ਜੋਸ਼ ਮਲਸੀਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋਸ਼ ਮਲਸੀਆਨੀ (1883-1976)[1] ਜਨਮ ਸਮੇਂ ਲੱਭੂ ਰਾਮ, ਆਪਣੇ ਸਮੇਂ ਦਾ ਸਿਰਕੱਢ ਉਰਦੂ ਕਵੀ ਸੀ। ਉਹ ਭਾਰਤੀ ਪੰਜਾਬ ਦੇ ਸ਼ਹਿਰ ਜਲੰਧਰ ਨੇੜੇ ਮਲਸੀਆਂ ਕਸਬੇ ਦੇ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਇਆ ਸੀ। ਲਾਹੌਰ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਸਿਖਲਾਈ ਲੈਣ ਦੇ ਬਾਅਦ ਉਸਨੇ ਜਲੰਧਰ ਦੇ ਇੱਕ ਸਕੂਲ ਵਿੱਚ ਉਰਦੂ ਅਤੇ ਫ਼ਾਰਸੀ ਪੜ੍ਹਾਉਣਾ ਸ਼ੁਰੂ ਕੀਤਾ, ਪਰ 1913 ਵਿੱਚ ਨਕੋਦਰ ਵਿੱਚ ਪੱਕੇ ਤੌਰ 'ਤੇ ਵਸ ਗਿਆ ਅਤੇ ਆਪਣੀ ਜ਼ਿੰਦਗੀ ਦੇ ਬਾਕੀ ਸਾਲ ਇੱਕ ਸਕੂਲ ਦੇ ਅਧਿਆਪਕ ਦੇ ਤੌਰ 'ਤੇ ਅਤੇ ਉਭਰਦੇ ਉਰਦੂ ਕਵੀਆਂ ਨੂੰ ਅਗਵਾਈ ਦੇਣ ਤੇ ਬਤੀਤ ਕੀਤੇ। ਆਪ ਉਸ ਨੇ ਅੱਠ ਸਾਲ ਦੀ ਉਮਰ ਵਿੱਚ ਉਰਦੂ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਉਸਤਾਦ ਉਰਦੂ ਸ਼ਾਇਰੀ ਦੇ ਥੰਮ ਦਾਗ਼ ਦਿਹਲਵੀ ਸਨ।[2]

ਹਵਾਲੇ[ਸੋਧੋ]

  1. http://id.loc.gov/authorities/names/n89260728.html
  2. Bhupinder Parihar. Josh Malsiyani. New Delhi: Sahitya Akademi.