ਜੀਗੋਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

GIGOLO ਜੀਗੋਲੋ #GIGOLO #ਜੀਗੋਲੋ (ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ)

ਜੀਗੋਲੋ ਇੱਕ ਅਜਿਹਾ ਨੌਜਵਾਨ ਮਰਦ, ਜਿਸ ਦੀ ਇੱਕ ਔਰਤ ਵੱਲੋਂ ਆਰਥਿਕ ਮਦਦ ਕੀਤੀ ਜਾਦੀ ਹੈ, ਜਿਸ ਦੇ ਬਦਲੇ ਵਿੱਚ ਉਹ ਮਰਦ ਉਸ ਔਰਤ ਦੀ ਸ਼ੈਕਸ, ਜੀਵਨ, ਮਹਿਬੂਬ ਵੱਜੋਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਅਜਿਹੀਆਂ ਜ਼ਿਆਦਾਤਰ ਔਰਤ 30 ਪਲਸ ਤੇ ਅਮੀਰ ਜਾਂ ਸ਼ੌਕੀਆਂ ਹੁੰਦੀਆਂ ਹਨ।

ਜੀਗੋਲੋ ਪੱਛਮੀ ਦੇਸ਼ਾਂ ਵਿੱਚ ਨੌਜਵਾਨਾ ਵੱਲੋਂ ਪੇਸ਼ੇ ਵਜੋ ਅਪਣਾਇਆ ਜਾਂਦਾ ਹੈ, ਖਾਸ ਤੌਰ 'ਤੇ ਨੌਜਵਾਨ ਪੜਾਕੂਆਂ ਤੇ ਲਗਜ਼ਰੀ ਇਛਾਵਾਂ ਪੂਰੀਆਂ ਕਰਨ ਦੀਆਂ ਲਾਲਾਸਾ ਰੱਖਣ ਵਾਲਿਆਂ ਵੱਲੋਂ, ਪਰ ਹੁਣ ਇਹ ਪੇਸ਼ਾ ਪੂਰਬੀ ਦੇਸ਼ਾਂ ਵਿੱਚ ਅਪਣਾਇਆ ਜਾਣ ਲਗਾ ਹੈ। ਅਜਿਹੇ ਨੌਜਵਾਨਾ ਨੂੰ ਅਮੀਰ ਤੇ ਸੈਕਸ ਪੂਰਤੀ ਪੂਰੀ ਨਾ ਹੋਣ ਵਾਲੀਆਂ ਔਰਤਾਂ ਵੱਲੋਂ ਆਰਥਿਕ ਮਦਦ ਮਿਲਦੀ ਹੈ। ਇੱਕ ਵੈਬਸਾਈਟ ਅਨੁਸਾਰ ਚੰਡੀਗੜ੍ਹ, ਲੁਧਿਆਣਾ, ਪੰਚਕੂਲਾ, ਦਿਲੀ ਤੇ ਮੁੰਬਈ ਵਿੱਚ ਇਹ ਪੇਸ਼ਾ ਬਹੁਤ ਚਲ ਰਿਹਾ ਹੈ। ਜਿਸ ਦੀ ਜ਼ਮੀਨੀ ਹਕੀਕਤ ਸਾਹਮਣੇ ਆਉਣਾ ਅਜੇ ਬਾਕੀ ਹੈ।

ਇਕ ਜੀਗੋਲੋ ਇੱਕ ਔਰਤ ਨੂੰ ਕੰਪਨੀ ਦਿੰਦਾ ਹੈ, ਜਿਸ ਵਿੱਚ ਸੈਕਸ ਪ੍ਰਮੁੱਖਤਾ ਨਹੀਂ ਰੱਖਦਾ। ਸਮਾਜਿਕ ਤੌਰ 'ਤੇ ਔਰਤ ਨੂੰ ਮਾਨਸਿਕ ਤੌਰ 'ਤੇ ਇੱਕ ਜੀਵਤ ਔਰਤ ਦਾ ਅਹਿਸਾਸ ਕਰਾਉਣਾ ਵੀ ਹੈ। ਕਿਉਂਕਿ ਸੈਕਸ ਸਮੇਤ ਮਾਨਸਿਕ ਜ਼ਰੂਰਤਾਂ ਪੂਰੀਆਂ ਹੋਣਾ ਵੀ ਜ਼ਰੂਰੀ ਹਨ। ਇਸ ਲਈ ਇੱਕ ਜੀਗੋਲੋ ਮਰਦ ਵਿੱਚ ਚੰਗੇ ਮੈਨਰ (ਸੰਸਕਾਰ), ਚੰਗੀ ਗੱਲਬਾਤ ਦਾ ਸਲੀਕਾ, ਚੰਗਾ ਜੀਵਨ ਸਲੀਕਾ, ਸਮਾਜਿਕ ਚੰਗਾ ਰਵੱਈਆ, ਸੇਵਾ ਭਾਵਨਾ, ਦੋਸਤੀ ਦੀ ਭਾਵਨਾ, ਸਹਿਯੋਗੀ ਦੀ ਭਾਵਨਾ ਅਤੇ ਹੋਰ ਬਹੁਤ ਕੁਝ, ਜੋ ਇੱਕ ਔਰਤ ਇੱਕ ਮਰਦ ਤੋਂ ਚਾਹੁੰਦੀ ਹੈ। ਮਰਦ ਵਾਂਗ ਕੇਵਲ ਸੈਕਸ ਹੀ ਨਹੀਂ।

ਜੀਗੋਲੋ ਸ਼ਬਦ ਅੰਗਰੇਜ਼ੀ ਵਿੱਚ ਪਹਿਲੀ ਵਾਰ 1920 ਦੇ ਆਸਪਾਸ ਵਰਤਿਆ ਗਿਆ, ਜੋ ਫਰੈਂਚ ਸ਼ਬਦ Gigoletteਤੋਂ ਉਪਜਿਆ ਹੈ। ਜਿਸ ਦਾ ਅਰਥ ਹੈ ਇੱਕ ਅਜਿਹਾ ਮਰਦ ਜਿਸ ਨੂੰ ਇੱਕ ਔਰਤ ਆਪਣੇ ਡਾਂਸਰ ਵੱਜੋਂ ਹਾਇਰ ਕਰਦੀ ਹੈ।

ਬੀ.ਬੀ.ਸੀ ਹਿੰਦੀ ਨੇ ਆਪਣੇ 30 ਅਗਸਤ 2015 ਵਾਲੇ ਆਨਲਾਈਨ ਐਡੀਸ਼ਨ ਵਿੱਚ ਇੱਕ ਮੁਲਾਕਾਤ ਛਾਪੀ ਸੀ, ਜਿਸ ਦਾ ਸਿਰਲੇਖ “ਮਿਲੀਏ ਏਕ ਜੀਗੋਲੋ ਟ੍ਰੇਨਰ ਸੇ” ਸੀ, ਜਿਸ ਨੂੰ ਚਿੰਕੀ ਸਿਹਨਾ ਵੱਲੋਂ ਲਿਖਿਆਂ ਗਿਆ ਸੀ। ਜਿਸ ਵਿੱਚ ਇੱਕ ਜੀਗੋਲੋ ਆਪਣੇ ਜੀਗੋਲੋ ਬਣਨ ਤੇ ਫਿਰ ਜੀਗੋਲੋ ਟ੍ਰੇਨਰ ਬਣਨ ਦੀ ਬਾਤ ਪਾਉਂਦਾ ਹੈ। ਉਸ ਅਨੁਸਾਰ ਅਮੀਰ ਔਰਤਾਂ ਇੱਕ ਰਾਤ ਵਿੱਚ 30 ਹਜ਼ਾਰ ਰੁਪਏ ਤੱਕ ਖਰਚ ਦਿੰਦੀਆਂ ਹਨ। ਉਂਝ ਇੱਕ ਜੀਗੋਲੋ 2 ਹਜ਼ਾਰ ਤੋਂ ਦਸ ਹਜ਼ਾਰ ਆਰਾਮ ਨਾਲ ਕਮਾ ਜਾਂਦਾ ਹੈ। ਨੋਟ ਇਹ ਤੱਥ ਕੁਝ ਸਾਈਟਾਂ ਅਨੁਸਾਰ ਹਨ।

ਜੀਗੋਲੋ ਦੇ ਨਾਂ ਤੇ ਲੁੱਟ: ਕੁਝ ਲੋਕ ਤੇ ਦੋਸਤੀ ਕਲੱਬ ਜੀਗੋਲੋ ਦੇ ਨਾਂ ਤੇ ਨੌਜਵਾਨਾਂ ਦੀ ਲੁੱਟ ਵੀ ਕਰਦੇ ਹਨ। ਉਹ ਮੈਂਬਰਸ਼ਿਪ ਫੀਸ ਦੇ ਨਾਂ ਤੇ ਪੈਸੇ ਠੱਗਦੇ ਹਨ। ਇਹ ਕੋਈ ਸਰਕਾਰੀ ਜੋਬ ਨਹੀਂ ਕਿ ਰੋਜ਼ਗਾਰ ਦਫਤਰ ਖੁੱਲੇ ਹੋਏ ਹਨ। ਇਹ ਕੰਮ ਬਹੁਤ ਹੀ ਗੁਪਤ ਤਰੀਕੇ ਨਾਲ ਚਲਦਾ ਹੈ। ਕਿਉਂਕਿ ਇਹ ਮਰਦ ਤੇ ਔਰਤ ਦੋਨਾਂ ਦੇ ਨਿਜੀ ਜੀਵਨ ਤੇ ਇਜ਼ਤ ਨਾਲ ਜੁੜੀ ਹੋਇਆ ਹੈ। ਉਹ ਵੀ ਅਮੀਰ ਤੇ ਸ਼ੌਕੀਆਂ ਔਰਤਾਂ ਨਾਲ। ਵਿਸ਼ੇਸ਼ ਨੋਟ: ਇਹ ਕੰਮ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਸੰਪਰਕ ਵਾਲੇ ਸਿਧਾਂਤ ਨਾਲ ਚਲਦਾ ਹੈ। ਇੱਕ ਔਰਤ ਦੂਜੇ ਨੂੰ ਮਰਦ ਸ਼ਿਫਾਰਿਸ਼ ਕਰਦੀ ਹੈ।

ਗੁਰਪ੍ਰੀਤ ਸਿੰਘ ਬਿਲਿੰਗ ਸ੍ਰੋਤ: https://en.wikipedia.org/wiki/Gigolo http://www.bbc.com/hindi/india/2015/08/150829_gigolo_trainer_sr http://www.hindi.indiasamvad.co.in/specialstories/delhi-is-sjti-from-10-pm-gigolo-market-where-the-body-of-men-and-women-are-bid-11111 Archived 2017-07-06 at the Wayback Machine. http://news.raftaar.in/tags/gigolo-[permanent dead link] https://www.youngisthan.in/hindi/gigolo-business-in-delhi-24069/ http://gigolotraining.com/blog/?page_id=586 http://www.wordsense.eu/gigolette/