ਸਮੱਗਰੀ 'ਤੇ ਜਾਓ

ਜਾਨਵੀ ਛੇਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਾਨਵੀ ਚੱਡਾ ਤੋਂ ਮੋੜਿਆ ਗਿਆ)
ਜਾਨਵੀ ਛੇਡਾ
ਚੱਡਾ, ਨਵੰਬਰ 2012 ਵਿੱਚ ਸੀ.ਆਈ.ਡੀ. ਦੇ ਸੈਟ ਉੱਪਰ
ਜਨਮ29 ਫਰਵਰੀ[1]
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2007–ਵਰਤਮਾਨ
ਲਈ ਪ੍ਰਸਿੱਧਬਾਲਿਕਾ ਵਧੂ, ਸੀ.ਆਈ.ਡੀ.
ਜੀਵਨ ਸਾਥੀਨਿਸ਼ਾਂਤ

ਜਾਨਵੀ ਛੇਡਾ (ਜਨਮ 29 ਫਰਵਰੀ 1984) ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[2][3] ਇਸਨੇ ਸੀ.ਆਈ.ਡੀ. ਵਿੱਚ ਇੰਸਪੈਕਟਰ ਸ਼੍ਰੇਆ ਦੀ ਭੂਮਿਕਾ ਨਿਭਾਈ। ਇਸਨੇ 30 ਜੂਨ 2012 ਵਿੱਚ ਸੀ.ਆਈ.ਡੀ ਵਿੱਚ ਪਹਿਲਾ ਐਪੀਸੋਡ, "ਸੀਕ੍ਰੇਟ ਆਫ਼ ਹੈਡ ਐਂਡ ਹੈਂਡ" ਵਿੱਚ ਕੰਮ ਕੀਤਾ।

ਨਿੱਜੀ ਜ਼ਿੰਦਗੀ

[ਸੋਧੋ]

ਜਾਨਵੀ ਛੇਡਾ ਇਕ ਗੁਜਰਾਤੀ ਹੈ ਜਿਸਦਾ ਜੱਦੀ ਸਥਾਨ ਮੰਡਵੀ, ਕੁੱਚ ਹੈ।[4] ਇਸਦਾ ਜਨਮ ਅਤੇ ਪਰਵਰਿਸ਼ ਮੁੰਬਈ ਵਿੱਚ ਹੋਈ ਪਰ ਆਪਣੇ ਬਚਪਨ ਵਿੱਚ ਉਹ ਮੰਡਵੀ ਜਾਂਦੀ ਸੀ, ਜਿੱਥੇ ਇਸਨੇ ਕਈ ਸਾਲਾਂ ਤੱਕ ਦੀਵਾਲੀ ਮਨਾਈ। ਇਸਨੂੰ ਯਾਤਰਾ ਕਰਨਾ ਵੀ ਪਸੰਦ ਹੈ।[4] ਇਸਨੇ ਨਿਸ਼ਾਂਤ ਗੋਪਾਲਿਆ ਨਾਲ 2011 ਵਿੱਚ ਵਿਆਹ ਕੀਤਾ, ਇਹਨਾਂ ਦੀ ਇੱਕ ਧੀ ਹੈ।[5]

ਟੈਲੀਵਿਜ਼ਨ

[ਸੋਧੋ]

ਚੱਡਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੁਜਰਾਤੀ ਟੈਲੀਵੀਜ਼ਨ ਚੈਨਲ ਦੀ ਐਂਕਰ ਵਜੋਂ ਕੀਤੀ ਅਤੇ ਫਿਰ ਗੁਜਰਾਤੀ ਟੀਵੀ ਸ਼ੋਅ ਕੀਤੇ, ਜਿਸ ਤੋਂ ਬਾਅਦ ਉਸਨੇ ਹਿੰਦੀ ਸ਼ੋਅ 'ਛੂਨਾ ਹੈ ਆਸਮਾਨ' ਵੱਲ ਰੁਖ਼ ਕੀਤਾ।[4] ਉਹ ਸੀ.ਆਈ.ਡੀ. ਵਿੱਚ ਇੰਸਪੈਕਟਰ ਸ਼੍ਰੇਆ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੂੰ ਆਖ਼ਰੀ ਵਾਰ ਐਪੀਸੋਡ-1376 ਵਿੱਚ ਵੇਖਿਆ ਗਿਆ ਸੀ। ਲਗਭਗ ਇਕ-ਡੇਢ ਸਾਲ ਬਾਅਦ ਉਸਨੂੰ ਦੁਬਾਰਾ ਐਪੀਸੋਡ-1491/1492 ਵਿੱਚ ਦੇਖਿਆ ਗਿਆ।

ਸਾਲ ਸ਼ੋਅ ਭੂਮਿਕਾ ਨੋਟਸ
2007–2008 ਛੂਨਾ ਹੈ ਆਸਮਾਨ ਸਮੀਰਾ ਸਿੰਘ
2009 ਧੂਪ ਮੇਂ ਠੰਡੀ ਛਾਓ...ਮਾਂ ਸੰਧਿਆ
2009 ਮਾਇਕਾ ਸਿਮਰਨ
2010–2011 ਤੇਰੇ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ ਤਾਸ਼ੀ ਸਿੰਘ
2011–2013  ਬਾਲਿਕਾ ਵਧੂ ਸੁਗਨਾ ਸ਼ਯਾਮ ਸਿੰਘ   [6][7]
2012–2016,2018 ਸੀ.ਆਈ.ਡੀ. ਇੰਸਪੈਕਟਰ ਸ਼੍ਰੇਆ   [8]
2012 ਅਦਾਲਤ ਐਪੀਸੋਡਿਕ ਦਿੱਖ
2014 ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੀ.ਆਈ.ਡੀ.

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Actor Janvi Chheda aka Sugna of Balika Vadhu to wed on 22nd of November with her boyfriend Nishant". indiatimes.com.
  2. "Actresses who shot to fame from Gujarati TV - The Times of India". indiatimes.com.
  3. 4.0 4.1 4.2
  4. "Raksha Bandhan 2013: TV Stars' Quotes - Page 5 - Page 5". Times Internet. 20 August 2013. Retrieved 20 November 2018.
  5. "TV actress Janvi Chheda poses during the Diwali celebratin held in Inorbit, in Mumbai". Times Internet. Archived from the original on 6 ਦਸੰਬਰ 2016. Retrieved 20 November 2018.

ਬਾਹਰੀ ਕੜੀਆਂ

[ਸੋਧੋ]