ਜੈਵੰਤੀਬੇਨ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਵੰਤੀਬੇਨ ਮਹਿਤਾ
ਜਨਮ 20 ਦਸੰਬਰ 1938 ਈ
ਔਰੰਗਾਬਾਦ, ਹੈਦਰਾਬਾਦ ਰਾਜ, ਬ੍ਰਿਟਿਸ਼ ਭਾਰਤ ਮੌਜੂਦਾ ਮਹਾਰਾਸ਼ਟਰ
ਮੌਤ 7 ਨਵੰਬਰ 2016 (ਉਮਰ 77)
ਕੌਮੀਅਤ ਭਾਰਤੀ
ਕਿੱਤਾ ਸਿਆਸਤਦਾਨ
ਜੀਵਨ ਸਾਥੀ ਨਵੀਨਚੰਦਰ ਮਹਿਤਾ
ਬੱਚੇ 1 ਪੁੱਤਰ ਅਤੇ 1 ਧੀ

ਜੈਵੰਤੀਬੇਨ ਮਹਿਤਾ (20 ਦਸੰਬਰ 1938 – 7 ਨਵੰਬਰ 2016) ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਸੀ।

ਉਸਨੇ 1962 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 1968 ਵਿੱਚ ਬੰਬਈ ਨਗਰ ਨਿਗਮ ਦੀ ਮਿਉਂਸਪਲ ਕੌਂਸਲਰ ਚੁਣੀ ਗਈ। ਇਸ ਤੋਂ ਬਾਅਦ, ਉਹ ਦੁਬਾਰਾ ਚੁਣੀ ਗਈ ਅਤੇ 10 ਸਾਲਾਂ ਲਈ ਨਗਰ ਕੌਂਸਲਰ ਵਜੋਂ ਸੇਵਾ ਕੀਤੀ।

1975 ਵਿੱਚ ਐਲਾਨੀ ਗਈ ਐਮਰਜੈਂਸੀ ਦੌਰਾਨ ਉਹ 19 ਮਹੀਨੇ ਜੇਲ੍ਹ ਵਿੱਚ ਰਹੇ। ਜੈਵੰਤੀਬੇਨ 1978 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੀ ਗਈ ਸੀ ਅਤੇ ਓਪੇਰਾ ਹਾਊਸ ਹਲਕੇ ਤੋਂ 1985 ਤੱਕ 2 ਵਾਰ ਸੇਵਾ ਕੀਤੀ।

1980 ਵਿੱਚ, ਉਸਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਅਤੇ 1988 ਵਿੱਚ, ਉਸਨੂੰ ਆਲ ਇੰਡੀਆ ਸਕੱਤਰ ਬਣਾਇਆ ਗਿਆ।

1989 ਵਿੱਚ, ਉਹ ਪਹਿਲੀ ਵਾਰ ਲੋਕ ਸਭਾ ਲਈ ਚੁਣੀ ਗਈ ਸੀ। ਬਾਅਦ ਵਿੱਚ ਉਹ 1996 ਅਤੇ 1999 ਵਿੱਚ ਦੁਬਾਰਾ ਚੁਣੀ ਗਈ ਅਤੇ 1999 ਤੋਂ 2004 ਤੱਕ ਵਾਜਪਾਈ ਸਰਕਾਰ ਵਿੱਚ ਬਿਜਲੀ ਰਾਜ ਮੰਤਰੀ ਬਣੀ।

ਜੈਵੰਤੀਬੇਨ ਨੇ 1991 ਤੋਂ 1995 ਤੱਕ ਭਾਜਪਾ ਦੇ ਮਹਿਲਾ ਮੋਰਚੇ ਦੀ ਪ੍ਰਧਾਨ ਅਤੇ 1993 ਤੋਂ 1995 ਤੱਕ ਭਾਰਤੀ ਜਨਤਾ ਪਾਰਟੀ ਦੀ ਉਪ ਪ੍ਰਧਾਨ ਵਜੋਂ ਸੇਵਾ ਨਿਭਾਈ[1]

ਉਸਨੇ 1989 ਵਿੱਚ 9ਵੀਂ ਲੋਕ ਸਭਾ ਵਿੱਚ ਮੁੰਬਈ ਉੱਤਰ ਪੂਰਬੀ ਹਲਕੇ ਅਤੇ 1996 ਅਤੇ 1999 ਵਿੱਚ 11ਵੀਂ ਅਤੇ 13ਵੀਂ ਲੋਕ ਸਭਾ ਵਿੱਚ ਮੁੰਬਈ ਦੱਖਣੀ ਹਲਕੇ ਦੀ ਪ੍ਰਤੀਨਿਧਤਾ ਕੀਤੀ।

ਹਵਾਲੇ[ਸੋਧੋ]

  1. "Former Union minister Jayawantiben Mehta passes away". The New Indian Express. 7 November 2016. Retrieved 7 November 2016.

ਬਾਹਰੀ ਲਿੰਕ[ਸੋਧੋ]