ਜੀਸੈਟ-3

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜੀਸੈਟ-3 GSAT-3 ਜਿਸ ਨੂੰ ਐਜੂਸੈਟ EDUSAT ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਭਾਰਤੀ ਪੁਲਾੜ ਸੰਸਥਾ ਇਸਰੋ ਦੁਆਰਾ ਦਾਗਿਆ ਗਿਆ ਇੱਕ ਉਪਗ੍ਰਹਿ ਹੈ ਜੋ ੨੦੦੪ ਵਿੱਚ ਸਥਾਪਿਤ ਕੀਤਾ ਗਿਆ। ਇਸ ਉਪਗ੍ਰਹਿ ਨੂੰ ਸਕੂਲਾਂ ਦੇ ਪਾਠਕ੍ਰਮ ਦੂਰਸੰਚਾਰ ਦੁਆਰਾ ਉਪਲੱਬਧ ਕਰਵਾਣ ਲਈ ਵਰਤਿਆ ਜਾਂਦਾ ਹੈ।

ਉਪਗ੍ਰਹਿ[ਸੋਧੋ]

ਇਸ ਉਪਗ੍ਰਹਿ ਵਿੱਚ ੫ ਕੇਊ-ਬੈਂਡ ਟਰਾਂਸਪਾਂਡਰ ਤੇ ੬ ਸੀ ਬੈਂਡ ਟਰਾਂਸਪਾਂਡਰ ਲਗੇ ਹਨ।ਇਹ ਪ੍ਰਿਥਵੀ ਦੁਆਲੇ ਜੀਓਸਟੇਸ਼ਨਰੀ ਓਰਬਿਟ ਵਿੱਚ ੭੪.੬ ਡਿਗਰੀ ਖਗੋਲੀ ਰੇਖਾਂਸ਼ ਦੇ ਝੁਕਾਅ ਵਿੱਚ ਚੱਕਰ ਲਗਾ ਰਿਹਾ ਹੈ।

ਐਜੂਸੈਟ ਪੰਜਾਬ[ਸੋਧੋ]

ਇਕ ਐਜੂਸੈਟ ਕਲਾਸ ਰੁਮ ਦੀ ਉਦਾਹਰਣ

ਰਾਜ ਦੇ ਦੂਰ ਦਰਾਡੇ ਖੇਤਰ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ 2077 ਐਜੂਸੇਟ ਲੈਬਾਰਟਰੀਆਂ, ਨਾਬਾਰਡ ਪ੍ਰਾਜੈਟਕ ਤਹਿਤ ਸਥਾਪਤ ਕੀਤੀਆਂ ਗਈਆਂ ਹਨ |ਇਸ ਦੇ ਨਾਲ ਹੀ 914 ਐਜੂਸੈਟ ਲੈਬ ਰਾਜ ਦੇ ਸੀਨੀਅਰ ਤੇ ਹਾਈ ਰਹਿੰਦੇ ਸਕੂਲਾਂ ਵਿੱਚ ਸਥਾਪਤ ਕੀਤੀਆਂ ਰਹੀਆਂ ਹਨ। 2791 ਐਜੂਸੈਟ ਕਲਾਸ ਰੂਮ, 516 ਸੈਟੇਲਾਈਟ ਇੰਟਰਐਕਟਿਵ ਟਰਮੀਨਲ ਨਾਲ ਸਥਾਪਤ ਕੀਤੇ ਗਏ ਹਨ ਅਤੇ 2291 ਰੀਸੀਵ ਔਨਲੀ ਟਰਮੀਨਲਜ਼ (ਆਰ ਓ ਸੀ) ਰਾਜ ਦੇ ਵੱਖ-ਵੱਖ ਸਰਕਾਰੀ ਸਕੈਂਡਰੀ ਸਕੂਲਾਂ ਵਿੱਚ ਲਗਾਏ ਗਏ ਹਨ।[੧][੨]

ਹਵਾਲੇ[ਸੋਧੋ]

ਹਵਾਲੇ[ਸੋਧੋ]