ਜੇਹਾਨਜ਼ੇਬ ਅਜ਼ੀਜ਼
ਦਿੱਖ
ਜੇਹਾਨਜ਼ੇਬ ਅਜ਼ੀਜ਼ (ਜਨਮ 1965) ਉਰਦੂ ਅਤੇ ਪੰਜਾਬੀ ਭਾਸ਼ਾ ਵਿੱਚ ਇੱਕ ਪਾਕਿਸਤਾਨੀ ਹਾਸਰਸੀ ਅਤੇ ਨਿੱਕੀ-ਕਹਾਣੀ ਲੇਖਕ ਹੈ।
ਜ਼ਿੰਦਗੀ
[ਸੋਧੋ]ਜੇਹਾਨਜ਼ੇਬ ਅਜ਼ੀਜ਼ ਨੇ ਆਪਣੇ ਸਕੂਲ ਦੇ ਦਿਨਾਂ ਦੌਰਾਨ ਹਾਸਰਸੀ ਲੇਖ ਅਤੇ ਕਹਾਣੀਆਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਹਿਲੇ ਲੇਖ 1986 ਵਿੱਚ ਇੱਕ ਪ੍ਰਸਿੱਧ ਉਰਦੂ ਮਾਸਿਕ ਮੈਗਜ਼ੀਨ ਹਕਾਇਤ ਵਿੱਚ ਪ੍ਰਕਾਸ਼ਿਤ ਹੋਏ ਸੀ। ਉਹ ਸਿਰਜਨਾ ਪ੍ਰਕਿਰਿਆ ਵੱਲ ਅੱਗੇ ਆਉਣ ਤੋਂ ਪਹਿਲਾਂ ਪਾਕਿਸਤਾਨ ਏਅਰ ਫੋਰਸ ਦਾ ਇੱਕ ਪਾਇਲਟ ਸੀ। ਉਹ ਅਜੇ ਪਾਕਿਸਤਾਨ ਏਅਰ ਫੋਰਸ ਵਿੱਚ ਸੇਵਾ ਕਰ ਰਿਹਾ ਸੀ, ਜਦ ਉਸ ਦੀ ਪਹਿਲੀ ਕਿਤਾਬ, ਕਹਾਣੀਆਂ ਅਤੇ ਲੇਖਾਂ ਦਾ ਸੰਗ੍ਰਹਿ ਏਕ ਦਫ਼ਾ ਕਾ ਜ਼ਿਕਰ 1993 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।