ਜੇਮਜ਼ ਜਾਰਜ ਫਰੇਜ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰ ਜੇਮਜ਼ ਜਾਰਜ ਫਰੇਜ਼ਰ
225x
ਸਰ ਜੇਮਜ਼ ਜਾਰਜ ਫਰੇਜ਼ਰ
ਜਨਮ(1854-01-01)1 ਜਨਵਰੀ 1854
Glasgow, Scotland, United Kingdom
ਮੌਤ7 ਮਈ 1941(1941-05-07) (ਉਮਰ 87)
Cambridge, England, United Kingdom
ਕੌਮੀਅਤScottish
ਖੇਤਰSocial anthropologist
ਮਾਂ-ਸੰਸਥਾUniversity of Glasgow (MA 1874)
ਪ੍ਰਸਿੱਧੀ ਦਾ ਕਾਰਨResearch in mythology and comparative religion
ਪ੍ਰਭਾਵਿਤJack Goody, Ross Nichols
ਖ਼ਾਸ ਇਨਾਮOrder of Merit
Fellow of the Royal Society[1]

ਸਰ ਜੇਮਜ਼ ਜਾਰਜ ਫਰੇਜ਼ਰ (1 ਜਨਵਰੀ 1854 - 7 ਮਈ 1941) ਇੱਕ ਸਕੌਟਿਸ਼ ਸਮਾਜਿਕ ਮਾਨਵ ਸ਼ਾਸਤਰ ਵਿਗਿਆਨੀ ਸੀ ਜਿਸਨੂੰ ਮਿਥਿਹਾਸ ਅਤੇ ਤੁਲਨਾਤਮਕ ਧਰਮ ਦੇ ਅਜੋਕੇ ਅਧਿਐਨਾਂ ਦੇ ਸ਼ੁਰੂਆਤੀ ਪੜਾਆਂ ਵਿੱਚ ਪ੍ਰਭਾਵਸ਼ਾਲੀ ਚਿੰਤਕ ਮੰਨਿਆ ਜਾਂਦਾ ਹੈ।  ਉਸਨੂੰ ਆਧੁਨਿਕ ਮਾਨਵ ਸ਼ਾਸਤਰ ਦੇ ਸਥਾਪਿਤ ਪਿਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਉਸ ਦਾ ਸਭ ਤੋਂ ਮਸ਼ਹੂਰ ਕੰਮ 'ਦ ਗੋਲਡਨ ਬੋਫ' (1890) ਦੁਨੀਆ ਭਰ ਵਿੱਚ ਜਾਦੂ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਸਮਾਨਤਾਵਾਂ ਦਾ ਵੇਰਵਾ ਦਿੰਦਾ ਹੈ। ਫਰੇਜ਼ਰ ਨੇ ਇਹ ਮੰਨਿਆ ਹੈ ਕਿ ਮਨੁੱਖੀ ਵਿਸ਼ਵਾਸ ਤਿੰਨ ਪੜਾਵਾਂ ਤੋਂ ਵਿੱਚੋਂ ਗੁਜ਼ਰਿਆ ਹੈ ਪੁਰਾਣਾ ਜਾਦੂ, ਧਰਮ  ਅਤੇ ਵਿਗਿਆਨ। 

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਜਨਮ ਸਕੌਟਲੈਂਡ ਦੇ ਗਲਾਸਗੋ ਵਿੱਚ, ਇੱਕ ਕੈਮਿਸਟ ਡੈਨੀਏਲ ਫਰੈਂਕਜ਼ ਫਰੇਜ਼ਰ ਦੇ ਘਰ ਹੋਇਆ ਸੀ ਅਤੇ ਉਸ ਦੀ ਪਤਨੀ ਕੈਥਰੀਨ ਬਰਾਊਨ ਸੀ।[2]

 ਫਰੇਜ਼ਰ ਨੇ ਸਪੋਰਟਿੰਗ ਅਕੈਡਮੀ ਅਤੇ ਹੇਲਨਸਬਰਗ ਵਿੱਚ ਲਾਰਚਫ੍ਰਿਡ ਅਕੈਡਮੀ ਵਿਖੇ ਸਕੂਲੀ ਪੜ੍ਹਾਈ ਕੀਤੀ। ਉਸ ਨੇ ਗਲਾਸਗੋ ਯੂਨੀਵਰਸਿਟੀ ਅਤੇ ਕੈਲੀਬ੍ਰਿਜ ਦੇ ਟਰਿਨਿਟੀ ਕਾਲਜ ਵਿੱਚ ਵੀ ਪੜ੍ਹਾਈ ਕੀਤੀ। 

ਅਧਿਐਨ ਕਾਰਜ[ਸੋਧੋ]

 ਮਿੱਥ ਅਤੇ ਧਰਮ ਦਾ ਅਧਿਐਨ ਉਸ ਦੇ ਮਹਾਰਤ ਦੇ ਖੇਤਰ ਬਣ ਸਨ।  ਉਸ ਦੀ ਸਮਾਜਿਕ ਮਾਨਵ ਵਿਗਿਆਨ ਵਿਚ ਦਿਲਚਸਪੀ ਈ.ਬੀ. ਟਾਇਲਰ ਦੀ ਪਰਿਮਿਟਿਵ ਕਲਚਰ (1871) ਪੜ੍ਹ ਕੇ ਬਣੀ। ਉਸਦੇ ਮਿੱਤਰ ਵਿਲੀਅਮ ਰੌਬਰਟਸਨ ਸਮਿਥ ਨੇ ਵੀ ਉਤਸ਼ਾਹਿਤ ਕੀਤਾ ਸੀ, ਜੋ ਓਲਡ ਟੇਸਟਾਮੈਂਟ ਦੇ ਤੱਤ ਦੀ ਸ਼ੁਰੂਆਤੀ ਇਬਰਾਨੀ ਲੋਕਧਾਰਾ ਨਾਲ ਤੁਲਨਾ ਕਰ ਰਿਹਾ ਸੀ।

ਫਰੇਜ਼ਰ ਪਹਿਲਾ ਵਿਦਵਾਨ ਸੀ ਜਿਸ ਨੇ ਮਿਥਿਹਾਸ ਅਤੇ ਰੀਤੀ ਰਿਵਾਜ ਦਰਮਿਆਨ ਸੰਬੰਧਾਂ ਅਧਿਐਨ ਕੀਤਾ ਸੀ।[3]

ਹਵਾਲੇ[ਸੋਧੋ]

  1. Fleure, H. J. (1941). "James George Frazer. 1854-1941". Obituary Notices of Fellows of the Royal Society. 3 (10): 896–826. doi:10.1098/rsbm.1941.0041. 
  2. BIOGRAPHICAL INDEX OF FORMER FELLOWS OF THE ROYAL SOCIETY OF EDINBURGH 1783 – 2002 (PDF). The Royal Society of Edinburgh. July 2006. ISBN 0 902 198 84 X. 
  3. Hawkins, reviewing Volkert Haas, Der Kult von Nerik: ein Beitrag zur hethitischen Religionsgeschichte, in Bulletin of the School of Oriental and African Studies, University of London36.1 (1973:128)