ਜੋਗੀ ਦੀ ਸਜ਼ਾ
ਜੋਗੀ ਦੀ ਸਜ਼ਾ ਇੱਕ ਭਾਰਤੀ ਪਰੀ ਕਹਾਣੀ ਹੈ, ਇੱਕ ਪੰਜਾਬੀ ਕਹਾਣੀ ਹੈ ਜੋ ਮੇਜਰ ਕੈਂਪਬੈਲ ਦੁਆਰਾ ਫਿਰੋਜ਼ਪੁਰ ਵਿੱਚ ਇਕੱਠੀ ਕੀਤੀ ਗਈ ਹੈ। ਐਂਡਰਿਊ ਲੈਂਗ ਨੇ ਇਸਨੂੰ ਦਿ ਲੀਲੈਕ ਫੇਰੀ ਬੁੱਕ ਵਿੱਚ ਸ਼ਾਮਲ ਕੀਤਾ।
ਸੰਖੇਪ
[ਸੋਧੋ]ਇੱਕ ਰਾਜੇ ਨੇ ਆਪਣੇ ਸ਼ਹਿਰ ਵਿੱਚ ਜੋਗੀ ਦਾ ਸੁਆਗਤ ਕੀਤਾ, ਇੱਕ ਘਰ ਬਣਾਇਆ ਜਿੱਥੇ ਉਹ ਮਹਿਮਾਨਾਂ ਦਾ ਸਵਾਗਤ ਕਰ ਸਕਦਾ ਸੀ। ਰਾਜਾ ਦੀ ਇਕਲੌਤੀ ਬੱਚੀ ਬਹੁਤ ਸੋਹਣੀ ਸੀ, ਜਿਸਦਾ ਵਿਆਹ ਇੱਕ ਗੁਆਂਢੀ ਰਾਜਕੁਮਾਰ ਨਾਲ ਹੋਇਆ ਸੀ। ਇਕ ਦਿਨ ਇਹ ਧੀ ਜੋਗੀ ਨੂੰ ਮਿਲਣ ਗਈ, ਜੋ ਇਕਦਮ ਉਸ ਵੱਲ ਆਕਰਸ਼ਿਤ ਹੋ ਗਿਆ। ਉਸਨੇ ਉਸਦੇ ਇਰਾਦੇ ਦਾ ਅੰਦਾਜ਼ਾ ਲਗਾ ਲਿਆ ਅਤੇ ਭੱਜ ਗਈ, ਅਤੇ ਜੋਗੀ ਨੇ ਉਸਦੇ ਮਗਰ ਇੱਕ ਭਾਲਾ ਸੁੱਟਿਆ ਅਤੇ ਉਸਦੀ ਲੱਤ ਨੂੰ ਜ਼ਖਮੀ ਕਰ ਦਿੱਤਾ।
ਅਗਲੇ ਦਿਨ, ਜੋਗੀ ਨੇ ਦਾਅਵਾ ਕੀਤਾ ਕਿ ਇੱਕ ਭੂਤ ਉਸ ਕੋਲ ਆਇਆ ਸੀ, ਜੋ ਇੱਕ ਸੁੰਦਰ ਮੁਟਿਆਰ ਦੇ ਭੇਸ ਵਿੱਚ ਸੀ ਪਰ ਇੱਕ ਭਿਆਨਕ ਰਾਖਸ਼ ਵਿੱਚ ਬਦਲ ਗਿਆ ਸੀ। ਰਾਜੇ ਨੂੰ ਇੱਕ ਸੁੰਦਰ ਮੁਟਿਆਰ ਲੱਭਣੀ ਪਈ ਸੀ ਜਿਸਦੀ ਲੱਤ ਵਿੱਚ ਭਾਲੇ ਦੇ ਜ਼ਖ਼ਮ ਸਨ। ਜਦੋਂ ਉਸਨੇ ਅਜਿਹਾ ਕੀਤਾ, ਅਤੇ ਉਸਨੂੰ ਪਤਾ ਲੱਗਿਆ ਕਿ ਇਹ ਤਾਂ ਉਸਦੀ ਧੀ ਹੈ, ਤਾਂ ਜੋਗੀ ਨੇ ਐਲਾਨ ਕੀਤਾ ਕਿ ਉਸਦੀ ਸੱਚੀ ਧੀ ਨੂੰ ਬਚਪਨ ਵਿੱਚ ਇਸ ਦੁਸ਼ਟ ਆਤਮਾ ਨੇ ਬਦਲ ਦਿੱਤਾ ਸੀ। ਰਾਜੇ ਨੇ ਇੱਕ ਸੰਦੂਕ ਬਣਾਇਆ ਅਤੇ ਉਨ੍ਹਾਂ ਨੇ ਧੀ ਨੂੰ ਉਸ ਵਿੱਚ ਪਾ ਕੇ ਨਦੀ ਵਿੱਚ ਸੁੱਟ ਦਿੱਤਾ।
ਅਗਲੀ ਸਵੇਰ, ਉਸਦਾ ਮੰਗੇਤਰ ਨਦੀ ਦੇ ਕੰਢੇ ਸ਼ਿਕਾਰ ਕਰ ਰਿਹਾ ਸੀ ਅਤੇ ਉਸਨੂੰ ਇਹ ਸੰਦੂਕ ਲੱਭ ਗਿਆ। ਉਸਨੇ ਉਸਨੂੰ ਖੋਲ੍ਹਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਤਾਂ ਉਸਦੀ ਮੰਗੇਤਰ ਕੁੜੀ ਸੀ। ਉਨ੍ਹਾਂ ਨੇ ਮੌਕੇ 'ਤੇ ਹੀ ਵਿਆਹ ਕਰਵਾ ਲਿਆ। ਰਾਜਕੁਮਾਰ ਨੇ ਰਾਜਕੁਮਾਰੀ ਦੀ ਥਾਂ ਇੱਕ ਵੱਡੇ ਸਾਰੇ ਬਾਂਦਰ ਨੂੰ ਸੰਦੂਕ ਵਿੱਚ ਪਾ ਦਿੱਤਾ, ਅਤੇ ਸੰਦੂਕ ਨੂੰ ਵਾਪਸ ਨਦੀ ਵਿੱਚ ਸੁੱਟ ਦਿੱਤਾ। ਜੋਗੀ ਨੇ ਆਪਣੇ ਸ਼ਾਗਿਰਦਾਂ ਨੂੰ ਇਸ ਨੂੰ ਵਾਪਸ ਲੈਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਕਮਰੇ ਵਿੱਚ ਨਾ ਆਉਣ, ਚਾਹੇ ਉਹ ਕਿਸੇ ਤਰ੍ਹਾਂ ਵੀ ਚੀਕੇ। ਉਸਨੇ ਰਾਜਕੁਮਾਰੀ ਦਾ ਗਲਾ ਘੁੱਟਣ ਲਈ ਇੱਕ ਰੇਸ਼ਮੀ ਰੱਸੀ ਕੱਢੀ। ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੇ ਮਦਦ ਲਈ ਚੀਕਾਂ ਸੁਣੀਆਂ ਪਰ ਅੰਦਰ ਨਹੀਂ ਗਏ। ਆਖਰਕਾਰ ਉਹ ਅੰਦਰ ਗਏ ਉਨ੍ਹਾਂ ਨੂੰ ਜੋਗੀ ਦੀ ਲਾਸ਼ ਲੱਭੀ।
ਜਦੋਂ ਰਾਜਕੁਮਾਰੀ ਨੇ ਸੁਣਿਆ ਕਿ ਜੋਗੀ ਮਰ ਗਿਆ ਹੈ ਤਾਂ ਉਸਨੇ ਆਪਣੇ ਪਿਤਾ ਨਾਲ ਸੁਲ੍ਹਾ ਕਰ ਲਈ।