ਜੁੱਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੁੱਤੀ
ਸਰਦੂਲਗੜ੍ਹ, ਪੰਜਾਬ ਦੀ ਇੱਕ ਦੁਕਾਨ ਵਿੱਚ ਬੈਠ ਕੇ ਜੁੱਤੀਆਂ ਬਣਾਉਂਦਾ, ਜੁੱਤੀ ਬਣਾਉਣ ਵਾਲਾ ਕਾਰੀਗਰ

ਜੁੱਤੀ ਜਾਂ ਪੰਜਾਬੀ ਜੁੱਤੀ ਉੱਤਰ ਭਾਰਤ ਅਤੇ ਗੁਆਂਢੀ ਖੇਤਰਾਂ ਵਿੱਚ ਆਮ ਜੁੱਤੇ ਦਾ ਇੱਕ ਪ੍ਰਕਾਰ ਹੈ। ਇਹ ਪਰੰਪਰਾਗਤ ਰੂਪ ਵਿੱਚ ਚਮੜੇ ਤੇ ਅਸਲੀ ਸੋਨੇ ਅਤੇ ਚਾਂਦੀ ਦੇ ਧਾਗੇ ਨਾਲ ਕਢਾਈ ਕਰ ਕੇ ਬਣਾਈ ਜਾਂਦੀ ਸੀ। ਹਾਲਾਂਕਿ ਅੱਜ ਕੱਲ ਵੱਖ-ਵੱਖ ਤਰਾਂ ਦੀਆਂ ਜੁੱਤੀਆਂ ਉਪਲਬਧ ਹਨ। ਅੱਜ ਕੱਲ ਅੰਮ੍ਰਿਤਸਰ ਅਤੇ ਪਟਿਆਲਾ ਪੰਜਾਬੀ ਜੁੱਤੀ ਦੇ ਮਹੱਤਵਪੂਰਨ ਵਪਾਰ ਕੇਂਦਰ ਹਨ। ਇੱਥੇ ਤੱਕ ​​ਕਿ ਬਦਲਦੇ ਸਮੇਂ ਵਿੱਚ ਵਿ ਜੁੱਤੀ ਵਿਸ਼ੇਸ਼ ਰੂਪ ਵਲੋਂ ਵਿਆਹ ਵਿੱਚ, ਰਸਮੀ ਪੋਸ਼ਾਕ ਦਾ ਹਿੱਸਾ ਬਣੀ ਹੋਈ ਹੈ, ਬਿਨਾ ਕਢਾਈ ਵਾਲੀ ਜੁੱਤੀ ਪੰਜਾਬ ਵਿੱਚ ਪੁਰਸ਼ਾਂ ਅਤੇ ਔਰਤਾਂ ਵੱਲੋਂ ਹਰ ਰੋਜ ਇਸਤੇਮਾਲ ਕੀਤੀ ਜਾਂਦੀ ਹੈ ਇਸਨੂੰ ਅਸੀਂ ਅਸਾਨ ਭਾਸ਼ਾ ਚ ਜਲਸਾ ਕਹਿ ਦੀ ਦਾ ਜੋ ਕਾਲੇ ਰੰਗ ਦਾ ਹੀ ਜ਼ਿਆਦਾ ਤਰ ਹੁੰਦੇ ਤੇ ਆਮ ਪਾਇਆ ਜਾਂਦੇ। ਕਈ ਪੰਜਾਬੀ ਲੋਕ ਗੀਤ ਵਿੱਚ ਜੁੱਤੀ ਦੀ ਚਰਚਾ ਹੁੰਦੀ ਹੈ, ਜਿਂਵੇ ਕਿ, ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਅਤੇ ਜੁੱਤੀ ਲੱਗਦੀ ਵੈਰੀਆ ਮੇਰੇ

ਮ ਦੀ ਬਣੀ ਹੋਈ, ਪੈਰਾਂ ਦੀ ਰੱਖਿਆ ਲਈ, ਪੈਰਾਂ ਵਿਚ ਪਾਉਣ ਵਾਲੀ ਬਣੀ ਚੀਜ਼ ਨੂੰ ਜੁੱਤੀ ਕਹਿੰਦੇ ਹਨ। ਜੁੱਤੀ ਨੂੰ ਜੋੜਾ, ਚਰਨਦਾਸੀ, ਖੌਸੜਾ ਆਦਿ ਵੀ ਕਹਿੰਦੇ ਹਨ। ਜੁੱਤੀਆਂ ਕਈ ਕਿਸਮਾਂ ਦੀਆਂ ਬਣਦੀਆਂ ਹਨ। ਸਭ ਮਜਬੂਤ ਜੁੱਤੀ ਥੌੜੀ ਦੀ ਜੁੱਤੀ ਹੁੰਦੀ ਹੈ। ਇਹ ਉਠਾਂ ਤੇ ਮੱਝ ਦੇ ਚੰਮ ਦੀ ਬਣਦੀ ਹੈ। ਜਿਮੀਂਦਾਰ ਖੇਤੀ ਦੇ ਕੰਮ ਕਰਦੇ ਸਮੇਂ ਸਭ ਤੋਂ ਜ਼ਿਆਦਾ ਧੌੜੀ ਦੀ ਜੁੱਤੀ ਦੀ ਹੀ ਵਰਤੋਂ ਕਰਦੇ ਸਨ। ਇਕ ਦੁਖੱਲੀ ਜੁੱਤੀ ਹੁੰਦੀ ਹੈ ਜਿਹੜੀ ਦੋ ਕਿਸਮ ਦੀਆਂ ਖੱਲਾਂ ਨਾਲ ਅੰਦਰ-ਬਾਹਰ ਲਾ ਕੇ ਬਣਾਈ ਜਾਂਦੀ ਹੈ। ਬੱਕਰੇ ਦੀ ਖੱਲ ਦੀ ਲਾਲ ਰੰਗ ਦੀ ਬਣੀ ਜੁੱਤੀ ਨੂੰ ਨਰੀ ਦੀ ਜੁੱਤੀ ਕਹਿੰਦੇ ਹਨ। ਤਿੱਲੇਦਾਰ ਕਢਾਈ ਵਾਲੀ ਜੁੱਤੀ ਵੀ ਹੁੰਦੀ ਹੈ। ਇਕ ਲੱਕੀ ਜੁੱਤੀ ਹੁੰਦੀ ਹੈ। ਜੁੱਤੀ ਦੀ ਇਕ ਕਿਸਮ ਕੁੱਸਾ ਹੈ। ਇਕ ਪੋਠੋਹਾਰੀ ਜੁੱਤੀ ਹੁੰਦੀ ਸੀ। ਇਕ ਕਸੂਰੀ ਜੁੱਤੀ ਹੁੰਦੀ ਸੀ। ਦੇਸੀ ਜੁੱਤੀ ਸਭ ਤੋਂ ਹਲਕੀ ਜੁੱਤੀ ਹੁੰਦੀ ਹੈ। ਇਕ ਘੁੰਗਰੂਆਂ ਵਾਲੀ ਜੁੱਤੀ ਹੁੰਦੀ ਹੈ। ਪਹਿਲੇ ਸਮਿਆਂ ਵਿਚ ਖ਼ਾਸ-ਖ਼ਾਸ ਮੌਕਿਆਂ ਤੇ ਹੀ ਜੁੱਤੀ ਪਹਿਨੀ ਜਾਂਦੀ ਸੀ। ਆਮ ਤੌਰ ਤੇ ਲੋਕ ਨੰਗੇ ਪੈਰੀਂ ਹੀ ਰਹਿੰਦੇ ਸਨ। ਜਦ ਜੁੱਤੀ ਦੀ ਅੱਡੀ ਬੈਠ ਜਾਂਦੀ ਹੈ, ਜੁੱਤੀ ਘਸ ਜਾਂਦੀ ਹੈ, ਮੂਹਰਲਾ ਹਿੱਸਾ ਉੱਦੜ ਜਾਂਦਾ ਹੈ ਤਾਂ ਜੁੱਤੀ ਦੀ ਉਸ ਅਵਸਥਾ ਨੂੰ ਛਿੱਤਰ ਕਹਿੰਦੇ ਹਨ। ਢਿੱਡੇ ਵੀ ਕਹਿੰਦੇ ਹਨ। ਛਿੱਤਰ ਤੋਂ ਲੋਕੀ ਫੇਰ ਨਜ਼ਰ ਬਿੱਟੂ ਦਾ ਕੰਮ ਲੈਂਦੇ ਹੋਏ ਨਵੇਂ ਬਣੇ, ਘਰ ਦੇ ਬਨੇਰੇ ਨਾਲ, ਨਵੇਂ ਲਏ ਟਰੱਕ ਦੇ ਬੰਪਰ ਨਾਲ ਬੰਨ੍ਹਦੇ ਹਨ।

ਜੁੱਤੀ ਦੇ ਹੇਠਲੇ ਹਿੱਸੇ ਨੂੰ ਤਲਾ ਕਹਿੰਦੇ ਹਨ।ਤਲਾ ਮੱਝ ਦੇ ਚੰਮ ਦਾ ਬਣਾਇਆ ਜਾਂਦਾ ਹੈ।ਜੁੱਤੀ ਦੇ ਉਤਲੇ ਹਿੱਸੇ ਨੂੰ ਛੱਪਰ/ਪੰਨਾ ਕਹਿੰਦੇ ਹਨ। ਪੰਨੇ ਦੇ ਇਕ ਹਿੱਸੇ ਤੇ ਕੌਰ ਲੱਗੀ ਹੁੰਦੀ ਹੈ। ਅੱਡੀ ਦੇ ਅੰਦਰਲੇ ਪਾਸੇ ਜਿੱਥੇ ਪੰਨਾ ਆਪਸ ਵਿਚ ਜੋੜਿਆ ਜਾਂਦਾ ਹੈ, ਉੱਥੇ ਪਾਲਕੀ ਲਾਈ ਜਾਂਦੀ ਹੈ। ਜੁੱਤੀ ਬਣਾਉਣ ਲਈ ਤਾਰੇਮੀਰੇ ਦੀ ਖਲ, ਸੂਤ ਦੀ ਡੋਰ, ਸੂਈ, ਆਰ, ਕੰਡਿਆਰੀ, ਬਲਖੀ, ਖਬੀਲ, ਰੰਬੀ, ਕਲਬੂਤ ਦੇਣ ਲਈ ਫਰਮੇ, ਸਿਲ, ਕੁੰਡੀ, ਕੈਂਚੀ, ਸੰਨ੍ਹੀ, ਕੁੰਡ, ਮੋਗਰਾ, ਫਲੀ, ਫਾਨਾ, ਚਾੜ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਹੁਣ ਸਿਰਫ਼ ਥੋੜ੍ਹੀ ਜਿਹੀ ਕਢਾਈ ਵਾਲੀ ਹਲਕੀ ਜੁੱਤੀ ਹੀ ਜ਼ਿਆਦਾ ਵਰਤੀ ਜਾਂਦੀ ਹੈ। ਜੁੱਤੀਆਂ ਹੁਣ ਫਰ, ਲੈਦਰ ਤੇ ਸਾਫਟੀ ਦੀਆਂ ਬਣਾਈਆਂ ਜਾਂਦੀਆਂ ਹਨ। ਇਸਤਰੀਆਂ ਦੀਆਂ ਜੁੱਤੀਆਂ ਹੁਣ ਵੈਲੀ ਸਟਾਈਲ, ਗੋਲ ਪੰਜੇ ਵਾਲੀਆਂ ਬਣਾਈਆਂ ਜਾਂਦੀਆਂ ਹਨ। ਜੁੱਤੀਆਂ ਹੁਣ ਜ਼ਿਆਦਾ ਮੁਕਤਸਰ, ਕੋਟਕਪੂਰਾ, ਫਾਜ਼ਿਲਕਾ ਅਤੇ ਅਬੋਹਰ ਵਿਚ ਹੀ ਬਣਾਈਆਂ ਜਾਂਦੀਆਂ ਹਨ।ਜੁੱਤੀਆਂ ਦੀ ਥਾਂ ਹੁਣ ਗੁਰਗਾਬੀ, ਚੱਪਲਾਂ, ਸੈਂਡਲਾਂ ਅਤੇ ਬੂਟਾਂ ਨੇ ਲੈ ਲਈ ਹੈ[1]

ਜੁੱਤੀ ਦਾ ਮਾਡਲ

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.