ਸਮੱਗਰੀ 'ਤੇ ਜਾਓ

ਜਾਹਨ ਨੇਪੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਹਨ ਨੇਪੀਅਰ
ਜਾਨ ਨੇਪੀਅਰ (1550–1617)
ਜਨਮ(1550-02-01)ਫਰਵਰੀ 1, 1550
Merchiston Tower, ਐਡਨਬਰਾ,
ਸਕੌਟਲੈਂਡ
ਮੌਤ(1617-04-04)4 ਅਪ੍ਰੈਲ 1617 (ਉਮਰ 66–67)
ਐਡਨਬਰਾ, ਸਕੌਟਲੈਂਡ
ਰਾਸ਼ਟਰੀਅਤਾਸਕੌਟਿਸ਼
ਅਲਮਾ ਮਾਤਰUniversity of St Andrews
ਲਈ ਪ੍ਰਸਿੱਧਲੌਗਰਿਦਮ
Napier's bones
Decimal notation
ਵਿਗਿਆਨਕ ਕਰੀਅਰ
ਖੇਤਰਹਿਸਾਬਦਾਨ
InfluencedHenry Briggs

ਜਾਹਨ ਨੇਪੀਅਰ (/ˈnpɪər/;[1] (1 ਫਰਵਰੀ, 1550 – 4 ਅਪਰੈਲ 1617) ਸਕਾਟਲੈਂਡ ਦਾ ਇੱਕ ਜ਼ਿੰਮੀਦਾਰ ਹਿਸਾਬਦਾਨ, ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਫਿਲਾਸਫ਼ਰ ਅਤੇ ਧਰਮ ਸ਼ਾਸਤਰੀ ਸੀ। ਉਹ ਜ਼ਰਬਾਂ, ਤਕਸੀਮਾਂ ਤੇ ਘਾਤਾਂ/ਮੂਲਾਂ ਦੀ ਥਾਂ ਜਮ੍ਹਾ ਮਨਫ਼ੀ ਦੇ ਸਰਲ ਤਰੀਕਿਆਂ ਨਾਲ ਹੀ ਕੰਮ ਕਰਨ ਲੌਗਰਿਦਮ ਨਾਮ ਦੀ ਸੁਵਿਧਾਜਨਕ ਵਿਧੀ ਦਾ ਵਿਕਾਸ ਕਰਨ ਲਈ ਮਸ਼ਹੂਰ ਹੈ।

ਮੁਢਲਾ ਜੀਵਨ

[ਸੋਧੋ]

ਜਾਨ ਨੇਪੀਅਰ ਦਾ ਜਨਮ 1550 ਵਿੱਚ ਮਰਕਿਸਟਨ ਕੈਸਲ ਐਡਨਬਰਾ, ਸਕੌਟਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਸਰ ਆਰਕੀਬਾਲਡ ਨੇਪੀਅਰ ਸੀ ਅਤੇ ਉਸ ਦੀ ਮਾਤਾ ਜੈਨੇਟ ਨੇਪੀਅਰ ਸੀ। ਉਸ ਨੇ ਨਿੱਜੀ ਤੌਰ 'ਤੇ ਮੁਢਲੀ ਪੜ੍ਹਾਈ ਗੈਰਰਸਮੀ ਕੀਤੀ ਸੀ ਅਤੇ 13 ਸਾਲ ਦੀ ਉਮਰ ਵਿੱਚ, 1563 ਵਿੱਚ ਉਹ ਸੇਂਟ ਸਾਲਵੇਟਰਜ਼ ਕਾਲਜ ਵਿੱਚ ਦਾਖਲ ਹੋਇਆ।[2] ਉਸ ਨੇ ਬਹੁਤਾ ਕਾਲਜ ਵਿੱਚ ਨਾ ਰਿਹਾ ਅਤੇ ਫਰਾਂਸ ਤੇ ਯੂਰਪ ਦੇ ਹੋਰ ਦੇਸ਼ਾਂ ਦੀ ਯਾਤਰਾ ਲਈ ਚਲਾ ਗਿਆ ਇਹ ਵਿਸ਼ਵਾਸ ਕੀਤਾ ਹੈ ਕਿ ਉਹ ਸਕੌਟਲੈਂਡ ਦੇ ਉਸ ਕਾਲਜ ਵਿੱਚੋਂ ਕਢ ਦਿੱਤਾ ਗਿਆ ਸੀ। 1571 ਵਿੱਚ ਨੇਪੀਅਰ, 21 ਸਾਲ ਦੀ ਉਮਰ ਵਿੱਚ ਸਕੌਟਲਡ ਨੂੰ ਵਾਪਸ ਆਇਆ, ਅਤੇ ਇੱਕ ਕਿਲਾ ਖਰੀਦਿਆ।

ਹਵਾਲੇ

[ਸੋਧੋ]
  1. "Napier". Random House Webster's Unabridged Dictionary.
  2. Monuments and monumental inscriptions of Scotland: The Grampian Society, 1871