ਜੁਪੀਟਰ (ਮਿਥਿਹਾਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਮੀਟਾਜ, ਸੇਂਟ ਪੀਟਰਸਬਰਗ ਵਿਖੇ ਪਹਿਲੀ ਸਦੀ ਵਿੱਚ ਜੂਪੀਟਰ ਦਾ ਪੱਥਰ ਦਾ ਬੁੱਤ। (ਬਜਾਜੀ, ਡੰਡਾ, ਉਕਾਬ ਅਤੇ ਵਿਕਟਰੀ 19ਵੀਂ ਸਦੀ ਵਿੱਚ ਜੋੜੇ ਗਏ ਸਨ।)

ਪੁਰਾਤਨ ਰੋਮਨ ਧਰਮ ਅਤੇ ਮਿਥਿਹਾਸ ਵਿੱਚ ਜੂਪੀਟਰ (ਲਾਤੀਨੀ: Iuppiter) ਜਾਂ ਜੋਵ ਦੇਵਤਿਆਂ ਦਾ ਰਾਜਾ ਸੀ ਅਤੇ ਅਸਮਾਨ ਅਤੇ ਗੜਗੱਜ ਦਾ ਦੇਵਤਾ ਸੀ। ਇਹ ਗਣਰਾਜੀ ਅਤੇ ਸ਼ਾਹੀ ਸਮਿਆਂ ਦੌਰਾਨ ਰੋਮਨ ਮੁਲਕ ਦੇ ਧਰਮ ਦਾ ਪ੍ਰਮੁੱਖ ਦੇਵਤਾ ਸੀ ਜਦ ਤੱਕ ਇਸਾਈ ਰਾਜ ਕਾਇਮ ਨਾ ਹੋ ਗਿਆ। ਰੋਮਨ ਮਿਥਿਹਾਸ ਮੁਤਾਬਕ ਇਹਨੇ ਰੋਮ ਦੇ ਦੂਜੇ ਰਾਜੇ ਨੂਮਾ ਪੋਂਪੀਲਿਅਸ ਨਾਲ਼ ਗੱਲਬਾਤ ਕਰ ਕੇ ਰੋਮਨ ਧਰਮ ਦੇ ਬਲੀਦਾਨ ਵਰਗੇ ਸਿਧਾਂਤ ਕਾਇਮ ਕੀਤੇ ਸਨ।

ਹਵਾਲੇ[ਸੋਧੋ]