ਜੈਵ ਤਕਨਾਲੋਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈਵ-ਤਕਨਾਲੋਜੀ ਵਿਗਿਆਨ ਦੀ ਇੱਕ ਸ਼ਾਖ ਹੈ। ਇਸਨੂੰ ਅਪ੍ਲਾਈਡ ਵਿਗਿਆਨ ਮੰਨਿਆ ਜਾਂਦਾ ਹੈ। ਇਹ ਵਿਗਿਆਨ ਦੀਆਂ ਮੁਢਲੀਆਂ ਸ਼ਾਖਾਵਾਂ (ਜੰਤੂ ਵਿਗਿਆਨ, ਬਨਸਪਤੀ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਆਦਿ) ਦਾ ਸੁਮੇਲ ਮੰਨਿਆ ਜਾਂਦਾ ਹੈ। ਇਸ ਵਿੱਚ ਕਈ ਵਿਗਿਆਨਕ ਵਿਸ਼ੇ ਜਿਵੇਂ ਜੈਵ ਰਸਾਇਣੀ (ਬਾਇਓ-ਕੈਮਿਸਟਰੀ), ਜੀਨ ਵਿਗਿਆਨ (ਜੈਨੇਟਿਕਸ), ਸੂਖ਼ਮਜੀਵ ਵਿਗਿਆਨ (ਮਾਈਕਰੋ-ਬਾਇਓਲੋਜੀ), ਰੋਗ ਪ੍ਰਤੀਰੋਧੀ ਵਿਗਿਆਨ (ਇਮਿਉਨੋਲਾਜੀ), ਜੈਵ ਭੌਤਿਕੀ (ਬਾਇਓ- ਫਿਜ਼ਿਕਸ) ਅਤੇ ਬਹੁਤ ਸਾਰੇ ਵਿਸ਼ਿਆਂ ਦਾ ਸੁਮੇਲ ਮੰਨਿਆ ਜਾਂਦਾ ਹੈ। ਜੈਵ- ਤਕਨਾਲੋਜੀ ਨੇ ਕਈ ਸਾਰੀਆਂ ਨਵੀਆਂ ਖੋਜਾਂ ਕੀਤੀਆਂ ਹਨ ਅਤੇ ਬਹੁਤ ਸਾਰੇ ਖੇਤਰਾਂ ਵਿੱਚ ਮਨੁੱਖ ਦੀ ਮਦਦ ਕੀਤੀ ਹੈ। ਇਸਨੂੰ ਕਈ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਉਦਯੋਗਿਕ ਜੈਵ- ਤਕਨਾਲੋਜੀ (ਇੰਡਸਟ੍ਰੀਅਲ ਬਾਇਓਟੈਕਨਾਲੋਜੀ), ਸਮੁੰਦਰੀ ਜੈਵ- ਤਕਨਾਲੋਜੀ (ਮਰੀਨ ਬਾਇਓਟੈਕਨਾਲੋਜੀ), ਜੰਤੂ ਜੈਵ-ਤਕਨਾਲੋਜੀ (ਐਨੀਮਲ ਬਾਇਓਟੈਕਨਾਲੋਜੀ), ਪੌਦ ਜੈਵ-ਤਕਨਾਲੋਜੀ (ਪਲਾਂਟ ਬਾਇਓਟੈਕਨਾਲੋਜੀ) ਅਤੇ ਹੋਰ। ਨਰਮੇ ਦੇ ਬੀ. ਟੀ. ਕਾਟਨ ਬੀਜਾਂ ਵਿਕਸਿਤ ਕਰਨਾ ਜੈਵ- ਟੈਕਨਾਲੋਜੀ ਦੀ ਪ੍ਰਾਪਤੀ ਹੈ।