ਜਾਨ ਬੋਡੂਆਇਨ ਡੇ ਕੂਰਟਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਨ ਬੋਡੂਆਇਨ ਡੇ ਕੂਰਟਨੇ
Baudouin2.jpg
ਬੋਡੂਆਇਨ ਡੇ ਕੂਰਟਨੇ ਆਪਣੀ ਜਵਾਨੀ ਦੇ ਸਮੇਂ
ਜਨਮ13 ਮਾਰਚ 1845
ਰੇਡਸੀਮਿਨ, ਕਾਂਗਰਸ ਪੋਲੈਂਡ
ਮੌਤ3 ਨਵੰਬਰ 1929
ਵਾਰਸੌ, ਪੋਲੈਂਡ
ਮੁੱਖ ਰੁਚੀਆਂ
ਧੁਨੀ ਵਿਉਂਤ

ਜਾਨ ਨਿਸਿਸਲਾ ਇਗਨਾਸੀ ਬੋਡੂਆਇਨ ਡੇ ਕੂਰਟਨੇ (ਪੌਲਿਸ਼: Jan Niecisław Ignacy Baudouin de Courtenay; 13 ਮਾਰਚ 1845 – 3 ਨਵੰਬਰ 1929) ਇੱਕ ਪੌਲਿਸ਼[1] ਭਾਸ਼ਾ ਵਿਗਿਆਨੀ ਅਤੇ ਸਲਾਵਿਸਟ ਸੀ ਜੋ ਫੋਨੀਮ ਅਤੇ ਐਲੋਫੋਨ ਦੇ ਆਪਣੇ ਸਿਧਾਂਤਾਂ ਲਈ ਮਸ਼ਹੂਰ ਹੈ। ਰੂਸ ਵਿੱਚ ਇਸਨੂੰ ਇੱਕ ਰੂਸੀ ਵਿਗਿਆਨੀ ਵਜੋਂ ਜਾਣਿਆ ਜਾਂਦਾ ਹੈ।[2]

ਜੀਵਨੀ[ਸੋਧੋ]

ਜਾਨ ਬੋਡੂਆਇਨ ਡੇ ਕੂਰਟਨੇ ਪੌਲਿਸ਼ ਕਾਂਗਰਸ(ਰੂਸੀ ਸਾਮਰਾਜ ਨਾਲ ਸੰਧੀ ਕਰਨ ਵਾਲਾ ਇੱਕ ਰਾਜ) ਵਿੱਚ ਰੇਡਸੀਮਿਨ ਵਿਖੇ ਇੱਕ ਫ਼ਰਾਂਸੀਸੀ ਮੂਲ ਦੇ ਪਰਿਵਾਰ ਵਿੱਚ ਹੋਇਆ। ਇਸ ਦਾ ਇੱਕ ਪੁਰਾਣਾ ਪੂਰਵਰਜ ਫ਼ਰਾਂਸ ਦੇ ਕੁਲੀਨ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਪੌਲਿਸ਼ ਬਾਦਸ਼ਾਹ ਅਗਸਤ ਦੂਜੇ ਦੇ ਰਾਜ ਦੌਰਾਨ ਪੋਲੈਂਡ ਵਿੱਚ ਆ ਗਿਆ।

1862 ਵਿੱਚ ਬੋਡੂਆਇਨ ਡੇ ਕੂਰਟਨੇ "ਮੇਨ ਸਕੂਲ" ਵਿੱਚ ਦਾਖ਼ਲ ਹੋਇਆ, ਜੋ ਕਿ ਵਾਰਸੌ ਯੂਨੀਵਰਸਿਟੀ ਦਾ ਪਹਿਲਾਂ ਦਾ ਨਾਂ ਸੀ। ਇਹ 1866 ਵਿੱਚ ਰੂਸੀ ਇੰਪੀਰੀਅਲ ਮਿਨਿਸਟਰੀ ਆਫ਼ ਐਜੂਕੇਸ਼ਨ ਦੀ ਸਕਾਲਰਸ਼ਿਪ ਲੈਕੇ ਗ੍ਰੈਜੂਏਟ ਹੋਇਆ। ਇਸ ਤੋਂ ਬਾਅਦ ਇਸਨੇ ਪੋਲੈਂਡ ਤੋਂ ਬਾਹਰ ਜਾ ਕੇ ਪਰਾਗ, ਜੇਨਾ ਅਤੇ ਬਰਲਿਨ ਦੀਆਂ ਯੂਨੀਵਰਸਿਟੀਆਂ ਤੋਂ ਸਿੱਖਿਆ ਲਿੱਤੀ। 1870 ਵਿੱਚ ਇਸਨੇ ਲੀਪਜ਼ਿਗ ਯੂਨੀਵਰਸਿਟੀ ਤੋਂ "14ਵੀਂ ਸਦੀ ਤੋਂ ਪਹਿਲਾਂ ਦੀ ਪੁਰਾਣੀ ਪੌਲਿਸ਼ ਭਾਸ਼ਾ ਬਾਰੇ" ਸਿਰਲੇਖ ਦਾ ਖੋਜ-ਪ੍ਰਬੰਧ ਲਿਖਿਆ ਅਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. Iłowiecki, Maciej (1981). Dzieje nauki polskiej. Warszawa: Wydawnictwo Interpress. pp. 219–220. ISBN 83-223-1876-6. 
  2. Бодуэн де Куртенэ, Иван Александрович // Новая иллюстрированная энциклопедия. Кн. 3. Би-Ве. — М.: Большая Российская энциклопедия, 2003. — 256 с.: ил. — С. 27 — 28. — ISBN 5-85270-195-5 (кн. 3), ISBN 5-85270-218-8.