ਜੜ੍ਹਾਂ ਦੀ ਪਾਰਦਰਸ਼ਤਾ
ਦਿੱਖ
ਇਹ ਆਮ ਤੌਰ 'ਤੇ ਜੜ੍ਹਾਂ ਦੇ ਅਧਾਰ ਤੇ ਸਭਤੋਂ ਵਧੀਆ ਤਰ੍ਹਾਂ ਨਜ਼ਰ ਆਉਂਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Root Transparency ਕਹਿੰਦੇ ਹਨ। ਇਹ ਹੇਠਲੇ ਜਬਾੜ੍ਹੇ ਵਿੱਚ ਥੱਲੇ ਤੋਂ ਉੱਤੇ ਵੱਲ ਅਤੇ ਉਤਲੇ ਜਬਾੜ੍ਹੇ ਵਿੱਚ ਉੱਤੋਂ ਤੋਂ ਥੱਲੇ ਵਾਲ ਵਧਦੀ ਹੈ। ਅਜਿਹਾ ਦੰਤੀ ਊਤਕ ਵਿੱਚ ਬਦਲਾਵ ਆਉਣ ਕਰ ਕੇ ਹੁੰਦਾ ਹੈ। ਦੰਦਾਂ ਤੋਂ ਉਮਰ ਦਾ ਅੰਦਾਜ਼ਾ ਲਾਉਣ ਲਈ ਇਸਨੂੰ ਸਬਤੋਂ ਵੱਧ ਭਰੋਸੇਯੋਗ ਤਰੀਕਾ ਮੰਨਿਆ ਜਾਂਦਾ ਹੈ। ਕੋਈ ਵੀ ਪੱਤੇ ਹੋਏ ਜਾਂ ਆਪਣੇ ਆਪ ਡਿੱਗੇ ਹੋਏ ਦੰਦ ਨੂੰ ਪਹਿਲਾਂ 1mm ਤੱਕ ਘਸਾਇਆ ਜਾਂਦਾ ਹੈ ਅਤੇ ਫਿਰ ਉਸ ਦੀ ਪਾਰਦਰਸ਼ਤਾ ਦੀ ਜਾਂਚ ਕੀਤੀ ਜਾਂਦੀ ਹੈ। ਦੰਦਾਂ ਤੋਂ ਇਨਸਾਨ ਦੀ ਉਮਰ ਪਤਾ ਲਵਾਉਣ ਵੇਲੇ ਇਸ ਦੀ ਦਰਜੇਬੰਦੀ 0 ਤੋਂ 3 ਤੱਕ ਕੀਤੀ ਜਾਂਦੀ ਹੈ ਜਿੱਥੇ ਉਸਨੂੰ ਹੇਠ ਲਿਖੇ ਅਨੁਸਾਰ ਦਰਸ਼ਾਇਆ ਗਿਆ ਹੈ-
- T0- ਜਦੋਂ ਪਾਰਦਰਸ਼ਤਾ ਦਾ ਕੋਈ ਨਿਸ਼ਾਨ ਨਾ ਹੋਵੇ
- T1- ਜਦੋਂ ਪਾਰਦਰਸ਼ਤਾ ਬਸ ਥੋੜੀ ਬਹੁਤ ਹੀ ਦਿਸਦੀ ਹੋਵੇ
- T2- ਜਦੋਂ ਪਾਰਦਰਸ਼ਤਾ ਨੇ ਦੰਦ ਦੇ ਸ਼ਿਖਰ ਦਾ ਇੱਕ ਤਿਹਾਈ ਹਿੱਸਾ ਪੂਰਾ ਕਰ ਲਿਆ ਹੋਵੇ
- T3- ਜਦੋਂ ਪਾਰਦਰਸ਼ਤਾ ਨੇ ਦੰਦ ਦੇ ਸ਼ਿਖਰ ਦਾ ਦੋ ਤਿਹਾਈ ਹਿੱਸਾ ਪੂਰਾ ਕਰ ਲਿਆ ਹੋਵੇ