ਜੇਮਜ਼ ਕੁੱਕ
ਦਿੱਖ
ਕੈਪਟਨ ਜੇਮਜ਼ ਕੁੱਕ | |
---|---|
ਜਨਮ | 7 ਨਵੰਬਰ [ਪੁ.ਤ. 27 ਅਕਤੂਬਰ] 1728 |
ਮੌਤ | 14 ਫਰਵਰੀ 1779 | (ਉਮਰ 50)
ਰਾਸ਼ਟਰੀਅਤਾ | ਬਰਤਾਨਵੀ |
ਸਿੱਖਿਆ | Postgate School, Great Ayton |
ਪੇਸ਼ਾ | ਮੁਹਿੰਮਬਾਜ਼, ਖੋਜੀ, ਜਹਾਜ਼ਰਾਨ ਅਤੇ ਨਕਸ਼ਾਨਿਗਾਰ |
ਖਿਤਾਬ | ਸ਼ਾਹੀ ਨੇਵੀ ਕੈਪਟਨ |
ਜੀਵਨ ਸਾਥੀ | ਏਲਿਜ਼ਬੇਥ ਬੈਟਸ |
ਬੱਚੇ | ਜੇਮਜ਼ ਕੁੱਕ, ਨਥੇਨੀਅਲ ਕੁੱਕ, ਏਲਿਜ਼ਬੇਥ ਕੁੱਕ, ਯੂਸੁਫ਼ ਕੁੱਕ, ਜਾਰਜ ਕੁੱਕ, ਹਿਊਗ ਕੁੱਕ |
ਮਾਤਾ-ਪਿਤਾ | ਜੇਮਜ਼ ਕੁੱਕ, ਗਰੇਸ ਪੇਸ |
ਦਸਤਖ਼ਤ | |
ਕੈਪਟਨ ਜੇਮਜ਼ ਕੁੱਕ , ਐਫਆਰਐਸ, ਆਰਐਨ (7 ਨਵੰਬਰ 1728 – 14 ਫਰਵਰੀ 1779) ਇੱਕ ਅੰਗਰੇਜ਼ ਮੁਹਿੰਮਬਾਜ਼, ਖੋਜੀ, ਜਹਾਜ਼ਰਾਨ ਅਤੇ ਨਕਸ਼ਾ ਨਿਗਾਰ ਸੀ। ਸ਼ਾਹੀ ਨੇਵੀ ਵਿੱਚ ਵਿੱਚ ਕਪਤਾਨ ਦੇ ਪਦ ਉੱਤੇ ਰਹਿੰਦੇ ਹੋਏ ਉਸ ਨੇ ਪ੍ਰਸ਼ਾਂਤ ਸਾਗਰ ਦੀ ਤਿੰਨ ਵਾਰ ਸਮੁੰਦਰੀ ਯਾਤਰਾ ਕੀਤੀ ਅਤੇ ਆਸਟਰੇਲੀਆ ਦੇ ਪੂਰਬੀ ਤਟ ਅਤੇ ਟਾਪੂ ਹਵਾਈ ਪੁੱਜਣ ਵਾਲਾ ਪਹਿਲਾ ਯੂਰਪੀ ਨਾਗਰਿਕ ਬਣਿਆ। ਉਸਨੇ ਦੁਨੀਆ ਦੇ ਆਲੇ ਦੁਆਲੇ ਪਹਿਲਾ ਪੂਰੀ ਤਰ੍ਹਾਂ ਨਾਲ ਪੰਜੀਕ੍ਰਿਤ ਚੱਕਰ ਲਗਾਇਆ ਅਤੇ ਨਿਊਫ਼ਾਊਂਡਲੈਂਡ ਅਤੇ ਨਿਊਜ਼ੀਲੈਂਡ ਦਾ ਨਕਸ਼ਾ ਬਣਾਇਆ।
ਜੇਮਜ਼ ਕੁੱਕ 1755 ਵਿੱਚ ਸ਼ਾਹੀ ਨੇਵੀ ਵਿੱਚ ਭਰਤੀ ਹੋ ਗਿਆ ਅਤੇ ਸੱਤ ਸਾਲਾ ਜੰਗ ਵਿੱਚ ਹਿੱਸਾ ਲਿਆ ਅਤੇ ਬਾਦ ਨੂੰ ਸੇਂਟ ਲੌਰੰਸ ਦਰਿਆ ਦੇ ਦਾਖਿਲੇ ਦੇ ਵੱਡੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਨਕਸ਼ੇ ਬਣਾਏ।