ਜੰਗਲੀ ਬੂਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੰਗਲੀ ਬੂਟੀ ਪੰਜਾਬੀ ਦੀ ਜਾਣੀ ਪਹਿਚਾਣੀ ਲੇਖਕਾ ਅਮ੍ਰਿਤਾ ਪ੍ਰੀਤਮ ਦੀ ਇੱਕ ਕਹਾਣੀ ਹੈ।[1] ਇਸ ਕਹਾਣੀ ਦੀ ਨਾਇਕਾ ਇੱਕ ਘਰੇਲੂ ਕਾਮੇ ਦੀ ਬੀਵੀ ਹੈ ਜਿਸਦਾ ਨਾਮ ਅੰਗੂਰੀ ਹੈ।ਕਹਾਣੀ ਵਿੱਚ ਆਮ ਕਾਮੇ ਲੋਕਾਂ ਦੀ ਜਿੰਦਗੀ,ਉਹਨਾ ਦੇ ਜਿੰਦਗੀ ਬਾਰੇ ਨਜ਼ਰੀਏ,ਉਹਨਾ ਦੀਆਂ ਰੀਤਾਂ ਰਵਾਇਤਾਂ ਅਤੇ ਉਹਨਾ ਦੇ ਭੋਲੇਪਣ ਨੂੰ ਦਰਸਾਇਆ ਗਿਆ ਹੈ।

ਕਹਾਣੀ ਦਾ ਪਲਾਟ[ਸੋਧੋ]

ਇਸ ਕਹਾਣੀ ਦੀ ਨਾਇਕਾ ਅੰਗੂਰੀ ਨਾਮ ਦੀ ਕੁੜੀ ਹੈ ਜੋ ਮਜਦੂਰ ਸ਼੍ਰੇਣੀ ਨਾਲ ਸੰਬੰਧਿਤ ਹੈ।ਉਸਦਾ ਇੱਕ ਦਹਾਜੂ ਮੁੰਡੇ ਨਾਲ ਵਿਆਹ ਹੋ ਜਾਂਦਾ ਹੈ।ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਆਪਣੇ ਪਤੀ ਦੇ ਮਾਲਕਾਂ ਦੇ ਘਰ ਰਹਿਣ ਲੱਗ ਜਾਂਦੀ ਹੈ ਜਿਹਨਾ ਦੇ ਘਰ ਉਹ ਰਸੋਈ ਦਾ ਕੰਮ ਕਰਦਾ ਹੈ।ਅਮ੍ਗੂਰੀ ਮਾਲਕਾਂ ਦੀ ਇੱਕ ਔਰਤ ਨਾਲ ਔਰਤ -ਮਾਰਦ ਦੇ ਪਿਆਰ ਬਾਰੇ ਆਪਣੀ ਇਹ ਧਰਨਾ ਦਸਦੀ ਹੈ ਕਿ ਇਹ ਤਾਂ ਹੁੰਦਾ ਹੈ ਜਦ ਕੋਈ ਮਰਦ ਕਿਸੇ ਔਰਤ ਨੂੰ ਕੋਈ ਜੰਗਲੀ ਬੂਟੀ ਕਿਸੇ ਚੀਜ ਵਿੱਚ ਮਿਲਾ ਕੇ ਖੁਆ ਦਿੰਦਾ ਹੈ। ਕੁਝ ਸਮਾਂ ਬੀਤਦਾ ਹੈ।ਅੰਗੂਰੀ ਆਪਣੇ ਪਤੀ ਨਾਲ ਰਹਿ ਰਹੀ ਹੁੰਦੀ ਹੈ।ਅੰਗੂਰੀ ਆਪਣੇ ਪਤੀ ਤੋਂ ਵਧ ਜਵਾਨ ਅਤੇ ਸੋਹਣੀ ਹੈ।ਉਸਦੇ ਘਰ ਉਸਦੇ ਪਤੀ ਦੇ ਦੋਸਤ ਇੱਕ ਚੌਕੀਦਾਰ ਦਾ ਵੀ ਆਉਣਾ ਜਾਣਾ ਹੁੰਦਾ ਹੈ ਜਿਸ ਵੱਲ ਅੰਗੂਰੀ ਹੌਲੀ ਹੌਲੀ ਮੋਹਿਤ ਹੋ ਜਾਂਦੀ ਹੈ।ਜਦ ਉਹ ਕੁਝ ਦਿਨ ਪਿੰਡ ਚਲਾ ਜਾਂਦਾ ਹੈ ਤਾਂ ਅੰਗੂਰੀ ਉਦਾਸ ਹੋ ਜਾਂਦੀ ਹੈ।ਉਸਦੀ ਹਾਲਤ ਵੇਖਕੇ ਉਸਦੀ ਮਾਲਕਣ ਜੋ ਅੰਗੂਰੀ ਨਾਲ ਗਲਬਾਤ ਕਰਦੀ ਹੈ ਉਸਨੂੰ ਪੁਛਦੀ ਹੈ ਕਿ ਕੀਤੇ ਉਸਨੂੰ ਵੀ ਕਿਸੇ ਮਾਰਦ ਨੇ ਜੰਗਲੀ ਬੂਟੀ ਤਾਂ ਨਹੀਂ ਖਵਾ ਦਿੱਤੀ ?ਇਸਤੇ ਅੰਗੂਰੀ ਵੀ ਛੱਕ ਕਰਦੀ ਹੈ ਕਿ ਲਗਦਾ ਹੈ ਉਸਨੂ ਚੌਕੀਦਾਰ ਨੇ ਉਸਨੂੰ ਚਾਹ ਵਿੱਚ ਮਿਲਾ ਕੇ ਜੰਗਲੀ ਬੂਟੀ ਖਵਾ ਦਿੱਤੀ ਹੈ।

ਹਵਾਲੇ[ਸੋਧੋ]

  1. "ਜੰਗਲੀ ਬੂਟੀ". veerpunjab.com. Retrieved 5 ਨਵੰਬਰ 2016.  Check date values in: |access-date= (help)