ਜੀਵਨ[ਸੋਧੋ]

ਜ਼ੀਨਤ ਅਬਦੁੱਲਾ ਚੰਨਾ ਦਾ ਜਨਮ 4 ਜਨਵਰੀ, 1919 ਨੂੰ ਸੇਹਵਾਨ ਸ਼ਰੀਫ, ਜ਼ਿਲ੍ਹਾ ਜਮਸ਼ੋਰੋ, ਸਿੰਧ, ਪਾਕਿਸਤਾਨ ਵਿੱਚ ਹੋਇਆ ਸੀ। ਉਸ ਦਾ ਪਿਤਾ, ਮੁਹੰਮਦ ਸਾਲੇਹ ਚੰਨਾ, ਇੱਕ ਪੋਸਟਮਾਸਟਰ ਦੀ। ਉਸ ਦਾ ਛੋਟਾ ਭਰਾ, ਮਹਿਬੂਬ ਚੰਨਾ, ਇੱਕ ਵਿਦਵਾਨ ਅਤੇ ਨਾਮਵਰ ਲੇਖਕ ਸੀ। ਉਸ ਨੇ ਆਪਣੇ ਜੱਦੀ ਸ਼ਹਿਰ ਸਹਿਵਾਨ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਹੈਦਰਾਬਾਦ ਦੇ ਟ੍ਰੇਨਿੰਗ ਕਾਲਜ ਫਾਰ ਵੂਮੈਨ ਵਿੱਚ ਪੜ੍ਹਾਈ ਕੀਤੀ।[2] ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਿਵਾਨ ਸ਼ਰੀਫ ਦੇ ਨੇੜੇ ਤਲਤੀ ਕਸਬੇ ਵਿੱਚ ਇੱਕ ਸਕੂਲ ਅਧਿਆਪਕ ਵਜੋਂ ਕੀਤੀ। ਉਹ ਹੈੱਡ ਮਿਸਟ੍ਰੈਸ ਵਜੋਂ ਸੇਵਾਮੁਕਤ ਹੋ ਗਈ। ਆਪਣੇ ਅਧਿਆਪਨ ਕਰੀਅਰ ਦੌਰਾਨ ਉਸ ਨੇ ਹਮੇਸ਼ਾ ਨੌਜਵਾਨ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।

ਉਸ ਨੇ 13 ਅਗਸਤ 1944 ਨੂੰ ਅਬਦੁੱਲਾ ਖਾਨ ਚੰਨਾ ਨਾਲ ਵਿਆਹ ਕੀਤਾ। ਉਸ ਦਾ ਪਤੀ ਸਹਿਵਾਨ ਦਾ ਡਿਪਟੀ ਕਲੈਕਟਰ ਸੀ।[3] ਉਹ ਇੱਕ ਖੋਜੀ ਅਤੇ ਲੇਖਕ ਵੀ ਸੀ।

ਸਾਹਿਤਕ ਯੋਗਦਾਨ[ਸੋਧੋ]

ਜ਼ੀਨਤ ਚੰਨਾ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸਭ ਤੋਂ ਵਧੀਆ ਸਿੰਧੀ ਕਹਾਣੀ ਲੇਖਕਾਂ ਵਿੱਚੋਂ ਇੱਕ ਸੀ। ਉਸ ਦੀਆਂ ਕਹਾਣੀਆਂ ਨਾਮਵਰ ਸਿੰਧੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ ਜਿਨ੍ਹਾਂ ਵਿੱਚ ਮਹਿਰਾਨ ਅਤੇ ਨਈਂ ਜ਼ਿੰਦਗੀ ਸ਼ਾਮਲ ਹਨ। ਉਸ ਨੇ ਕਈ ਚੰਗੀ ਗੁਣਵੱਤਾ ਵਾਲੇ ਸਾਹਿਤਕ ਲੇਖ ਅਤੇ ਨਿਬੰਧ ਵੀ ਲਿਖੇ।[4] ਉਸ ਦੀਆਂ ਕੁਝ ਵਧੀਆ ਕਹਾਣੀਆਂ ਵਿੱਚ ਰੈਂਡੀਕੋ (ਖਿਡੌਣਾ), ਆਂਡਾਹੀ (ਹਨੇਰਾ), ਅਤੇ ਮਿੱਠੀ (ਮਿੱਠੀ) ਸ਼ਾਮਲ ਹਨ। ਉਸ ਨੇ ਮਾਸਿਕ ਮਹਿਲਾ ਮੈਗਜ਼ੀਨ "ਮਾਰਵੀ" ਦੀ ਸੰਪਾਦਕ ਵਜੋਂ ਸੇਵਾ ਕੀਤੀ ਜੋ ਪਾਠਕਾਂ ਵਿੱਚ ਬਹੁਤ ਮਸ਼ਹੂਰ ਸੀ।[5] ਉਸ ਨੇ 1958 ਵਿੱਚ ਯਾਦਗਰ ਏ ਲਤੀਫ਼ ਨਾਮ ਦੀ ਇੱਕ ਕਿਤਾਬ ਤਿਆਰ ਕੀਤੀ।[6]

ਮੌਤ[ਸੋਧੋ]

ਉਸ ਦਾ ਦਿਹਾਂਤ 12 ਜੁਲਾਈ 1974 ਨੂੰ ਹੈਦਰਾਬਾਦ, ਸਿੰਧ, ਪਾਕਿਸਤਾਨ ਵਿੱਚ ਹੋਇਆ।[6]

ਹਵਾਲੇ[ਸੋਧੋ]

  1. Qāz̤ī K̲h̲ādimu (2007). The Glorious Past. Kavita Publications. p. 60. Retrieved 21 August 2020.
  2. "چنا زينت : (Sindhianaسنڌيانا)". encyclopediasindhiana.org (in ਸਿੰਧੀ). Retrieved 21 March 2020.
  3. Sindhi, Hamid (2018). اسان جو قلم ـ ھڪ علم. Jamshoro, Sindh, Pakistan: Sindhi Adabi Board. p. 15.
  4. Mir, Hajjan Mir (2014). سيوھڻ جون ادبي شخصيتون (in Sindhi). Sachai Publishing House. p. 125.{{cite book}}: CS1 maint: unrecognized language (link)
  5. Sindhipeoples (15 April 2012). "سنڌي شخصيتون: جيجي زينت چنه سيوهاڻي – علي اصغر اوٺو". سنڌي شخصيتون. Archived from the original on 22 ਮਾਰਚ 2020. Retrieved 21 March 2020.
  6. 6.0 6.1 Mir, Hajan Mir (2014). سيوھڻ جون ادبي شخصيتون (in Sindhi). Hyderabad, Sindh, Pakistan: Sacai Publishing House. p. 125.{{cite book}}: CS1 maint: unrecognized language (link)