ਸਮੱਗਰੀ 'ਤੇ ਜਾਓ

ਝਨਾਂ ਨਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਝਨਾ ਦਰਿਆ ਤੋਂ ਮੋੜਿਆ ਗਿਆ)
ਗੁਜਰਾਤ ਨੇੜੇ ਦਰਿਆ ਚਨਾਬ ਦੀ ਇੱਕ ਝਲਕੀ
ਗੁਜਰਾਤ ਨੇੜੇ ਦਰਿਆ ਚਨਾਬ ਦੀ ਇੱਕ ਝਲਕੀ
ਹਿਮਾਚਲ ਪ੍ਰਦੇਸ਼ ਵਿੱਚ ਪਾਂਗੀ ਘਟੀ ਰਾਹੀਂ ਚੰਦਰ ਭਾਗਾ ਨਦੀ ਦੀ ਇੱਕ ਝਲਕੀ

ਝਨਾਂ ਨਦੀ[1] ਜਾਂ ਚਨਾਬ ਦਰਿਆ (ਪੁਰਾਤਨ ਨਾਂ ਚੰਦ੍ਰਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਂਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਂਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ।

ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ। ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ।[2][3]

ਹਵਾਲੇ

[ਸੋਧੋ]
  1. "ਝਨਾਂ ਨਦੀ 'ਚ ਬੱਸ ਡਿੱਗੀ, ਮਰਨ ਵਾਲਿਆਂ ਦੀ ਗਿਣਤੀ 17 ਹੋਈ". https://punjabi.hindustantimes.com (in punjabi). Archived from the original on 2022-11-09. Retrieved 2022-06-13. {{cite web}}: External link in |website= (help); Unknown parameter |dead-url= ignored (|url-status= suggested) (help)CS1 maint: unrecognized language (link)
  2. "River Chenab" (PDF). Archived from the original (PDF) on 2008-08-28. Retrieved 2007-06-17. {{cite web}}: Unknown parameter |dead-url= ignored (|url-status= suggested) (help)
  3. "Indus Waters Treaty". The World Bank. Archived from the original on 2016-12-16. Retrieved 2007-06-17.