ਜੀਜਾ ਸਾਲੀ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੈਣ ਦੇ ਪਤੀ ਨੂੰ ਜੀਜਾ ਕਹਿੰਦੇ ਹਨ। ਵਹੁਟੀ ਦੀ ਭੈਣ ਸਾਲੀ ਹੁੰਦੀ ਹੈ। ਜੇ ਪਤਨੀ ਦੀ ਮੌਤ ਹੋ ਜਾਵੇ ਤੇ ਉਸ ਦੇ ਛੋਟੇ ਬੱਚੇ ਹੋਣ ਤੇ ਛੋਟੀ ਸਾਲੀ ਕੁਆਰੀ ਹੋਵੇ ਤੇ ਉਸ ਨਾਲ ਵਿਆਹ ਕੀਤਾ ਜਾਵੇ ਤਾਂ ਉਸ ਵਿਆਹ ਨੂੰ ਜੀਜਾ ਸਾਲੀ ਵਿਆਹ ਕਹਿੰਦੇ ਹਨ। ਇਹ ਵਿਆਹ ਦੋਵਾਂ ਪਰਿਵਾਰਾਂ ਦੀ ਰਜਾਮੰਦੀ ਨਾਲ ਹੁੰਦਾ ਹੈ। ਇਸ ਪਿੱਛੇ ਸਮਾਜਿਕ ਮੁੱਖ ਕਾਰਨ ਉਸ ਦੀ ਵੱਡੀ ਭੈਣ ਦੇ ਬੱਚਿਆਂ ਦੀ ਸੰਭਾਲ ਤੇ ਪਾਲ ਪੋਸ਼ਣਾ ਹੁੰਦਾ ਹੈ। ਵਿਆਹ ਦੀ ਇਹ ਪ੍ਰਥਾ ਹੁਣ ਵੀ ਚੱਲਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.