ਜਾਤਿੰਗਾ
ਜਾਤਿੰਗਾ (English: Jatinga) ਭਾਰਤ ਦੇ ਉਤਰ-ਪੂਰਵ ਰਾਜ ਆਸਾਮ ਦੀ ਘਾਟੀ ਵਿੱਚ ਸਥਿਤ ਪਿੰਡ ਹੈ। ਇਹ ਗੁਹਾਟੀ ਦੇ ਦੱਖਣ ਵਿੱਚ 330 ਕਿ.ਮੀ. ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ ਪੰਛੀਆਂ ਦੁਆਰਾ ਸਮੂਹਕ ਰੂਪ ਵਿੱਚ ਆਤਮ ਹੱਤਿਆ ਕਰਨ ਦੇ ਰਹੱਸ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਥੇ ਪੰਛੀਆਂ ਦੁਆਰਾ ਆਤਮ ਹੱਤਿਆ ਕਰਨ ਦੀਆਂ ਕਈ ਮਿੱਥਾਂ ਪ੍ਰਚਲਿਤ ਹਨ।[1]
ਪੰਛੀਆਂ ਦੀ ਮੌਤ
[ਸੋਧੋ]ਮੌਨਸੂਨ ਦੇ ਅਖੀਰ ਵਿੱਚ ਖਾਸਕਰ ਚੰਦਰਮਾ ਨਾ ਹੋਣ ਤੇ, ਧੂੰਦ ਭਰੀਆਂ ਕਾਲੀਆਂ ਰਾਤਾਂ ਵਿੱਚ ਸ਼ਾਮ ਨੂੰ 6 ਵਜੇ ਤੋਂ ਰਾਤ ਦੇ 9:30 ਦੇ ਦਰਮਿਆਨ ਪੰਛੀ ਪਰੇਸ਼ਾਨ ਹੋਣ ਲਗਦੇ ਹਨ ਅਤੇ ਰੌਸਨੀ ਵੱਲ ਅਕਰਸ਼ਿਤ ਹੁੰਦੇ ਹਨ। ਇਸ ਸਮੇਂ ਇਹ ਮਧਹੋਸ਼ੀ ਦੀ ਹਾਲਤ ਵਿੱਚ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਦਰੱਖਤਾਂ ਨਾਲ ਟਕਰਾ ਕੇ ਮਰ ਜਾਂਦੇ ਹਨ।[2] ਡਾ. ਸੈਨ ਗੁਪਤਾ ਨੇ ਇਸ ਦਾ ਕਾਰਣ ਖੋਜ ਵਿੱਚ ਦੱਸਿਆ ਕਿ ਪੰਛੀਆਂ ਦੇ ਅਜਿਹੇ ਕਰਨ ਦਾ ਕਾਰਣ ਮੌਸਮ ਅਤੇ ਚੁੰਬਕੀ ਸ਼ਕਤੀ ਹੈ।ਇਨ੍ਹਾਂ ਦੇ ਦੱਸਿਆ ਕਿ ਜਦੋਂ ਜਤਿੰਗਾ ਘਾਟੀ ਵਿੱਚ ਮੀਂਹ ਪੈਣ 'ਤੇ ਕੋਹਰਾ/ਧੂੰਦ ਪੈਂਦੀ ਹੈ ਤਾਂ ਸ਼ਾਮ ਸਮੇਂ ਘਾਟੀ ਦੀ ਚੁੰਬਕੀ ਸ਼ਕਤੀ ਵਿੱਚ ਇੱਕ ਦਮ ਬਦਲਾਵ ਆ ਜਾਂਦਾ ਹੈ ਜਿਸ ਕਾਰਣ ਪੰਛੀ ਆਮ ਨਾਲੋਂ ਵੱਖਰਾ ਵਿਵਹਾਰ ਕਰਦੇ ਹਨ ਅਤੇ ਰੌਸਨੀ ਵੱਲ ਆਕਸ਼ਿਤ ਹੁੰਦੇ ਹਨ ਅਤੇ ਮਧਹੋਸ਼ੀ ਦੀ ਹਾਲਤ ਵਿੱਚ ਦਰੱਖਤਾਂ ਅਤੇ ਹੋਰ ਚੀਜਾਂ ਨਾਲ ਟਕਰਾ ਕੇ ਮਰ ਜਾਂਦੇ ਹਨ।
ਹਵਾਲੇ
[ਸੋਧੋ]- ↑ Choudhury, A. U. (September 7, 1986).
- ↑ "Jatinga Bird Mystery" Archived 2017-06-08 at the Wayback Machine..