ਸਮੱਗਰੀ 'ਤੇ ਜਾਓ

ਜੰਨ ਬੰਨ੍ਹਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁੜੀ ਦੇ ਵਿਆਹ ਸਮੇਂ ਦੀ ਇਕ ਰਸਮ, ਜਿਸ ਵਿਚ ਵਿਆਹੁਲੀ ਕੁੜੀ ਦੀਆਂ ਸਹੇਲੀਆਂ ਗੀਤ ਗਾ ਕੇ ਬਰਾਤ ਨੂੰ ਵਰਤਾਈ ਰੋਟੀ ਖਾਣ ਤੋਂ ਵਰਜ ਦਿੰਦੀਆਂ ਸਨ, ਨੂੰ ਜੰਨ ਬੰਨ੍ਹਣਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ “ਪੱਤਲ ਬੰਨ੍ਹਣਾ" ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬਰਾਤਾਂ ਦੋ-ਤਿੰਨ ਰਾਤਾਂ ਰਹਿੰਦੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਜੰਨ ਬੰਨ੍ਹਣ ਦੀ ਰਸਮ ਹੁੰਦੀ ਸੀ। ਜੰਨ ਦੁਪਹਿਰ ਦੀ ਰੋਟੀ ਸਮੇਂ ਬੰਨ੍ਹੀ ਜਾਂਦੀ ਸੀ। ਬਰਾਤ ਨੂੰ ਰੋਟੀ ਉਨ੍ਹਾਂ ਸਮਿਆਂ ਵਿਚ ਕੋਰਿਆਂ ਤੇ ਬੈਠ ਕੇ ਖਵਾਈ ਜਾਂਦੀ ਸੀ। ਬੰਨ੍ਹੀ ਜੰਨ ਨੂੰ ਛੁਡਾਉਣ ਲਈ ਬਰਾਤੀ ਆਪਣੇ ਨਾਲ ਕਿਸੇ ਕੱਚ-ਕਰੜ ਕਵੀਸ਼ਰ ਜਾਂ ਚਿੱਠੇ/ਕਿੱਸੇ ਪੜ੍ਹਣ ਵਾਲੇ ਜਾਨੀ ਨੂੰ ਬਰਾਤ ਵਿਚ ਲੈ ਕੇ ਆਉਂਦੇ ਸਨ। ਉਹ ਬੰਦਾ ਥਾਲ ਵਿਚ ਪਰੋਸੀ ਰੋਟੀ ਨੂੰ ਰੇਸ਼ਮੀ ਰੁਮਾਲ ਨਾਲ ਢੱਕ ਕੇ ਜਵਾਬੀ ਗੀਤ/ਕਵਿਤਾ ਗਾ ਕੇ ਬੰਨ੍ਹੀ ਜੰਨ ਨੂੰ ਛੁਡਾਉਂਦਾ ਸੀ। ਜੰਨ ਛੁਡਾਉਣ ਵਾਲੀ ਇਸ ਕਵਿਤਾ ਨੂੰ ਪੱਤਲ ਛੁਡਾਉਣਾ ਵੀ ਕਹਿੰਦੇ ਸਨ। ਹੁਣ ਵਿਆਹ ਚਾਹੇ ਮੈਰਿਜ ਪੈਲੇਸ ਵਿਚ ਹੋਵੇ, ਚਾਹੇ ਘਰ ਵਿਚ ਹੋਵੇ, ਜੰਨ ਬੰਨ੍ਹਣ ਦੀ ਰਸਮ ਬਿਲਕੁਲ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.