ਜੱਫੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Elisabeth Louise Vigée-Lebrun, Madame Vigée-Lebrun et sa fille, by Louise Élisabeth Vigée Le Brun, 1789
ਗੂੜ੍ਹੀ ਦੋਸਤੀ ਵਿਖਾਉਂਦੀ ਨੌਜਵਾਨਾਂ ਦੀ ਇੱਕ ਗਰੁੱਪ ਜੱਫੀ

ਜੱਫੀ, ਜਾਂ ਗਲਵੱਕੜੀ ਸਰੀਰਕ ਨੇੜਤਾ ਦੀ ਇੱਕ ਕੌਮਾਂਤਰੀ ਕਿਸਮ ਹੈ ਜਿਸ ਵਿੱਚ ਦੋ ਲੋਕ ਆਪਣੀ ਬਾਹਵਾਂ ਨੂੰ ਦੂਜੇ ਦੀ ਧੌਣ, ਪਿੱਠ ਜਾਂ ਲੱਕ ਦੁਆਲ਼ੇ ਪਾ ਕੇ ਇੱਕ-ਦੂਜੇ ਨੂੰ ਨੇੜੇ ਕਰ ਕੇ ਫੜਦੇ ਹਨ। ਜੇਕਰ ਇੱਕ ਤੋਂ ਜ਼ਿਆਦਾ ਲੋਕ ਸ਼ਾਮਲ ਹੋਣ ਤਾਂ ਇਸਨੂੰ ਆਮ ਤੌਰ 'ਤੇ ਗਰੁੱਪ ਜੱਫੀ ਕਿਹਾ ਜਾਂਦਾ ਹੈ।

ਨਿਰੁਕਤੀ[ਸੋਧੋ]

ਜੱਫੀ ਲਈ ਅੰਗਰੇਜ਼ੀ ਸ਼ਬਦ 'ਹੱਗ' ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਨਿਰੁਕਤੀ ਅਣਜਾਣ ਹੈ, ਪਰ ਦੋ ਸਿਧਾਂਤ ਮੌਜੂਦ ਹਨ। ਪਹਿਲਾ ਸਿਧਾਂਤ ਇਹ ਹੈ ਕਿ ਕ੍ਰਿਆ "ਹੱਗ" (ਪਹਿਲੀ ਵਾਰ 1560 ਦੇ ਦਹਾਕੇ ਵਿੱਚ ਵਰਤੀ ਗਈ) ਪੁਰਾਣੇ ਨੋਰਸ ਸ਼ਬਦ 'ਹੱਗਾ' ਨਾਲ ਸੰਬੰਧਤ ਹੋ ਸਕਦੀ ਹੈ, ਜਿਸਦਾ ਅਰਥ ਆਰਾਮ ਸੀ। ਦੂਸਰਾ ਸਿਧਾਂਤ ਇਹ ਹੈ ਕਿ ਇਹ ਸ਼ਬਦ ਜਰਮਨ 'ਹੇਗੇਨ' ਨਾਲ ਸੰਬੰਧਤ ਹੈ, ਜਿਸ ਦਾ ਅਰਥ ਹੈ ਪਾਲਣ-ਪੋਸ਼ਣ ਕਰਨਾ।[1]

ਹਵਾਲੇ[ਸੋਧੋ]

  1. "hug - Origin and meaning of hug by Online Etymology Dictionary". etymonline.com.