ਜ਼ੀਨਤ ਆਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਜ਼ੀਨਤ ਆਪਾ"
ਲੇਖਕ ਕਰਤਾਰ ਸਿੰਘ ਦੁੱਗਲ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਜ਼ੀਨਤ ਆਪਾ ਕਰਤਾਰ ਸਿੰਘ ਦੁੱਗਲ ਦੀ ਇੱਕ ਕਹਾਣੀ ਹੈ।

ਇਹ ਇੱਕ ਬਹੁਤ ਸੁਹਣੀ ਕੁੜੀ ਦੀ ਕਹਾਣੀ ਹੈ। ਉਸ ਦਾ ਵਿਆਹ ਇੱਕ ਅਜਿਹੇ ਵੱਡੀ ਉਮਰ ਦੇ ਵਿਅਕਤੀ ਨਾਲ਼ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਘਰ ਵਾਲ਼ਾ ਤਾਂ ਮੰਨ ਲੈਂਦੀ ਹੈ, ਉਸ ਦੇ ਬੱਚਿਆਂ ਦੀ ਮਾਂ ਵੀ ਬਣ ਜਾਂਦੀ ਹੈ, ਪਰ ਉਸ ਨੂੰ ਕਦੇ ਵੀ ਰੂਹ ਦਾ ਹਾਣੀ ਨਹੀਂ ਬਣਾਉਂਦੀ। ਲੋਕ ਹੈਰਾਨ ਹੁੰਦੇ ਹਨ ਕਿ ਉਹ ਆਪਣੇ ਪਤੀ ਦੀ ਮੌਤ `ਤੇ ਰੋਂਦੀ ਕਿਉਂ ਨਹੀਂ। ਸੱਤਾਂ ਬੱਚਿਆਂ ਦੀ ਮਾਂ ਹੋ ਕੇ ਵੀ ਉਹ ਆਖਦੀ ਹੈ, “ਕਿਸ ਦੇ ਸਿਰ ਦਾ ਮਾਲਕ?" ਉਹ ਇਕ ਪਲ ਲਈ ਵੀ ਉਸ ਨੂੰ ਆਪਣਾ ਪਤੀ ਨਹੀਂ ਮੰਨਦੀ। ਉਹ ਸਮਾਜ ਵੱਲੋਂ ਟੋਲੇ ਹੋਏ ਪਤੀ ਨੂੰ ਆਪਣੇ ਦਿਲ ਦੇ ਤਖ਼ਤ ਹਜ਼ਾਰੇ ਉੱਤੇ ਬਿਠਾਉਣ ਨੂੰ ਸਵੀਕਾਰ ਨਹੀਂ ਕਰਦੀ।[1] ਉਸ ਦਾ ਸਾਲਾਂ ਤੋਂ ਕੋਈ ਪਲ ਵੀ ਆਪਣਾ ਨਹੀਂ ਸੀ ਜਦੋਂ ਪ੍ਰਾਪਤੀ ਹੀ ਕੋਈ ਨਾ ਹੋਈ ਫੇਰ ਗਵਾਚਣਾ ਕੀ ਹੋਇਆ? ਫਿਰ ਉਹ ਮੁੜ ਕੇ ਪੇਕੀ ਆ ਜਾਂਦੀ ਹੈ ਤਾਂ ਉਸ ਦਾ ਪਹਿਲਾਂ ਵਾਲਾ ਖੇੜਾ ਪਰਤ ਆਉਂਦਾ ਹੈ, ਜਿਵੇਂ ਏਨੇ ਵਰਿਆਂ ਪਿਛੋਂ ਉਹ ਫੇਰ ਜੀਉ ਪਈ ਹੋਵੇ।

ਹਵਾਲੇ[ਸੋਧੋ]

  1. Service, Tribune News. "ਪੰਜਾਬੀ ਵਿੱਚ 'ਪਤੀ' ਸ਼ਬਦ ਦੇ ਵਿਕਲਪੀ ਰੂਪ". Tribuneindia News Service. Archived from the original on 2022-04-13. Retrieved 2022-04-13.