ਕਾਰਬਨੀ ਖਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੈਵਿਕ ਖਾਦ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Compost bin for small-scale production of organic fertilizer
Decomposing animal manure, an organic fertilizer source

ਜੈਵਿਕ ਖਾਦ ਜਾਂ ਦੇਸੀ ਖਾਦ ਵਿੱਚ ਪਸ਼ੂਆਂ ਦਾ ਮਲ-ਮੂਤਰ ਅਤੇ ਫਾਰਮ ਤੋਂ ਮਿਲ ਰਹੀ ਰਹਿੰਦ-ਖੂੰਹਦ ਮਤਲਬ ਰੂੜੀ ਦੀ ਖਾਦ, ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਖੇਤੀ ਉਪਜ ਆਧਾਰਿਤ ਕਾਰਖਾਨਿਆਂ ਤੋਂ ਮਿਲਣ ਵਾਲੀ ਰਹਿੰਦ-ਖੂੰਹਦ ਸ਼ਾਮਿਲ ਹੈ।[1] ਇਨ੍ਹਾਂ ਵਿਚੋਂ ਰੂੜੀ ਖਾਦ ਸਭ ਤੋਂ ਵੱਧ ਜਾਣੀ-ਪਛਾਣੀ ਹੈ। ਇਸੇ ਤਰ੍ਹਾਂ ਹਰੀ ਖਾਦ ਤੋਂ ਭਾਵ ਖੇਤ ਵਿੱਚ ਕਿਸੇ ਵੀ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਦੱਬਣ ਤੋਂ ਹੈ ਤਾਂ ਕਿ ਇਹ ਦੱਬੀ ਫ਼ਸਲ ਗਲ਼-ਸੜ ਕੇ ਬਾਅਦ ਵਿੱਚ ਬੀਜੀ ਫ਼ਸਲ ਲਈ ਖਾਦ ਦਾ ਕੰਮ ਕਰੇ। [1]


ਰੂੜੀ ਦੀ ਖਾਦ[ਸੋਧੋ]

ਰੂੜੀ ਦੀ ਖਾਦ ਮੁੱਖ ਤੌਰ ’ਤੇ ਪਸ਼ੂਆਂ ਦੇ ਮਲ-ਮੂਤਰ ਤੋਂ ਤਿਆਰ ਹੁੰਦੀ ਹੈ। ਇਸਦੇ ਖ਼ੁਰਾਕੀ ਤੱਤਾਂ ਦੀ ਮਿਕਦਾਰ, ਖਾਦ ਸੰਭਾਲਣ ਅਤੇ ਤਿਆਰ ਕਰਨ ਦੇ ਢੰਗ-ਤਰੀਕੇ ਅਤੇ ਰੂੜੀ ਦੇ ਚੰਗੀ ਤਰ੍ਹਾਂ ਗਲ਼ਣ-ਸੜਨ 'ਤੇ ਨਿਰਭਰ ਕਰਦੀ ਹੈ।[1] ਰੂੜੀ ਵਿੱਚ ਤੱਤਾਂ ਦੀ ਮਾਤਰਾ, ਪਸ਼ੂਆਂ ਦੀ ਕਿਸਮ, ਸਿਹਤ, ਖੁਰਾਕ, ਪਸ਼ੂਆਂ ਦੀ ਉਮਰ ਅਤੇ ਉਨ੍ਹਾਂ ਹੇਠ ਵਿਛਾਈ ਗਈ ਸੁੱਕ 'ਤੇ ਵੀ ਨਿਰਭਰ ਕਰਦੀ ਹੈ। ਚੰਗੀ ਗਲ਼ੀ-ਸੜੀ ਰੂੜੀ ਵਿੱਚ ਤਕਰੀਬਨ 1.2-2.0 ਫ਼ੀਸਦੀ ਨਾਈਟ੍ਰੋਜਨ, 05.-0.7 ਫ਼ੀਸਦੀ ਫ਼ਾਸਫ਼ੋਰਸ ਅਤੇ 1.2-2.6 ਫ਼ੀਸਦੀ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ।[1] ਇਸ ਤੋਂ ਇਲਾਵਾ ਰੂੜੀ ਵਿੱਚ 02.-3.8 ਫ਼ੀਸਦੀ ਕੈਲਸ਼ੀਅਮ, 0.2-0.7 ਫ਼ੀਸਦੀ ਮੈਗਨੀਸ਼ੀਅਮ ਅਤੇ 0.3-0.5 ਫ਼ੀਸਦੀ ਤੱਕ ਗੰਧਕ ਤੱਤ ਵੀ ਹੁੰਦਾ ਹੈ। ਇੱਕ ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਖਾਦ ਵਿੱਚ 80-160 ਗ੍ਰਾਮ ਜ਼ਿੰਕ, 10-110 ਗ੍ਰਾਮ ਤਾਂਬਾ, 2000-3500 ਗ੍ਰਾਮ ਲੋਹਾ, 100-340 ਗ੍ਰਾਮ ਮੈਂਗਨੀਜ਼, 12-72 ਗ੍ਰਾਮ ਬੋਰੋਨ ਅਤੇ 1-18 ਗ੍ਰਾਮ ਮੌਲੀਬਡੀਨਮ ਹੁੰਦਾ ਹੈ।[1]

ਹਵਾਲੇ[ਸੋਧੋ]

  1. 1.0 1.1 1.2 1.3 1.4 "ਦੇਸੀ ਰੂੜੀ ਅਤੇ ਹਰੀ ਖਾਦ ਨਾਲ ਭੂਮੀ ਸਿਹਤ ਸੰਭਾਲੋ". ਰੋਜ਼ਾਨਾ ਅਜੀਤ. ਮਈ ੨੬, ੨੦੧੨. Retrieved ਅਗਸਤ ੨੪, ੨੦੧੨.  Check date values in: |access-date=, |date= (help); External link in |publisher= (help)