ਜ਼ੇੱਨ
Jump to navigation
Jump to search
ਜ਼ੇੱਨ ਮਹਾਯਾਨ ਬੁੱਧ ਦਾ ਇੱਕ ਸਕੂਲ ਹੈ। 'ਜ਼ੇੱਨ' ਸ਼ਬਦ ਸੰਸਕ੍ਰਿਤ ਦੇ 'ਧਿਆਨ' ਸ਼ਬਦ ਤੋਂ ਨਿਕਲਿਆ ਹੈ, ਜਿਸ ਦੇ ਸ਼ਬਦੀ ਅਰਥ ਹਨ - ਧਿਆਨ ਮਗਨ ਹੋਣਾ। ਇਹ ਬੜੀ ਤੀਖਣਤਾ ਨਾਲ ਤਾਓਵਾਦ ਤੋਂ ਪ੍ਰਭਾਵਿਤ ਹੈ, ਅਤੇ ਚੀਨੀ ਬੁੱਧਮੱਤ ਦੇ ਇੱਕ ਵੱਖ ਸਕੂਲ ਦੇ ਤੌਰ 'ਤੇ ਵਿਕਸਿਤ ਹੋਇਆ ਸੀ। ਚੀਨ ਤੋਂ, ਚਾਨ ਬੁੱਧਮੱਤ ਦੱਖਣ ਵੱਲ ਵੀਅਤਨਾਮ, ਉੱਤਰ-ਪੂਰਬ ਵੱਲ ਕੋਰੀਆ ਅਤੇ ਪੂਰਬ ਵੱਲ ਜਪਾਨ, ਜਿੱਥੇ ਇਸ ਨੂੰ ਜਪਾਨੀ ਜ਼ੇੱਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਫੈਲ ਗਿਆ।