ਝੂਠ ਫੜਨ ਵਾਲੀ ਮਸ਼ੀਨ
ਦਿੱਖ
ਝੂਠ ਫੜਨ ਵਾਲੀ ਮਸ਼ੀਨ ਇਸ ਨੂੰ ਅੰਗਰੇਜ਼ੀ ਵਿੱਚ Polygraph ਜਾਂ Lie detector ਵੀ ਕਿਹਾ ਜਾਂਦਾ ਹੈ, ਦਾ ਇਤਿਹਾਸ ਵੀ ਵੱਖਰਾ ਹੈ ਅੱਜ ਦੇ ਵਿਗਿਆਨ ਯੁੱਗ ਵਿੱਚ ਇਸ ਦੀ ਵਰਤੋਂ ਵੱਧ ਗਈ ਹੈ।
ਇਤਿਹਾਸ
[ਸੋਧੋ]- ਸੰਨ 1921 ਵਿੱਚ 'ਯੂਨੀਵਰਸਿਟੀ ਆਫ ਕੈਲੇਫੋਰਨੀਆ' ਦੇ ਜਾਨ ਏ ਲਾਰਸਨ ਨਾਮਕ ਵਿਅਕਤੀ ਨੇ ਇੱਕ ਅਜਿਹੇ ਯੰਤਰ ਦਾ ਨਿਰਮਾਣ ਕੀਤਾ ਸੀ, ਜੋ ਕਿ ਝੂਠ ਬੋਲਣ ਸਮੇਂ ਸਰੀਰ ਵਿੱਚ ਹੋ ਰਹੇ ਸਰੀਰਕ ਪਰਿਵਰਤਨ ਦਾ ਅਧਿਐਨ ਕਰ ਕੇ ਸੱਚ-ਝੂਠ ਦਾ ਪਤਾ ਲਗਾ ਲੈਂਦਾ ਹੈ | ਇਸ ਨੂੰ ਝੂਠ ਫੜਨ ਵਾਲੀ ਮਸ਼ੀਨ ਜਾਂ 'ਪਾਲੀਗ੍ਰਾਫ' ਜਾਂ 'ਲਾਈ ਡਿਟੈਕਟਰ' ਕਹਿੰਦੇ ਹਨ।
- 1972 ਵਿੱਚ ਅਮਰੀਕਾ ਦੇ ਖੋਜੀ ਏਲਨ ਬੇਲ ਨੇ ਇਸ ਲਾਈ ਡਿਟੈਕਟਰ ਵਿੱਚ ਦੂਜਾ ਸੁਧਾਰ ਕਰ ਕੇ ਇੱਕ ਉੱਚ-ਕੋਟੀ ਦੀ ਮਸ਼ੀਨ ਤਿਆਰ ਕੀਤੀ | ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਨਾਲ ਵਿਅਕਤੀ ਦੀਆਂ ਸਰੀਰਕ ਕਿਰਿਆਵਾਂ ਵਿੱਚ ਹੋਣ ਵਾਲੇ ਸੂਖਮ ਪਰਿਵਰਤਨ ਦਾ ਵੀ ਪਤਾ ਲੱਗ ਜਾਂਦਾ ਸੀ। ਸੂਖਮ ਪਰਿਵਰਤਨ ਭਾਵ ਝੂਠ ਬੋਲਣ ਸਮੇਂ ਦਿਲ ਦੀ ਧੜਕਣ ਦਾ ਵਧਣਾ, ਪਸੀਨਾ ਆਉਣਾ, ਖੂਨ ਦਾ ਦਬਾਅ ਵਧਣਾ ਆਦਿ | ਇਸ ਮਸ਼ੀਨ ਰਾਹੀਂ ਇਹ ਜਾਣਨਾ ਆਸਾਨ ਹੁੰਦਾ ਹੈ ਕਿ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਝੂਠ, ਭਾਵ ਸਚਾਈ ਜਾਣਨ ਦਾ ਯਤਨ ਕੀਤਾ ਜਾਂਦਾ ਹੈ।
ਵਰਤੋਂ
[ਸੋਧੋ]ਇਸ ਦੀ ਵਰਤੋਂ ਅਪਰਾਧੀ ਤੋਂ ਪੁੱਛ-ਪੜਤਾਲ ਦੇ ਦੌਰਾਨ ਕੀਤੀ ਜਾਂਦੀ ਹੈ। ਕਿਸੇ ਵੀ ਅਪਰਾਧ ਹੋਣ ਦੀ ਸੂਰਤ ਵਿੱਚ ਇਸ ਮਸ਼ੀਨ ਨੂੰ ਸਰੀਰ ਦੇ ਅਲੱਗ-ਅਲੱਗ ਅੰਗਾਂ ਨਾਲ ਜੋੜ ਦਿੱਤਾ ਜਾਂਦਾ ਹੈ। ਇੱਕ ਵਿਅਕਤੀ ਅਪਰਾਧੀ ਤੋਂ ਪ੍ਰਸ਼ਨ ਪੁੱਛਦਾ ਹੈ ਅਤੇ ਮਸ਼ੀਨ ਅਪਰਾਧੀ ਦੇ ਉੱਤਰ ਦੇ ਨਾਲ-ਨਾਲ ਉਸ ਦੇ ਸਰੀਰਕ ਪਰਿਵਰਤਨਾਂ ਨੂੰ ਵੀ ਰਿਕਾਰਡ ਕਰ ਲੈਂਦੀ ਹੈ ਤੇ ਇਸੇ ਰਿਕਾਰਡ ਦੇ ਆਧਾਰ ਉੱਤੇ ਸੱਚ-ਝੂਠ ਦਾ ਪਤਾ ਲਗਾਇਆ ਜਾਂਦਾ ਹੈ।
ਭਾਰਤ
[ਸੋਧੋ]ਭਾਰਤ ਦੀ ਅਦਾਲਤਾ ਨੇ ਦਿਮਾਗ ਦਾ ਇਲੈਕਟ੍ਰੀਕਲ ਔਸੀਲੇਸ਼ਨ ਟੈਸਟ ਕਰਨ ਮੰਨ ਲਿਆ ਹੈ। 5 ਮਈ, 2010 ਤੋਂ ਬਾਅਦ ਪਹਿਲੀ ਵਾਰ ਅਦਾਲਤ ਨੇ ਇਸ ਨੂੰ ਮਾਨਤਾ ਦਿਤੀ ਹੈ। ਭਾਰਤੀ ਸਵਿਧਾਨ ਦੇ ਆਰਟੀਕਲ 20(3) ਦੇ ਅਨੁਸਾਰ ਅਦਾਲਤ ਨੇ ਨਾਰਕੋ ਟੈਸਟ, ਦਿਮਾਗ ਦੀ ਮੈਪਿੰਗ ਅਤੇ ਝੂਠ ਫੜਨ ਵਾਲੀ ਮਸ਼ੀਨ ਦੀ ਵਰਤੋਂ ਦੀ ਮਾਨਤਾ ਦੇ ਦਿਤੀ ਹੈ।[1]