ਜੋਗੀ ਪੀਰ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋਗੀ ਪੀਰ ਦਾ ਮੇਲਾ ਮਾਲਵੇ ਦੇ ਇਲਾਕੇ ਪਿੰਡ ਜੋਗੀ ਪੀਰ ਜਿਲ੍ਹਾ ਮਾਨਸਾ ਵਿਚ ਚੇਤ ਅਤੇ ਭਾਦੋਂ ਦੇ ਮਹੀਨੇ ਦੀ ਦੂਜ, ਤੀਜ ਤੇ ਚੌਥ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਖਾਸ ਕਰਕੇ ਚਹਿਲ ਗੋਤ ਨਾਲ ਸਬੰਧਿਤ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਮੇਲੇ ਵਿਚ ਚਹਿਲ ਗੋਤ ਨਾਲ ਸਬੰਧਿਤ ਲੋਕਾਂ ਨੂੰ ਚਾਂਦਨੀ ਤੀਜ ਜਾਂ ਚੌਥ ਵਾਲੇ ਦਿਨ ਬਾਬੇ ਜ਼ੋਗੀ ਪੀਰ ਦੀ ਸਮਾਧ 'ਤੇ ਰਾਤ ਕੱਟਣੀ ਜ਼ਰੂਰੀ ਹੁੰਦੀ ਹੈ।

ਬਾਬਾ ਜੋਗਾ ਦਾ ਇਤਿਹਾਸ

ਭਾਈ ਜੋਗਾ ਜਦੋਂ ਛੋਟੀ ਉਮਰ ਵਿਚ ਸਨ ਤਾ ਓਨ੍ਹਾਂ ਦੇ ਮਾਤਾ ਪਿਤਾ ਨੇ ਭਾਈ ਜੋਗਾ ਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਕੋਲ ਸੇਵਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਭਾਈ ਜੋਗਾ ਗੁਰੂ ਸਾਹਿਬ ਕੋਲ ਰਹਿਣ ਲੱਗੇ ਤੇ ਲੰਗਰ ਦੇ ਵਿਚ ਸੇਵਾ ਕਰਨੀ ਸੁਰੂ ਕਰ ਦਿੱਤੀ ਇਕ ਦਿਨ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਲੰਗਰ ਵਿਚ ਆਏ ਅਤੇ ਭਾਈ ਜੋਗਾ ਨੂੰ ਸੇਵਾ ਕਰਦੇ ਦੇਖ ਬੜਾ ਖੁਸ਼ ਹੋਏ ਤੇ ਆਪਣੇ ਕੋਲ ਬੁਲਾ ਕੇ ਪੁੱਛਿਆ ਕੇ ਤੇਰਾ ਨਾਮ ਕੀ ਹੈ ? ਤਾਂ ਭਾਈ ਜੋਗਾ ਉੱਤਰ ਦਿੰਦੇ ਹਨ ਜੀ ' ਜੋਗਾ ' ਗੁਰੂ ਸਾਹਿਬ ਫਿਰ ਪੁੱਛਦੇ ਹਨ ਕਿ ਕਿਸ ਦੇ ਜੋਗਾ ਤਾਂ ਭਾਈ ਜੋਗਾ ਗੁਰੂ ਸਾਹਿਬ ਨੂੰ ਬੜੇ ਪਿਆਰ ਨਾਲ ਉਤਰ ਦਿੰਦੇ ਹਨ ' ਸਤਿਗੁਰੂ ਤੇਰੇ ਜੋਗਾ ' ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਭਾਈ ਜੋਗਾ ਦੀ ਇਸ ਗੱਲ ਤੋਂ ਬੜਾ ਪ੍ਰਸੰਨ ਹੁੰਦੇ ਹਨ ਤੇ ਬਚਨ ਕਰਦੇ ਹਨ ਜੇਕਰ ਤੂੰ ਗੁਰੂ ਜੋਗਾ ਹੈ ਤਾਂ ਗੁਰੂ ਤੇਰੇ ਜੋਗਾ ਹੈ

         ਭਾਈ ਜੋਗਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਰਹਿੰਦੇ ਕਾਫੀ ਸਮਾਂ ਹੋ ਜਾਂਦਾ ਹੈ ਉਧਰ ਭਾਈ ਜੋਗਾ ਦੇ ਮਾਤਾ ਪਿਤਾ ਭਾਈ ਜੋਗਾ ਦਾ ਵਿਆਹ ਰੱਖ ਦਿੰਦੇ ਹਨ ਤੇ ਭਾਈ ਜੋਗਾ ਨੂੰ ਘਰ ਵਾਪਸ ਲਿਆਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਕੋਲ ਆ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਭਾਈ ਜੋਗਾ ਨੂੰ ਓਨਾ ਦੇ ਮਾਤਾ ਪਿਤਾ ਨਾਲ ਅਨੰਦ ਕਾਰਜ ਲਈ ਘਰ ਭੇਜ ਦੇ ਹਨ ਤੇ ਨਾਲ ਹੀ ਭਾਈ ਦਾਈਆ ਸਿੰਘ ਨੂੰ ਭਾਈ ਜੋਗਾ ਦੇ ਅਨੰਦਕਾਰਜ ਵਿਚ ਸਾਮਿਲ ਹੋਣ ਦਾ ਆਦੇਸ਼ ਕਰਦੇ ਹਨ ਤੇ ਓਨਾ  ਦੇ ਹੱਥ ਇਕ ਹੁਕਮਨਾਮਾ ਦਿੰਦੇ ਹੋਏ ਭਾਈ ਦਾਇਆ ਸਿੰਘ ਨੂੰ ਦੱਸਦੇ ਹਨ ਕੇ ਭਾਈ ਜੋਗਾ ਦਾ ਜਦੋਂ ਅਨੰਦ ਕਾਰਜ ਹੋ ਰਿਹਾ ਹੋਵੇ ਤੇ 2 ਲਾਵਾ ਹੋ ਜਾਣ ਤਾਂ ਇਹ ਹੁਕਮਨਾਵਾ ਭਾਈ ਜੋਗਾ ਨੂੰ ਦੇਣਾ ਹੈ 
            ਭਾਈ ਦਾਇਆ ਸਿੰਘ ਭਾਈ ਜੋਗਾ ਦੇ ਅਨੰਦ ਕਾਰਜ ਵਿਚ ਸਾਮਿਲ ਹੁੰਦੇ ਹਨ ਤੇ ਗੁਰੂ ਸਾਹਿਬ ਦੇ ਆਦੇਸ਼ ਮੁਤਾਬਿਕ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 2 ਲਾਵਾਂ ਦਾ ਪਾਠ ਸੰਪੂਰਨ ਹੋ  ਜਾਂਦਾ ਹੈ ਤੇ ਭਾਈ ਸਾਹਿਬ 3 ਲਾਵ ਸੁਰੂ ਕਰਦੇ ਹਨ ਤਾਂ ਭਾਈ 
ਦਾਇਆ ਸਿੰਘ ਗੁਰੂ ਸਾਹਿਬ ਦਾ ਹੁਕਮਨਾਮਾ ਭਾਈ ਜੋਗਾ ਨੂੰ ਦੇ ਦਿੰਦੇ ਹਨ ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਲਿਖਿਆ ਹੁੰਦਾ ਹੈ ਕੇ ਭਾਈ ਜੋਗਾ ਤੂੰ ਜੋ ਵੀ ਕੰਮ ਕਰ ਰਿਹਾ ਹੈ ਉਸ ਨੂੰ ਉੱਥੇ ਵਿਚ ਹੀ ਛੱਡ ਕੇ ਸਾਡੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਆਣ ਕੇ ਮਿਲ।
            ਭਾਈ ਜੋਗਾ ਅਨੰਦਕਾਰਜ ਵਿਚ ਹੀ ਛੱਡ ਘੋੜੇ ਤੇ ਸਵਾਰ ਹੋ ਪਿਸ਼ਾਵਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਲ ਪੈਂਦੇ ਹਨ ਨਾਲ ਨਾਲ ਹੰਕਾਰ ਵੀ ਮਨ ਵਿਚ ਹਾਵੀ ਹੋ ਜਾਂਦਾ ਹੈ ਕੇ ਮੇਰੇ ਵਰਗਾ ਕੋਈ ਗੁਰੂ ਸਾਹਿਬ ਦਾ ਸਿੱਖ ਨਹੀਂ ਹੋਵੇਗਾ ਚਲਦੇ ਚਲਦੇ ਕਾਫੀ ਰਾਤ ਹੋ ਜਾਂਦੀ ਹੈ ਤੇ ਭਾਈ ਜੋਗਾ ਹੁਸ਼ਿਆਪੁਰ ਦੇ ਇਲਾਕੇ ਵਿਚ ਇਕ ਧਰਮਸਾਲਾ ਵਿਚ ਆਰਾਮ ਕਰਨ ਲਈ ਰੁਕਦੇ ਹਨ ਰਾਤ ਨੂੰ ਵੇਸਵਾ ਦੇ ਨਾਚ ਗਾਣੇ ਦੀ ਅਵਾਜ ਭਾਈ ਜੋਗਾ ਦੇ ਕੰਨ ਵਿਚ ਪੈਂਦੀ ਹੈ ਤਾਂ ਭਾਈ ਜੋਗਾ ਗੁਰੂ ਸਾਹਿਬ ਦਾ ਹੁਕਮ ਭੁੱਲ ਜਾਂਦੇ ਹਨ ਤੇ ਮਨ ਹੀ ਮਨ ਉਸ ਨਾਚ ਗਾਣੇ ਦੀ ਅਵਾਜ ਵੱਲ ਤੁਰ ਪੈਂਦੇ ਹਨ ਤੇ ਵੇਸਵਾ ਦੇ ਘਰ ਕੋਲ ਕਿ ਦੇਖਦੇ ਹਨ ਕੇ ਇਕ ਕਾਲੇ ਕੱਪੜੇ ਪਈ ਹੱਥ ਵਿਚ ਡਾਂਗ ਫੜ ਪਹਰੇਦਾਰ ਖੜਾ ਹੈ ਭਾਈ ਜੋਗਾ ਘਬਰਾ ਵਾਪਸ ਆ ਜਾਂਦੇ ਹਨ 
          ਦੂਜੀ ਵਾਰ ਫਿਰ ਤੋਂ ਮਨ ਦੇ ਮਗਰ ਲਗ ਭਾਈ ਜੋਗਾ ਓਸੇ ਵੇਸਵਾ ਦੇ ਘਰ ਕੋਲ ਜਾਣ ਦੀ ਕੋਸਿਸ ਕਰਦੇ ਹਨ ਤਾਂ ਉਹ ਪਹਰੇਦਾਰ ਭਾਈ ਜੋਗਾ ਨੂੰ ਪੁੱਛਦਾ ਹੈ ਕੌਣ ਹੈ? ਤੂੰ ਭਾਈ ਜੋਗਾ ਫਿਰ ਤੋਂ ਘਬਰਾ ਵਾਪਸ ਆ ਜਾਂਦੇ ਹਨ ਏਸੇ ਤਰ੍ਹਾਂ ਸਾਰੀ ਰਾਤ ਭਾਈ ਜੋਗਾ ਕੋਸਿਸ ਕਰਦੇ ਹਨ ਤੇ  ਤੀਜੀ ਵਾਰ ਫਿਰ ਵਾਪਸ ਜਾਂਦੇ ਹਨ ਤਾਂ ਉਹ ਪਹਰੇਦਾਰ ਭਾਈ ਜੋਗਾ ਨੂੰ ਬੜੇ ਗੁੱਸੇ ਵਿਚ ਦਬਕਾ ਮਾਰਦਾ ਹੈ ਕੇ ਦੇਖਣ ਨੂੰ ਤਾਂ ਤੂੰ ਗੁਰੂ ਦਾ ਸਿੰਘ ਲਗਦਾ ਹੈ ਤੇ ਏਥੇ ਤੇਰਾ ਕੀ ਕੰਮ ਹੈ ?  ਭਾਈ ਜੋਗਾ ਉਸ ਪਹਰੇਦਾਰ ਦੇ ਬੋਲ ਸੁਣ ਬੜਾ ਡਰ ਜਾਂਦੇ ਹਨ ਤੇ ਵਾਪਸ ਧਰਮਸਾਲਾ ਵਿਚ ਆ ਜਾਂਦੇ ਹਨ ਤੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਕਰਦੇ ਸ਼੍ਰੀ ਅਨੰਦਪੁਰ ਸਾਹਿਬ ਸਾਹਿਬ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਕੋਲ ਆਉਂਦੇ ਹਨ
          ਗੁਰੂ ਸਾਹਿਬ ਦੀਵਾਨ ਵਿਚ ਬੈਠੇ ਸੰਗਤ ਨੂੰ ਬਚਨ ਕਰਦੇ ਹਨ ਤਾਂ ਭਾਈ ਜੋਗਾ ਗੁਰੂ ਸਾਹਿਬ ਕੋਲ ਆ ਸਿਰ ਝੁਕਾਉਂਦੇ ਹਨ ਤੇ ਮਨ ਹੀ ਮਨ ਸੋਚਦੇ ਹਨ ਕੇ ਗੁਰੂ ਸਾਹਿਬ ਨੂੰ ਕੁਝ ਵੀ ਨਹੀਂ ਦੱਸਣਾ ਚਾਹੀਦਾ ਪਰ ਗੁਰੂ ਸਾਹਿਬ ਆਪੇ ਜਾਣੀ ਜਾਣ ਹਨ ਤੇ ਭਾਈ ਜੋਗਾ ਗੁਰੂ ਸਾਹਿਬ ਅੱਗੇ ਨੀਵੀਂ ਪਾ ਖੜੇ ਹਨ ਗੁਰੂ ਸਾਹਿਬ ਭਾਈ ਜੋਗਾ ਦੀਆਂ ਅੱਖਾਂ ਵਿਚ ਦੇਖ ਰੋਹ ਵਿਚ ਆ ਬਚਨ ਕਰਦੇ ਹਨ ਕੇ ਰਾਤ ਨੂੰ ਕਾਫੀ ਉਣੇਦਰਾ ਲਗਦਾ ਹੈ ਕਿ ਹੋਇਆ ਮੇਰੇ ਵੱਲ ਦੇਖ ਤੇ ਦੱਸ ਰਾਤ ਨੂੰ ਕਿਉ ਨਹੀ ਸੁੱਤਾ ?  ਭਾਈ ਜੋਗਾ ਆਪਣੀ ਗਲਤੀ ਮੰਨਦੇ ਹਨ ਤੇ ਸਾਰੀ ਗੱਲ ਗੁਰੂ ਸਾਹਿਬ ਨੂੰ ਦੱਸ ਗੁਰੂ ਸਾਹਿਬ ਤੋ ਮਾਫੀ ਮੰਗਦੇ ਹਨ ਗੁਰੂ ਸਾਹਿਬ ਭਾਈ ਜੋਗਾ ਨੂੰ ਪਿਆਰ ਨਾਲ ਗਲੇ ਲਗਾ ਓਨਾ ਦੀ ਭੁੱਲ ਬਖ਼ਸ਼ਦੇ ਹਨ  ਭਾਈ ਜੋਗਾ ਗੁਰੂ ਸਾਹਿਬ ਦੇ ਮੁੱਖ ਵੱਲ ਦੇਖਦੇ ਹਨ ਗੁਰੂ ਸਾਹਿਬ ਵੀ ਰਾਤ ਦੇ ਉਣੇਦਰੇ ਹਨ ਭਾਈ ਜੋਗਾ ਗੁਰੂ ਸਾਹਿਬ ਤੋ ਪੁੱਛਦਾ ਹੈ ਕੇ ਗੁਰੂ ਸਾਹਿਬ ਤੁਸੀਂ ਵੀ ਰਾਤ ਨੂੰ ਸੁੱਤੇ ਨਹੀਂ ਲਗਦੇ ਤਾਂ ਗੁਰੂ ਸਾਹਿਬ ਭਾਈ ਜੋਗਾ ਨੂੰ ਬਚਨ ਕਰਦੇ ਹਨ ਕੇ ਐ ਜੋਗਾ ਜੇ ਤੂੰ ਗੁਰੂ ਜੋਗਾ ਤਾਂ ਮੈ ਵੀ ਤੇਰੇ ਨਾਲ ਬਚਨ ਕਰਿਆ ਸੀ ਕੇ ਗੁਰੂ ਵੀ ਤੇਰੇ ਜੋਗਾ ਹੈ ਤੇ ਜੇਕਰ ਮੇਰੇ ਸਿੱਖ ਦਾ ਧਰਮ ਬਚਾਉਣ ਲਈ ਮੈਨੂੰ ਪਹਰੇਦਾਰ ਬਣ ਕੇ ਕਿਸੇ ਵੇਸਵਾ ਦੇ ਦਰਵਾਜੇ ਅੱਗੇ  ਰਾਤ ਜਗ ਕੇ ਕੱਟਣੀ ਪੈ ਗਈ ਤਾਂ ਮੇਰੇ ਲਈ ਕੋਈ ਬੜੀ ਗੱਲ ਨਹੀਂ ਭਾਈ ਜੋਗਾ ਗੁਰੂ ਦੀ ਸਾਰੀ ਕਹਾਣੀ ਸਮਝਦੇ ਹਨ ਤੇ ਗੁਰੂ ਸਾਹਿਬ ਦੇ ਪੈਰਾ ਤੇ ਡਿਗ ਜਾਂਦੇ ਹਨ

ਇਤਿਹਾਸ[ਸੋਧੋ]

ਇਹ ਮੇਲਾ ਜਠੇਰਾ ਬਾਬਾ ਜੋਗਾ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਬਾਬਾ ਰਾਜਸਥਾਨ ਦੇ ਇਲਾਕੇ ਨਾਲ ਸਬੰਧ ਰੱਖਦਾ ਸੀ ਤੇ ਚਹਿਲ ਗੋਤ ਨਾਲ ਸਬੰਧਿਤ ਸੀ। ਮੁਸਲਮਾਨਾਂ ਦੇ ਹਮਲਿਆਂ ਸਮੇਂ ਕਿਸੇ ਕਾਰਨਾਂ ਕਰਕੇ ਬਾਬੇ ਜੋਗੇ ਨੂੰ ਸ਼ਹੀਦ ਕਰ ਦਿੱਤਾ ਗਿਆ। ਲਗਭਗ ਪੰਜ ਸੌਂ ਸਾਲ ਪਹਿਲਾਂ ਰਾਜਸਥਾਨ ਦੇ ਚਹਿਲ ਭਾਈਚਾਰੇ ਨੇ ਬਾਬੇ ਜੋਗੇ ਦੀ ਮਿੱਟੀ ਲਿਆ ਕੇ ਉਸਦੀ ਸਮਾਧ ਬਣਾ ਦਿੱਤੀ। ਜਿਸ ਕਰਕੇ ਬਾਬੇ ਦਾ ਨਾਂ ਜੋਗੇ ਤੋਂ ਜੋਗੀ ਪੀਰ ਹੋ ਗਿਆ। ਇੱਥੇ ਬਾਬੇ ਦੀ ਇਕ ਵਲਿੰਦ ਬਣੀ ਹੋਈ ਹੈ। ਇਸ ਵਲਿੰਦ ਨੂੰ ਪਟਿਆਲੇ ਦੇ ਮਹਾਰਾਜਿਆਂ ਨੇ ਰਾਜਸਥਾਨੀ ਸ਼ੈਲੀ ਅਤੇ ਛੋਟੀਆਂ ਇੱਟਾਂ ਨਾਲ ਬੜੀ ਖੂਬਸੂਰਤੀ ਨਾਲ ਬਣਾਇਆ। ਇਸ ਵਲਿੰਦ 'ਤੇ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ ਵਲਿੰਦ ਉੱਤੇ ਮੱਥਾ ਟੇਕਣ ਤੋਂ ਪਹਿਲਾਂ ਵਣਾਂ ਵਿਚ ਮਿੱਟੀ ਕੱਢਣੀ ਜ਼ਰੂਰੀ ਹੁੰਦੀ ਹੈ। ਜੋਗੀ ਪੀਰ ਦਾ ਇਹ ਮੇਲਾ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਰਾਜਸਥਾਨ, ਮਾਝੇ ਆਦਿ ਦੂਰ-ਦੂਰ ਦੇ ਇਲਾਕਿਆਂ ਵਿਚੋਂ ਲੋਕ ਇਸ ਮੇਲੇ ਵਿਚ ਮਿੱਟੀ ਕੱਢਣ ਅਤੇ ਮੱਥਾ ਟੇਕਣ ਆਉਂਦੇ ਹਨ।

ਹਵਾਲੇ[ਸੋਧੋ]