ਜੰਗਬੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਜੰਗਬੰਦੀ - ਸਮਝੌਤਾ ਨਹੀਂ, ਸਗੋਂ ਉੱਚੀ ਅਵਾਜ਼ ਵਾਲ਼ੇ ਸੱਜਣਾਂ ਵਾਸਤੇ ਆਪਣੇ ਜੰਗ ਦੇ ਐਲਾਨਾਂ ਤੋਂ ਇੱਜ਼ਤ ਨਾਲ਼ ਪਿੱਛੇ ਹਟਣ ਦਾ ਇੱਕ ਮੌਕਾ। ਥਾਮਸ ਨਾਸਟ ਵੱਲੋਂ 17 ਫ਼ਰਵਰੀ, 1877 ਦੇ ਹਾਰਪਰਜ਼ ਵੀਕਲੀ ਦੇ ਸਫ਼ਾ: 132 ਉੱਤੇ।

ਜੰਗਬੰਦੀ ਕਿਸੇ ਜੰਗ ਦੇ ਆਰਜ਼ੀ ਅਟਕਾਅ ਨੂੰ ਆਖਿਆ ਜਾਂਦਾ ਹੈ ਜਿਹਦੇ ਵਿੱਚ ਸਾਰੀਆਂ ਧਿਰਾਂ ਲੜਾਕੇ ਕਾਰਜਾਂ ਨੂੰ ਰੋਕਣ ਲਈ ਸਹਿਮਤ ਹੋ ਜਾਂਦੀਆਂ ਹਨ। ਇਹਨਾਂ ਜੰਗਬੰਦੀਆਂ ਦਾ ਐਲਾਨ ਆਮ ਤੌਰ ਉੱਤੇ ਇੱਕ ਰਸਮੀ ਸੁਲ੍ਹਾਨਾਮੇ ਦਾ ਹਿੱਸਾ ਹੁੰਦਾ ਹੈ ਪਰ ਕਈ ਵਾਰ ਇਹ ਵਿਰੋਧੀ ਧਿਰਾਂ ਵਿਚਕਾਰ ਗ਼ੈਰ-ਰਸਮੀ ਸਮਝ ਦੇ ਨਤੀਜੇ ਵਜੋਂ ਵੀ ਐਲਾਨੀਆਂ ਜਾ ਸਕਦੀਆਂ ਹਨ।