ਜਾਮਣ
colspan=2 style="text-align: centerਜਾਮਣ | |
---|---|
![]() | |
ਸਿਜ਼ੀਗੀਅਮ ਕਿਊਮਿਨੀ | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Angiosperms |
(unranked): | Eudicots |
(unranked): | Rosids |
ਤਬਕਾ: | Myrtales |
ਪਰਿਵਾਰ: | Myrtaceae |
ਜਿਣਸ: | ਸਿਜ਼ੀਗੀਅਮ |
ਪ੍ਰਜਾਤੀ: | ਐਸ ਕਿਊਮਿਨੀ |
ਦੁਨਾਵਾਂ ਨਾਮ | |
ਸਿਜ਼ੀਗੀਅਮ ਕਿਊਮਿਨੀ (ਐਲ) ਸਕੀਲਜ . | |
Synonyms[1] | |
|
ਜਾਮਣ (ਅੰਗਰੇਜ਼ੀ: ਜੰਮਬੁਲ ਟਰੀ ਅਤੇ ਲਾਤੀਨੀ ਵਿੱਚ ਯੂਜੇਨੀਆ ਜੰਬੋਲੇਨਾ) ਸਦਾਬਹਾਰ ਫੁੱਲਦਾਰ ਤਪਤਖੰਡੀ ਦਰਖਤ ਹੈ ਜਿਸਨੂੰ ਬਾਟਨੀ ਦੀ ਸ਼ਬਦਾਵਲੀ ਵਿੱਚ ਸਿਜ਼ੀਗੀਅਮ ਕਿਊਮਿਨੀ (Syzygium cumini) ਕਹਿੰਦੇ ਹਨ ਅਤੇ ਇਹ ਬੰਗਲਾਦੇਸ਼, ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀ ਲੰਕਾ, ਫਿਲੀਪੀਨਜ਼, ਅਤੇ ਇੰਡੋਨੇਸ਼ੀਆ ਮੂਲ ਦਾ ਰੁੱਖ ਹੈ। ਇਹ ਕਾਫ਼ੀ ਤੇਜ਼ੀ ਨਾਲ ਵਧਣ ਵਾਲਾ ਦਰਖ਼ਤ ਹੈ ਜੋ 30 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ। ਇਸ ਦਰਖ਼ਤ ਦੀ ਉਮਰ ਅਕਸਰ 100 ਸਾਲ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਪੱਤੇ ਸੰਘਣੇ ਅਤੇ ਛਾਂਦਾਰ ਹੁੰਦੇ ਹਨ ਅਤੇ ਲੋਕ ਇਸਨੂੰ ਸਿਰਫ ਛਾਂ ਅਤੇ ਖ਼ੂਬਸੂਰਤੀ ਲਈ ਵੀ ਲਗਾਉਂਦੇ ਹਨ। ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਤੇ ਪਾਣੀ ਅਸਰ ਨਹੀਂ ਕਰਦਾ। ਆਪਣੀ ਇਸ ਖ਼ਸੂਸੀਅਤ ਦੇ ਸਬੱਬ ਇਸ ਦੀ ਲੱਕੜੀ ਰੇਲਵੇ ਲਾਈਨਾਂ ਵਿੱਚ ਵੀ ਇਸਤੇਮਾਲ ਹੁੰਦੀ ਹੈ।