ਸਮੱਗਰੀ 'ਤੇ ਜਾਓ

ਝੁੰਮਰ (ਗਹਿਣਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਝੁੰਮਰ ਇਸਤਰੀਆਂ ਦਾ ਸਿਰ ਦਾ ਗਹਿਣਾ ਹੈ। ਇਸਨੂੰ ਵਿਆਹੀਆਂ ਇਸਤਰੀਆਂ ਦਾ ਗਹਿਣਾ ਮੰਨਿਆ ਜਾਂਦਾ ਹੈ। ਝੁੰਮਰ ਸਿਰ ਦੀਆਂ ਪੁੜਪੁੜੀਆਂ ਦੇ ਉੱਪਰ ਜਿਸ ਪਾਸੇ ਵਾਲ ਵੱਧ ਹੁੰਦੇ ਹਨ, ਉਹਨਾਂ ਵਾਲਾਂ ਦੀ ਮੀਢੀ ਵਿੱਚ ਗੁੰਦ ਕੇ ਮੱਥੇ ਦੇ ਇੱਕ ਪਾਸੇ ਲਮਕਾਇਆ ਜਾਂਦਾ ਹੈ।

ਬਣਤਰ

[ਸੋਧੋ]

ਪੁਰਾਣੇ ਸਮੇਂ ਵਿੱਚ ਤੋਤੇ ਦੀ ਸ਼ਕਲ ਵਾਲੇ ਝੁੰਮਰ ਵਧੇਰੇ ਸਨ।ਇਸ ਝੁੰਮਰ ਦੇ ਉੱਪਰਲੇ ਹਿੱਸੇ ਵਿੱਚ ਦੋੋ ਤੋੋਤੇ ਅਤੇ ਹੇਠਲੇ ਚੌੜੇ ਹਿੱਸੇ ਵਿੱਚ ਚਾਰ ਚਿੜੀਆਂ ਬਣਾਈਆਂ ਜਾਂਦੀਆਂ ਸਨ। ਵਿਚਕਾਰ ਫੁੱਲ ਬਣਿਆ ਹੁੰਦਾ ਸੀ। ਇਸੇ ਤਰਾਂ ਹੀ ਉੱਪਰਲੇ ਹਿੱਸੇ ਵਿੱਚ ਮਛਲੀਆਂ ਤੇ ਹੇਠਾਂ ਚੰਦ, ਤਾਰੇ ਬਣਾਏ ਜਾਂਦੇ ਸਨ। ਇਹਨਾਂ ਸਾਰਿਆਂ ਦੇ ਕੁੰਡੇ ਲੱਗੇ ਹੁੰਦੇ ਸਨ ਤੇ ਇਹਨਾਂ ਨੂੰ ਕੁੰਡਿਆਂ ਨਾਲ ਹੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਪਸ ਵਿੱਚ ਜੋੜਿਆ ਜਾਂਦਾ ਸੀ।

ਹਵਾਲੇ

[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 342-343