ਸਮੱਗਰੀ 'ਤੇ ਜਾਓ

ਜੂਨੀਅਰ ਇੰਜੀਨੀਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੂਨੀਅਰ ਇੰਜੀਨੀਅਰ ਕਿਸੇ ਪੌਲੀਟੈਕਨਿਕ ਸੰਸਥਾ ਤੋਂ ਇੰਜੀਨੀਅਰਿੰਗ ਕੋਰਸ ਪਾਸ ਕਰ ਕੇ ਜੂਨੀਅਰ ਇੰਜੀਨੀਅਰ ਦੇ ਰੂਪ ਵਿੱਚ ਤਕਨੀਕੀ ਸਿੱਖਿਆ ਮਾਹਿਰ ਵਜੋਂ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ ’ਚ ਬਤੌਰ ਸੁਪਰਵਾਈਜਰ, ਫੋਰਮੈਨ, ਸੇਲਜ਼ ਇੰਜੀਨੀਅਰ, ਵਰਕਸ਼ਾਪ ਤਕਨੀਸ਼ੀਅਨ, ਡਰਾਫਟਸ-ਮੈਨ, ਸਰਵਿਸ ਸਟੇਸ਼ਨ ਮੈਨੇਜਰ ਨੌਕਰੀ ਕਰ ਸਕਦਾ ਹੈ। ਇਸ ਦੀ ਵਿਦਿਅਕ ਯੋਗਤਾ 10ਵੀਂ ਪਾਸ ਅਤੇ ਸਮਾਂ 3 ਸਾਲ ਦਾ ਹੁੰਦਾ ਹੈ। ਇੰਜੀਨੀਅਰਿੰਗ ਡਿਪਲੋਮਾ ਜਾਂ ਤਕਨੀਕੀ ਸਿੱਖਿਆ ਡਿਪਲੋਮਾ ਅੰਡਰਗ੍ਰੈਜੂਏਟ ਪੱਧਰ ਦਾ ਕੋਰਸ ਹੈ ਜੋ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਅੰਗਰੇਜ਼ੀ ਭਾਸ਼ਾ ’ਚ ਮੁਹਾਰਤ ਕਰਵਾਉਂਦਾ ਹੈ।

ਕਿਸਮਾਂ

[ਸੋਧੋ]

ਇਨ੍ਹਾਂ ਕੋਰਸਾਂ ’ਚ ਏਅਰੋਨਾਟੀਕਲ ਇੰਜੀ., ਆਟੋਮੋਬਾਈਲ ਇੰਜੀ., ਕੈਮੀਕਲ ਇੰਜੀ. ਸਿਵਲ ਇੰਜੀ., ਕੰਪਿਊਟਰ ਸਿਸਟਮ ਇੰਜੀ., ਇਲੈਕਟ੍ਰੀਕਲ ਇੰਜੀ., ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀ., ਐਨਵਾਇਰਨਮੈਂਟਲ ਇੰਜੀ., ਜੌਗਰਾਫਿਕ, ਇਨਫਰਮੇਸ਼ਨ ਸਿਸਟਮਜ਼, ਮਕੈਨੀਕਲ ਇੰਜੀ., ਸਰਵੇਇੰਗ, ਫੈਸ਼ਨ ਡਿਜ਼ਾਈਨ, ਫੂਡ ਟੈਕਨਾਲੋਜੀ, ਗਾਰਮੈਂਟ ਟੈਕਨਾਲੋਜੀ, ਇਨਫਰਮੇਸ਼ਨ ਟੈਕਨਾਲੋਜੀ, ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ, ਲੈਦਰ ਟੈਕਨਾਲੋਜੀ, ਮੈਰੀਨ ਇੰਜੀ., ਮੈਡੀਕਲ ਲੈਬ ਟੈਕਨਾਲੋਜੀ, ਪਲਾਸਟਿਕ ਟੈਕਨਾਲੋਜੀ, ਟੈਕਸਟਾਈਲ ਡਿਜ਼ਾਈਨ, ਟੈਕਸਟਾਈਲ ਟੈਕਨਾਲੋਜੀ ਹਨ। ਪੰਜਾਬ ਵਿੱਚ ਪੌਲੀਟੈਕਨਿਕ ਕਾਲਜਾਂ ਵਿੱਚ ਇਹ ਕੋਰਸ ਕੀਤਾ ਜਾ ਸਕਦਾ ਹੈ।

ਹਵਾਲੇ

[ਸੋਧੋ]