ਜੇਮਜ਼ ਕੈਗਨੀ
ਜੇਮਜ਼ ਫ਼ਰਾਂਸਿਸ ਕੈਗਨੀ ਜੂਨੀਅਰ (17 ਜੁਲਾਈ 1899) – 30 ਮਾਰਚ 1986)[1] ਸਟੇਜ ਅਤੇ ਫਿਲਮ ਦੋਨਾਂ ਦਾ ਇੱਕ ਅਮਰੀਕੀ ਅਦਾਕਾਰ ਅਤੇ ਡਾਂਸਰ ਸੀ।[2] ਆਪਣੀਆਂ ਨਿਰੰਤਰ ਊਰਜਾਵਾਨ ਪੇਸ਼ਕਾਰੀਆਂ, ਅੱਡਰੀ ਵੋਕੇਸ਼ਨਲ ਸ਼ੈਲੀ ਅਤੇ ਡੈੱਡਪੈਨ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਸੀ, ਉਸਨੇ ਵਿਭਿੰਨ ਪ੍ਰਕਾਰ ਦੀਆਂ ਪੇਸ਼ਕਾਰੀਆਂ ਲਈ ਪ੍ਰਸ਼ੰਸਾ ਖੱਟੀ ਅਤੇ ਵੱਡੇ ਅਵਾਰਡ ਜਿੱਤੇ।[3] ਉਸਨੂੰ ਕੁਝ ਲੋਕ ਪਬਲਿਕ ਐਨੀਮੀ (1931), ਟੈਕਸੀ ! (1932), ਏਂਜਲਸ ਵਿਦ ਡਰਟੀ ਫੇਸਜ਼ (1938), ਦ ਰੋਅਰਿੰਗ ਟਵੈਂਟੀਅਸ (1939) ਅਤੇ ਵ੍ਹਾਈਟ ਹੀਟ (1949), ਵਰਗੀਆਂ ਫਿਲਮਾਂ ਵਿੱਚ ਬਹੁਪੱਖੀ ਸਖ਼ਤ ਮੁੰਡਿਆਂ ਦੀ ਭੂਮਿਕਾ ਨਿਭਾਉਣ ਲਈ ਯਾਦ ਕਰਦੇ ਹਨ। ਆਪਣੇ ਆਪ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਟਾਈਪਕਾਸਟ ਜਾਂ ਇਸ ਸਾਖ ਨਾਲ ਜੋੜ ਲਿਆ ਸੀ।[4] ਉਹ ਆਪਣੀਆਂ ਫਿਲਮਾਂ ਵਿੱਚ ਨੱਚਣ ਦੇ ਮੌਕੇ ਪੈਦਾ ਕਰਵਾ ਲੈਣ ਦੇ ਯੋਗ ਸੀ ਅਤੇ ਸੰਗੀਤਕ ਪੇਸ਼ਕਾਰੀ ("ਯੈਂਕੀ ਡੂਡਲ ਡੈਡੀ") ਵਿੱਚ ਭੂਮਿਕਾ ਲਈ ਅਕਾਦਮੀ ਅਵਾਰਡ ਜਿੱਤ ਲਿਆ। 1999 ਵਿੱਚ ਅਮਰੀਕਨ ਫਿਲਮ ਇੰਸਟੀਚਿਊਟ ਨੇ ਉਸ ਨੂੰ ਹਾਲੀਵੁੱਡ ਦੇ ਸੁਨਹਿਰੀ ਯੁੱਗ ਦੇ ਮਹਾਨ ਪੁਰਸ਼ ਸਿਤਾਰਿਆਂ ਦੀ ਸੂਚੀ ਵਿੱਚ ਅੱਠਵਾਂ ਸਥਾਨ ਦਿੱਤਾ।[5] ਓਰਸਨ ਵੇਲਜ਼ ਨੇ ਕੈਗਨੀ ਨੂੰ "ਸ਼ਾਇਦ ਸਭ ਤੋਂ ਮਹਾਨ ਅਦਾਕਾਰ ਦੱਸਿਆ ਜੋ ਕਦੇ ਕਿਸੇ ਕੈਮਰੇ ਦੇ ਸਾਹਮਣੇ ਆਇਆ ਸੀ"।[6]
ਸਟੇਜ 'ਤੇ ਕੈਗਨੀ ਦੀ ਪਹਿਲੀ ਪੇਸ਼ਕਾਰੀ ਕਮਿਊਨਿਟੀ ਥੀਏਟਰ ਪ੍ਰੋਡਕਸ਼ਨ ਵਿੱਚ ਆਪਣੇ ਭਰਾ ਦੇ ਬਦਲ ਦੇ ਤੌਰ ਤੇ ਸੀ। ਕੈਗਨੀ ਨੂੰ ਸਟੇਜ ਤੋਂ ਅੰਤਾਂ ਦਾ ਡਰ ਲੱਗਦਾ ਅਤੇ ਉਸਨੂੰ ਹਮੇਸ਼ਾ ਇੱਕ ਬਾਲਟੀ ਆਪਣੇ ਨਾਲ ਰੱਖਣੀ ਪੈਂਦੀ ਸੀ।
1919 ਵਿੱਚ ਆਪਣੀ ਪਹਿਲੀ ਪੇਸ਼ੇਵਰ ਅਦਾਕਾਰੀ ਵਿਚ, ਕੈਗਨੀ ਇੱਕ ਔਰਤ ਦੇ ਰੂਪ ਵਿੱਚ ਪੇਸ਼ ਹੋਈ ਜਦੋਂ ਉਹ ਗੀਤ-ਨਾਟ ਐਵਰੀ ਸੇਲਰ ਦੀ ਕੋਰਸ ਲਾਈਨ ਵਿੱਚ ਨੱਚਿਆ ਸੀ। ਉਸਨੇ ਕਈ ਸਾਲ ਵੋਡਵਿਲ ਵਿੱਚ ਇੱਕ ਡਾਂਸਰ ਅਤੇ ਕਾਮੇਡੀਅਨ ਦੇ ਤੌਰ ਤੇ ਬਿਤਾਏ, ਜਦੋਂ ਤੱਕ ਕਿ ਉਸਨੂੰ 1925 ਵਿੱਚ ਆਪਣਾ ਪਹਿਲਾ ਵੱਡਾ ਅਦਾਕਾਰੀ ਦਾ ਮੌਕਾ ਨਹੀਂ ਮਿਲਿਆ। ਉਸ ਨੂੰ 1929 ਦੇ ਨਾਟਕ ਪੇਨੀ ਆਰਕੇਡ ਵਿੱਚ ਲੀਡ ਰੋਲ ਮਿਲਣ ਤੋਂ ਪਹਿਲਾਂ ਕਈ ਹੋਰ ਭੂਮਿਕਾਵਾਂ ਪ੍ਰਾਪਤ ਕੀਤੀਆਂ ਸਨ, ਚੰਗੀ ਸਰਾਹਨਾ ਵੀ ਪ੍ਰਾਪਤ ਹੋਈ ਸੀ। ਅਲ ਜੋਲਸਨ ਨੇ ਨਾਟਕ ਵਿੱਚ ਕੈਗਨੀ ਨੂੰ ਦੇਖਿਆ। ਜੋਲਸਨ ਨੇ ਨਾਟਕ ਦੇ ਫਿਲਮ ਦੇ ਅਧਿਕਾਰ ਖਰੀਦ ਲਏ ਅਤੇ ਫਿਰ ਵਾਰਨਰ ਬ੍ਰਦਰਜ਼ ਨੂੰ ਇਹ ਅਧਿਕਾਰ ਇਸ ਸ਼ਰਤ ਨਾਲ ਵੇਚ ਦਿੱਤੇ ਕਿ ਜੇਮਜ਼ ਕੈਗਨੀ ਅਤੇ ਜੋਨ ਬਲੌਂਡੇਲ ਫਿਲਮ ਵਿੱਚ ਆਪਣੀਆਂ ਸਟੇਜ ਭੂਮਿਕਾਵਾਂ ਨੂੰ ਦੁਬਾਰਾ ਪੇਸ਼ ਕਰਨਗੇ। ਗੀਤ-ਨਾਟ ਸਮੀਖਿਆਵਾਂ ਤੋਂ ਬਾਅਦ, ਵਾਰਨਰ ਬ੍ਰਦਰਜ਼ ਨੇ ਉਸ ਨੂੰ ਆਪਣੀ ਭੂਮਿਕਾ ਦੁਹਰਾਉਣ ਲਈ ਸ਼ੁਰੂਆਤੀ $500-ਹਫ਼ਤੇ ਦੇ ਹਿਸਾਬ, ਤਿੰਨ ਹਫ਼ਤੇ ਦੇ ਇਕਰਾਰਨਾਮੇ ਲਈ ਦਸਤਖਤ ਕੀਤੇ; ਜਦੋਂ ਸਟੂਡੀਓ ਦੇ ਕਾਰਜਕਾਰੀ ਅਧਿਕਾਰੀਆਂ ਨੇ ਫ਼ਿਲਮ ਲਈ ਪਹਿਲੀ ਰੋਜ਼ਾਨਾ ਖ਼ਬਰਾਂ ਵੇਖੀਆਂ ਤਾਂ ਕੈਗਨੀ ਦਾ ਇਕਰਾਰਨਾਮਾ ਤੁਰੰਤ ਵਧਾਇਆ ਗਿਆ।
ਹਵਾਲੇ
[ਸੋਧੋ]- ↑ McGilligan, page 14
- ↑ Obituary Variety, April 2, 1986.
- ↑
- ↑ McGilligan, page 11
- ↑ "America's Greatest Legends" (PDF). AFI's 100 Years...100 Stars. American Film Institute. 2005. Retrieved October 13, 2015.
- ↑ "Orson Welles - Interview (1974)". youtube.com. Retrieved January 11, 2018.