ਸਮੱਗਰੀ 'ਤੇ ਜਾਓ

ਜੋਸਫ਼ ਰੱਸਲ ਰੀਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਸਫ਼ ਰੱਸਲ ਰੀਵਰ

[ਸੋਧੋ]

ਜੀਵਨ

[ਸੋਧੋ]

ਜੋਸਫ਼ ਰੱਸਲ ਰੀਵਰ ਦਾ ਜਨਮ 4 ਅਗਸਤ ਨੂੰ ਫੀਨਖਸਵਿਲੇ (phonexville) ਪੈਨਿਸਲਵਿਨੀਆ (pennisylvania) ਵਿੱਚ ਹੋਇਆ। ਉਸ ਦਾ ਖ਼ਾਨਦਾਨੀ ਪਿਛੋਕੜ ਪੈਨਿਸਲਵਿਨੀਆ ਦੇ ਡੱਚਾਂ ਦਾ ਸੀ। ਜਿਹਨਾਂ ਦੇ ਸੱਭਿਆਚਾਰ ਨੇ ਰੀਵਰ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹ ਜ਼ਿੰਦਗੀ ਲੋਕ-ਧਾਰਾ ਦਾ ਪੂਰਕ ਅਤੇ ਸੰਪਰਦਾਇਕ ਜੀਵਨ ਦਾ ਪ੍ਰਸੰਸਕ ਬਣਿਆ ਰਿਹਾ। ਉਹ ਲੋਕ ਕਹਾਣੀਆਂ, ਕਿੱਸਿਆਂ ਅਤੇ ਦੱਖਣੀ-ਪੂਰਬ ਪੈਨਿਸਲਵਿਨੀਆ ਦੇ ਲੋਕਗੀਤਾਂ ਨੂੰ ਸੁਣਦਾ ਹੋਇਆ ਜਵਾਨ ਹੋਇਆ। ਉਸ ਨੇ ਲੋਕ-ਧਾਰਾ ਨੂੰ ਆਪਣੇ ਜੀਵਨ ਦਾ ਇੱਕ ਅਹਿਮ ਭਾਗ ਬਣਾ ਕੇ ਅਤੇ ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਵਜੋਂ ਫਲੋਰਿਡਾ ਲੋਕ ਜੀਵਨ ਉੱਪਰ ਅਨੇਕਾਂ ਖੋਜਾਂ ਕੀਤੀਆਂ ਅਤੇ ਲਿਖਤੀ ਵੇਰਵਾ ਵੀ ਦਿੱਤਾ। ਲੋਕ-ਧਾਰਾ ਦੋ ਮੋਢੀ ਵਿਦਵਾਨ ਹੋਣ ਦੇ ਨਾਲ਼-ਨਾਲ਼ ਰੀਵਰ ਨੇ ਮਹੱਤਵਪੂਰਨ ਕਹਾਣੀਆਂ, ਰਾਜ ਲੋਕ-ਧਾਰਾ ਸੁਸਾਇਟੀਆਂ ਅਤੇ ਫਲੋਰਿਡਾ ਦੇ ਲੋਕ ਮੇਲੇ ਵਿੱਚ ਵੀ ਬਹੁਤ ਯੋਗਦਾਨ ਪਾਇਆ।

ਸਿੱਖਿਆ

[ਸੋਧੋ]

ਆਪਣੀ ਪੀ.ਐਚ.ਡੀ ਦੀ ਡਿਗਰੀ ਉਹੀਓ ਸਟੇਟ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਖ਼ਤਮ ਕਰਨ ਤੋਂ ਬਾਅਦ ਉਸ ਨੇ ਕੁੱਝ ਸਮੇਂ ਲਈ ਦੱਖਣ ਕੈਰੋਲੀਨਾ ਦੇ ਸੀਟਾਡੈਲ ਅਤੇ ਯੂਨੀਵਰਸਿਟੀ ਆਫ਼ ਇਲੀਨੋਇਸ ਉਰਬਾਨਾ ਵਿਖੇ ਪੜ੍ਹਾਇਆ। 1950 ਤੋਂ ਉਸ ਨੇ ਆਪਣਾ ਜੀਵਨ ਫਲੋਰਿਡਾ ਸਟੇਟ ਯੂਨੀਵਰਸਿਟੀ ਤਾਲਾਹਸੇ ਵਿਖੇ ਬਤੀਤ ਕੀਤਾ। ਜਿੱਥੇ ਯੂਨੀਵਰਸਿਟੀ ਦਾ ਪਹਿਲਾ ਲੋਕ-ਧਾਰਾ ਕੋਰਸ ਸਥਾਪਿਤ ਕੀਤਾ। ਲੋਕ ਕਹਾਣੀਆਂ ਅਤੇ ਸੰਗੀਤ ਅਤੇ ਯੋਗਦਾਨ ਤੋਂ ਇਲਾਵਾ ਵੀ ਰੀਵਰ ਨੂੰ ਅਮਰੀਕੀ ਸਾਹਿਤ ਵਿੱਚ ਉੱਘੇ ਵਿਦਵਾਨ ਦੀ ਪਦਵੀ ਦਿੱਤੀ ਗਈ। ਵਿਸ਼ੇਸ਼ ਤੌਰ 'ਤੇ ਉਸ ਦਾ ਰੈਲਫ਼ ਵੈਲਡੋ ਐਮਰਸਨ ਅਮਰੀਕੀ ਤਰਕਵਾਦੀਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।

ਲੋਕ-ਧਾਰਾ 'ਤੇ ਰੀਵਰ

[ਸੋਧੋ]

ਰੱਸਲ ਨੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਕਾਗ਼ਜ਼ੀ ਤੇ ਕਾਨੂੰਨੀ ਨਿਯਮ ਸਥਾਪਿਤ ਹੋਣ ਤੋਂ ਪਹਿਲਾਂ ਹੀ ਲੋਕ-ਧਾਰਾ ਦਾ ਅਧਿਐਨ ਕੀਤਾ। ਉਸ ਨੇ ਬੈਂਜਾਮਨ ਬੌਟਕਿਨ ਦੀਆਂ ਲਿਖਤਾਂ ਲੋਕ-ਧਾਰਾ ਨਾਲ਼ ਜੋੜ ਕੇ ਅਕਾਦਮਿਕ ਖੋਜ ਵਜੋਂ ਮਹੱਤਵਪੂਰਨ ਵਿਸ਼ਾ ਪ੍ਰਗਟਾਇਆ ਅਤੇ ਪ੍ਰਸ਼ੰਸਾ ਕੀਤੀ। ਉਸ ਨੇ ਆਪਣੇ ਸ਼ੁਰੂਆਤ ਦੇ ਅਕਾਦਮਿਕ ਵਿਸ਼ਿਆਂ ਵਿੱਚ ਸਾਹਿਤ ਦੇ ਖੇਤਰ ਵਿੱਚ ਲੋਕ-ਧਾਰਾ ਨੂੰ ਬਹੁਤ ਵਧੀਆਂ ਤਰੀਕੇ ਨਾਲ਼ ਪ੍ਰਯੋਗ ਵਿੱਚ ਲਿਆਂਦਾ ਅਤੇ ਲੋਕ-ਧਾਰਾ ਨੂੰ ਪੜ੍ਹਾਉਣ ਦੇ ਵੱਖ ਵੱਖ ਤਰੀਕੇ ਅਪਣਾਏ ਜਿਵੇਂ ਕਿ ਕਹਾਣੀਆਂ ਆਦਿ। ਲੋਕ-ਧਾਰਾ ਵਿੱਚ ਰੁਚੀ ਵਿਖਾਉਂਦਿਆਂ ਰੀਵਰ ਨੇ ਪਹਿਲਾ ਕੋਰਸ ਫਲੋਰਿਡਾ ਯੂਨੀਵਰਸਿਟੀ ਵਿੱਚ ਸਥਾਪਿਤ ਕੀਤਾ ਅਤੇ ਇਸ ਤੋਂ ਹੇਠਲੇ ਕੋਰਸਾਂ ਵਿੱਚ ਲਾਗੂ ਕੀਤਾ। ਜਦੋਂ ਰੀਵਰ ਇਨ੍ਹਾਂ ਕੋਰਸਾਂ ਨੂੰ ਯੂਨੀਵਰਸਿਟੀ ਵਿੱਚ ਜਾਰੀ ਕਰ ਰਿਹਾ ਸੀ ਤਾਂ ਉਸ ਨੇ ਜਾਣਿਆ ਕੇ ਸਰਕਾਰ ਖੋਜ ਖੇਤਰਾਂ ਲਈ ਮਨ-ਭਾਉਂਦੇ ਮੌਕੇ ਦਿੰਦੀ ਹੈ। ਇੱਕ ਯੁਵਕ ਪ੍ਰੋਫੈਸਰ ਹੋਣ ਦੇ ਨਾਂ ਤੇ ਉਸ ਨੇ ਰਾਜ ਵਿੱਚ ਲੋਕ ਜੀਵਨ ਖੋਜ ਕਰਨ ਲਈ ਗਰਾਂਟ ਪ੍ਰਾਪਤ ਕੀਤੀ ਅਤੇ ਆਪਣੀ ਖੋਜ ਨੂੰ ਆਪਣੇ ਅਕਾਦਮਿਕ ਜੀਵਨ ਵਿੱਚ ਪੂਰਾ ਕੀਤਾ। ਆਪਣੀ ਖੋਜ ਦੌਰਾਨ ਇੱਕ ਸਹੀ ਅਤੇ ਸੰਪੂਰਨ ਖੋਜ ਪੱਤਰ ਦਿੱਤਾ ਜੋ ਕਿ ਲੋਕ-ਧਾਰਾ ਨੂੰ ਸਹੀ ਅਰਥਾਂ ਵਿੱਚ ਜ਼ੁਬਾਨੀ ਅਤੇ ਲਿਖਤੀ ਕਲਾ ਵਜੋਂ ਸਥਾਪਿਤ ਕਰਦਾ ਹੈ। ਉਸ ਦੀਆਂ ਮਹੱਤਵਪੂਰਨ ਲੋਕ-ਧਾਰਾ ਪਬਲੀਕੇਸ਼ਨਜ਼, ਫਲੋਰਿਡਾ ਲੋਕ ਕਹਾਣੀਆਂ ਹਾਲੇ ਤਕ ਵੀ ਇਸ ਰਾਜ ਦੀਆਂ ਸਭ ਤੋਂ ਉੱਭਰਵੀਆਂ ਕਹਾਣੀਆਂ ਹਨ।

ਹਵਾਲੇ

[ਸੋਧੋ]