ਜੈਤੋ ਵਾਲਾ ਤਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਤੋ ਵਾਲਾ ਤਾਰੀ
Jaito wala taari.JPG
ਜਾਣਕਾਰੀ
ਜਨਮ ਦਾ ਨਾਂ ਅਵਤਾਰ ਸਿੰਘ ਮੱਕੜ
ਉਰਫ਼ ਜੈਤੋ ਵਾਲਾ ਤਾਰੀ
ਜਨਮ ਮੀਆਂਵਾਲਾ ਲਾਹੋਰ ਪਾਕਿਸਤਾਨ

ਜੈਤੋ ਵਾਲਾ ਤਾਰੀ ਪੰਜਾਬੀ ਗੀਤਾਂ ਵਿੱਚ ਆਉਣ ਵਾਲਾ ਇੱਕ ਪਾਤਰ ਹੈ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਮੱਕੜ ਹੈ। ਅਜਾਦੀ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਪਿੰਡ ਮੀਆਂਵਾਲਾ ਵਿੱਚ ਰਹਿੰਦਾ ਸੀ। ਓਥੋਂ ਆ ਕੇ ਉਹ ਜੈਤੋ ਰਹਿਣ ਲਾਗ ਪਿਆ ਅਤੇ ਅਖਾੜਿਆਂ ਲਈ ਸਾਊਂਡ ਦਾ ਕਮ ਸ਼ੁਰੂ ਕੀਤਾ। ਤਾਰੀ ਦਾ ਸਾਊਂਡ ਸਿਸਟਮ ਲਗਭਗ ਸਾਰੇ ਨਾਮਵਰ ਪੰਜਾਬੀ ਗਾਇਕ ਵਰਤਦੇ ਸਨ। ਹੌਲੀ ਹੌਲੀ ਸਾਰੇ ਗਾਇਕਾਂ ਨਾਲ ਤਾਰੀ ਦੇ ਸੰਬੰਧ ਗਹਿਰੇ ਹੋ ਗਏ ਤੇ ਉਹ ਤਾਰੀ ਦਾ ਨਾਮ ਆਪਣੇ ਗਾਏ ਗਾਣਿਆਂ ਵਿੱਚ ਵਰਤਨ ਲੱਗ ਪਏ। 13 ਜਨਵਰੀ 2019 ਨੂੰ ਤਾਰੀ ਜੈਤੋ ਵਾਲੇ ਦਾ ਦਿਹਾਂਤ ਹੋ ਗਿਆ।