ਜੈ ਨਿੰਬਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੈ ਨਿੰਬਕਰ ਇੱਕ ਭਾਰਤੀ ਲੇਖਿਕਾ ਅਤੇ ਨਾਵਲਕਾਰ ਹੈ। ਜੋ ਮਰਾਠੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ।[1]

ਜਨਮ ਅਤੇ ਪਰਿਵਾਰ[ਸੋਧੋ]

ਜੈ ਨਿੰਬਕਰ ਮਹਾਂਰਾਸ਼ਟਰ ਦੀ ਰਹਿਣ ਵਾਲੀ ਹੈ। ਉਸਦਾ ਜਨਮ 1932 ਵਿੱਚ ਹੋਇਆ ਸੀ। ਨਿੰਬਕਰ ਦੇ ਪਿਤਾ ਦਾ ਨਾਮ ਦਿਨਕਰ ਕਾਰਵ ਅਤੇ ਮਾਤਾ ਦਾ ਨਾਮ ਇਰਾਵਤੀ ਕਾਰਵ ਹੈ। ਉਸਦੀ ਛੋਟੀ ਭੈਣ ਗੌਰੀ ਦੇਸ਼ਪਾਂਡੇ ਹੈ ਜੋ ਕਿ ਮਰਾਠੀ ਭਾਸ਼ਾ ਵਿੱਚ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਦੀ ਹੈ।[2] ਉਸਦੇ ਭਰਾ ਦਾ ਨਾਮ ਆਨੰਦ ਕਾਰਵ ਹੈ, ਜੋ ਕਿ ਇੱਕ ਸਮਾਜ-ਸੇਵਕ ਹੈ। ਜੈ ਨਿੰਬਕਰ ਆਪਣੇ ਪਤੀ ਅਤੇ ਦੋ ਬੇਟੀਆਂ ਨਾਲ ਉੱਤਰੀ ਮਹਾਂਰਾਸ਼ਟਰ ਵਿੱਚ ਫ਼ਲਟਨ ਵਿਖੇ ਰਹਿ ਰਹੀ ਹੈ ਅਤੇ ਉਸਨੂੰ ਬੂਟੇ ਲਗਾਉਣ ਜਾਂ ਖੇਤੀ ਕਰਨ ਦਾ ਬਹੁਤ ਸ਼ੌਂਕ ਹੈ।[3]

ਪਡ਼੍ਹਾਈ[ਸੋਧੋ]

ਜੈ ਨਿੰਬਕਰ ਅਰੀਜੋਨਾ ਅਤੇ ਪੂਨੇ ਯੂਨੀਵਰਸਿਟੀ ਤੋਂ ਪਡ਼੍ਹੀ ਹੈ।

ਰਚਨਾਵਾਂ[ਸੋਧੋ]

ਨਿੰਬਕਰ ਨੇ ਆਪਣੀਆਂ ਦੋ ਕਿਤਾਬਾਂ ਛੋਟੀਆਂ ਕਹਾਣੀਆਂ ਦੀਆਂ ਲਿਖੀਆਂ ਹਨ- ਕਮਲ ਦੀਆਂ ਪੱਤੀਆਂ ਅਤੇ ਹੋਰ ਕਹਾਣੀਆਂ(1971) ਅਤੇ ਦ ਫ਼ੈਂਟਮ ਬਰਡ ਅਤੇ ਹੋਰ ਕਹਾਣੀਆਂ(1993)। ਨਿੰਬਕਰ ਨੇ ਤਿੰਨ ਨਾਵਲ ਵੀ ਲਿਖੇ ਹਨ:

  • ਟੰਪਰੇਰੀ ਆਂਸਰਜ਼ (ਅੰਗਰੇਜ਼ੀ ਵਿੱਚ:Temporary Answars) (1974)
  • ਅ ਜੁਆਇੰਟ ਵੈਂਚਰ (ਅੰਗਰੇਜ਼ੀ ਵਿੱਚ:A Joint Venture) (1988)
  • ਕਮ ਰੇਨ (ਅੰਗਰੇਜ਼ੀ ਵਿੱਚ:Come Rain) (1993)

ਇਸ ਤੋਂ ਇਲਾਵਾ ਜੈ ਨਿੰਬਕਰ ਨੇ ਔਰਤਾਂ ਦੇ ਚਿੱਤਰ ਵੀ ਬਣਾਏ ਹਨ।

ਹਵਾਲੇ[ਸੋਧੋ]