ਝੋਲਾ
ਝੋਲਾ ਕਿਸੇ ਸਮੇਂ ਅਜੋਕੇ ਸਮੇਂ ਵਿਚ ਵਰਤੇ ਜਾਣ ਵਾਲੇ ਬੈਗ ਜਾਂ ਬਰੀਫ਼ ਕੇਸ ਵਾਂਗ ਵਰਤਿਆ ਜਾਂਦਾ ਸੀ । ਇਸ ਲਈ ਥੈਲਾ ਸ਼ਬਦ ਵੀ ਵਰਤਿਆ ਜਾਂਦਾ ਹੈ । ਝੋਲੇ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ । ਝੋਲੇ ਛੋਟੇ - ਵੱਡੇ ਵਿਭਿੰਨ ਆਕਾਰਾਂ ਦੇ ਬਣਾਏ ਜਾਂਦੇ ਸਨ , ਕਿਉਂ ਜੋ ਇਸ ਵਿਚ ਸਮਾਨ ਪਾ ਕੇ ਇੱਧਰ - ਉੱਧਰ ਲਿਜਾਇਆ ਜਾਂਦਾ ਸੀ । ਇਸ ਲਈ ਇਸ ਨੂੰ ਵੱਡੀਆਂ ਤਣੀਆਂ ਦੀ ਬਜਾਇ ਹੈਂਡਲ ਨੁਮਾ ਛੋਟੀਆਂ ਤਣੀਆਂ ਲਗਾਈਆਂ ਜਾਂਦੀਆਂ ਸਨ । ਝੋਲੇ ਕਈ ਪ੍ਰਕਾਰ ਦੇ ਮਿਲਦੇ ਹਨ । 1. ਦਰੀ ਨੁਮਾ ਝੋਲੇ 2. ਕੱਪੜੇ ਦੇ ਝੋਲੇ ਦਰੀ ਦਾ ਝੋਲਾ ਬਣਾਉਣ ਲਈ ਛੋਟੇ ਆਕਾਰ ਦੀ ਦਰੀ ਵਾਂਗ ਕੱਪੜਾ ਜਾਂ ਛੋਟੀ ਦਰੀ ਤਿਆਰ ਕੀਤੀ ਜਾਂਦੀ ਹੈ , ਇਸਨੂੰ ਕਈ ਵਾਰ ਦੂਹਰਾ ਕਰਕੇ ਦੋਹਾਂ ਪਾਸਿਆਂ ਤੋਂ ਮੋਟੇ ਧਾਗੇ ਨਾਲ ਸੀਣ ਲਗਾ ਦਿੱਤੀ ਜਾਂਦੀ ਸੀ । ਕਈ ਵਾਰ ਝੋਲੇ ਦੀ ਲੰਬਾਈ ਅਨੁਸਾਰ ਦੋ ਵੱਖਰੀਆਂ - ਵੱਖਰੀਆਂ ਦਰੀਆਂ ਦੇ ਛੋਟੇ ਝੋਲੇ ਦੇ ਆਕਾਰ ਦੇ ਪੀਸਾਂ ਦੀ ਬੁਣਾਈ ਕੀਤੀ ਜਾਂਦੀ ਸੀ । ਇਹਨਾਂ ਨੂੰ ਤਿੰਨ ਪਾਸਿਆਂ ਤੋਂ ਸੀਣ ਲਗਾ ਕੇ ਝੋਲਾ ਬਣਾਇਆ ਜਾਂਦਾ ਸੀ । ਵਧੇਰੇ ਕਰਕੇ ਇਸਨੂੰ ਇੰਝ ਬਣਾਉਣ ਦਾ ਕਾਰਨ ਝੋਲੇ ਨੂੰ ਸਜਾਵਟੀ ਦਿੱਖ ਪ੍ਰਦਾਨ ਕਰਨਾ ਹੁੰਦਾ ਸੀ । ਔਰਤਾਂ ਝੋਲਾ ਸੀਣ ਲੱਗਿਆਂ ਇਸ ਦੀਆਂ ਸਾਈਡਾਂ ਤੋਂ ਝਾਲਰ , ਲੈਸ ਆਦਿ ਦੀ ਕਿਨਾਰੀ ਬਾਹਰ ਕੱਢਦੀਆਂ ਸਨ । ਝੋਲੇ ਦੇ ਮੂੰਹ ਵਾਲੇ ਪਾਸੇ ਹੈਂਡਲ ਨੁਮਾ ਨਵਾਰ ਜਾਂ ਨਵਾਰ ਵਾਂਗ ਬੁਣੀਆਂ ਤਣੀਆਂ ਲਗਾਈਆਂ ਜਾਂਦੀਆਂ ਤਾਂ ਜੋ ਅਸਾਨੀ ਨਾਲ ਝੋਲਾ ਫੜਿਆ ਜਾ ਸਕੇ । ਘਰਾਂ ਵਿਚ ਔਰਤ ਆਪਣੀ ਸੁਘੜਤਾ ਤੇ ਬੁੱਧੀ ਤੋਂ ਕੰਮ ਲੈਂਦੀ ਦੂਰੀ ਦੇ ਸਿਰੇ ਤੋਂ ਬਚੀ ਹੋਈ ਬਲਖ਼ੀ ( ਦਰੀ ਦੇ ਤਾਣੇ ਦਾ ਬਚਿਆ ਲੰਬਾ ਹਿੱਸਾ ) ਤੋਂ ਵੀ ਝੋਲੇ ਦੀ ਬੁਣਾਈ ਕਰ ਲੈਂਦੀ ਸੀ । ਇਸਤੋਂ ਇਲਾਵਾ ਹੱਥੀਂ ਬੁਣੇ ਸੂਤੀ ਕੱਪੜੇ ਤੋਂ ਵੀ ਝੋਲਿਆਂ ਦੀ ਬੁਣਾਈ ਕੀਤੀ ਮਿਲਦੀ ਹੈ । ਔਰਤ ਨੇ ਅਤਿ ਸਧਾਰਨ ਸਮੱਗਰੀ ਜਿਵੇਂ ਬੋਰੀਆਂ ਦੇ ਧਾਗਿਆਂ , ਸੇਬਿਆਂ ਤੋਂ ਵੀ ਝੋਲੇ ਬੁਣੇ ਹਨ । ਉਸਨ ਇਹਨਾਂ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਇਹਨਾਂ ਉੱਪਰ ਖ਼ੂਬਸੂਰਤ ਤੇ ਰੰਗ - ਬਰੰਗੇ ਧਾਗਿਆਂ ਨਾਲ ਚਿੱਤਰ ਬਣਾਏ ਜੋ ਇਹਨਾਂ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ ।
ਝੋਲੇ ਦੀ ਵਰਤੋਂ ( Utility ) ਕਿਤੇ ਗਰਾਂ ( ਰਿਸ਼ਤੇਦਾਰੀ ਵਿਚ ) ਜਾਣ ਲਈ ਕੱਪੜੇ ਪੈੱਕ ਕਰਨ , ਸ਼ਹਿਰ ਤੋਂ ਸਮਾਨ ਖਰੀਦ ਕੇ ਲਿਆਉਣ ਜਾਂ ਫਿਰ ਜ਼ਰੂਰੀ ਸਾਜ - ਸਮਾਨ ਦੀ ਸੰਭਾਲ ਲਈ ਕੀਤੀ ਜਾਂਦੀ ਹੈ । ਇਸਤੋਂ ਇਲਾਵਾ ਔਰਤਾਂ ਸੁਹਜ ਭੁੱਖ ਦੀ ਤ੍ਰਿਪਤੀ ਲਈ ਵੀ ਅਜਿਹੀਆਂ ਸੁਹਜ - ਭਰਪੂਰ ਵਸਤਾਂ ਬਣਾਉਂਦੀਆਂ ਹਨ । ਉਹ ਵਿਸ਼ੇਸ਼ ਰੀਝ ਨਾਲ ਇਹਨਾਂ ਨੂੰ ਤਿਆਰ ਕਰਦੀਆਂ ਹਨ । ਉਹਨਾਂ ਲਈ ਇਹ ਕੇਵਲ ਉਪਯੋਗਤਾਮੁਖ ਵਸਤੂ ਨਾ ਹੋ ਕੇ ਆਪਣੀ ਸਚਿਆਰਤਾ , ਬੌਧਿਕਤਾ ਅਤੇ ਸਮਰੱਥਾ ਦਾ ਲੋਹਾ ਮਨਵਾਉਣ ਦੇ ਮਾਧਿਅਮ ਹਨ ਜਿਨ੍ਹਾਂ ਨੂੰ ਔਰਤਾਂ ‘ ਸੰਦੂਕ ' ਵਿਚ ਸੰਭਾਲ ਕੇ ਰੱਖਦੀਆਂ ਹਨ ਅਤੇ ਮਾਂ , ਨਾਨੀ , ਦਾਦੀ ਵੱਲੋਂ ਧੀਆਂ ਦੇ ਦਾਜ ਵਿਚ ਰੱਖ ਦਿੱਤੇ ਜਾਂਦੇ ਹਨ । ਇਹ ਸੁਹਜਾਤਮਕ ਵਸਤਾਂ ਇਵੇਂ ਹੀ ਪੀੜ੍ਹੀ - ਦਰ - ਪੀੜ੍ਹੀ ਸਫਰ ਕਰਦੀਆਂ ਰਹਿੰਦੀਆਂ ਹਨ ਅਤੇ ‘ ਦਾਜ ਵਿਖਾਲੇ' ਸਮੇਂ ਕੱਢੀਆਂ ਜਾਂਦੀਆਂ ਹਨ । ਇੰਜ ਇਹਨਾਂ ਵਿਚ ਮੋਹ , ਪਿਆਰ ਅਤੇ ਸੁਨੇਹ ਸਮਾਇਆ ਹੁੰਦਾ ਹੈ।
ਉਪਯੋਗਤਾ ਅਨੁਸਾਰ ਝੋਲੇ ਵੱਖ - ਵੱਖ ਕਿਸਮ ਦੇ ਤਿਆਰ ਕੀਤੇ ਜਾਂਦੇ ਹਨ । ਵਰਤੋਂ ਦੇ ਮੌਕੇ ਅਨੁਸਾਰ ਵੱਖ - ਵੱਖ ਪ੍ਰਕਾਰ ਦੀ ਸਮੱਗਰੀ ( Malerial ) ਦੀ ਵਰਤੋਂ ਅਤੇ ਵਿਭਿੰਨ ਵਿਧੀਆਂ ( Method ) ਨਾਲ ਕਈ ਕਿਸਮ ਦੇ ਝੋਲੇ ਬਣਾਏ ਜਾਂਦੇ ਹਨ ।
ਤਿਆਰ ਕਰਨ ਦੀ ਵਿਧੀ ( Method ) ਅਤੇ ਵਰਤੀ ਗਈ ਸਮੱਗਰੀ ਸਕਦਾ ਹੈ : ( Material ) ਦੇ ਅਧਾਰ ਤੇ ਇਹਨਾਂ ਨੂੰ ਨਿਮਨ ਸ਼੍ਰੇਣੀਆਂ ਵਿਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ
( 1 ) ਕਢਾਈ ਵਾਲੇ ਝੋਲੇ ( Embroidery ) :
ਇਹਨਾਂ ਵਿਚ ਸਮੱਗਰੀ ‘ ਕੱਪੜਾ ' ਅਤੇ ਧਾਗਾ ਜੋ ਪੱਸ਼ਮ / ਉਲਝਣ ਦਾ ਹੁੰਦਾ ਹੈ , ਵਰਤੀ ਜਾਂਦੀ ਹੈ । ਕੱਪੜਾ ਖੱਦਰ , ਕੇਸਮੈਂਟ , ਰੇਸ਼ਮ , ਟੈਰੀਕਾਟ ਆਦਿ ਕੋਈ ਵੀ ਵਰਤਿਆ ਜਾ ਸਕਦਾ ਹੈ ।
( 2 ) ਬੁਣਾਈ ਵਾਲੇ ਝੋਲੇ ( Weaving ) :
ਬੁਣਾਈ ਵਾਲੇ ਝੋਲੇ ਅੱਗੋਂ ਦੋ ਕਿਸਮਾਂ ਦੇ ਹੁੰਦੇ ਹਨ :
( i ) ਖੱਡੀ ( Loom )
ਉਪਰ ਤਿਆਰ ਕੀਤੇ ਝੋਲੇ ਇਹਨਾਂ ਵਿਚ ਡਿਜ਼ਾਇਨ ਡੱਬੇ - ਡੱਬੀਆਂ , ਲਸਰਾਂ ਆਦਿ ਦੇ ਹੁੰਦੇ ਹਨ । ਖੱਡੀ ਉਪਰ ਕੱਪੜਾ ਤਿਆਰ ਕਰਕੇ ਝੋਲੇ ਸਿਲਾਈ ਕਰ ਲਏ ਜਾਂਦੇ ਹਨ ।
( ii ) ਅੱਡੇ ( Worktable )
ਉੱਪਰ ਦਰੀ ਵਾਂਗ ਤਿਆਰ ਕੀਤੇ ਝੋਲੇ – ਇਹਨਾਂ ਨੂੰ ਬੁਣਨ ਲਈ ਅੱਡੇ ਉੱਪਰ ਦਰੀ ਵਾਂਗ ਹੀ ਤਾਣਾ ਪਾਇਆ ਜਾਂਦਾ ਹੈ ਜਿਸਦੀ ਚੌੜਾਈ ਲਗਭਗ ਅੱਧਾ ਗਜ਼ ਜਾਂ ਅੱਠ ਗਿਰੇ ਰੱਖ ਲਈ ਜਾਂਦੀ ਹੈ ।
(3 ) ਬੈਂਤ / ਪਲਾਸਟਿਕ ਤੋਂ ਮੁੜ੍ਹ ਕੇ ਜਾਂ ਗੰਢਾ ਮਾਰ ਕੇ ਤਿਆਰ ਕੀਤੇ ਝੋਲੇ –
ਇਹ ‘ ਗੋਂਦ ਦੀ ਵਿਧੀ ’ ਨਾਲ ਬਣਾਏ ਜਾਂਦੇ ਹਨ ।
( 4 ) ਸਿਲਾਈ ( Stiching ) ਮਸ਼ੀਨ ਨਾਲ ਰੋਹ ( fertilizewrs ) ਵਾਲੀਆਂ ਖਾਲੀ ਬੋਰੀਆਂ ਤੋਂ ‘ ਬੋਰੇ ਨੁਮਾ ’ ਵੱਡੇ ਝੋਲੇ ਤਿਆਰ ਕੀਤੇ ਜਾਂਦੇ ਹਨ।
( 5 ) ਸਿਲਾਈ ਅਤੇ ਕਢਾਈ ਦੀ ਵਿਧੀ ਨਾਲ ‘ ਬੋਰੀ ’ ਤੋਂ ਬੈਗ ਨੁਮਾ ਆਕਰਸ਼ਕ ਝੋਲੇ ਚੱਕ - ਦੱਬ ਦੀ ਵਿਧੀ ਨਾਲ ਵੀ ਸੁਹਜਪੂਰਨ ਬਣਾਏ ਜਾਂਦੇ ਹਨ ।
‘ ਕਢਾਈ ’ ਦੀ ਵਿਧੀ ਨਾਲ ਤਿਆਰ ਕੀਤੇ ਝੋਲਿਆਂ ਦੀ ਵਰਤੋਂ ਰਿਸ਼ਤੇਦਾਰੀ ਵਿਚ ਜਾਣ ਸਮੇਂ ਸਮਾਨ ਪੈਕ ਕਰਨ ਲਈ ਕੀਤੀ ਜਾਂਦੀ ਹੈ । ਜੇਕਰ ਕੋਈ ਭਾਰੀ ਸਮਾਨ ਜਿਵੇਂ ਫਲ , ਘਿਉ , ਸੁੱਕੇ ਮੇਵੇ ਆਦਿ ਪਾਉਣਾ ਹੋਵੇ ਤਾਂ ਅੱਡੇ ਉੱਪਰ ਤਿਆਰ ਕੀਤੇ ‘ ਬੁਣਾਈ ’ ਵਾਲੇ ਝੋਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਪਹਿਲੀਆਂ ਦੋ ਸ਼੍ਰੇਣੀਆਂ ਅਧੀਨ ਸ਼ਾਮਿਲ ਕੀਤੇ ਝੋਲਿਆਂ ਵਿਚ ਡਿਜ਼ਾਇਨ ਲਗਭਗ ਇਕੋ ਜਿਹੇ ਹੀ ਪਾਏ ਜਾਂਦੇ ਹਨ । ਉਂਞ ਭਾਵੇਂ ‘ ਅੱਡੇ ’ ਅਤੇ ‘ ਖੱਡੀ ’ ਉੱਪਰ ਝੋਲੇ ਘੱਟ ਹੀ ਤਿਆਰ ਕੀਤੇ ਜਾਂਦੇ ਹਨ । ਕਢਾਈ ਵਾਲੇ ਝੋਲਿਆਂ ਨੂੰ ਸੁਹਜਾਤਮਕਤਾ ਪੱਖੋਂ ਕੇਂਦਰ ਵਿਚ ਰੱਖਿਆ ਜਾ ਸਕਦਾ ਹੈ ਕਿਉਂਕਿ ਇਹਨਾਂ ਵਿਚ ਕੱਪੜਾ ਸੁਹਜ ਭਰਪੂਰ ਅਤੇ ਗੂੜੇ ਰੰਗਾਂ ਦਾ ਵਰਤ ਕੇ ਕਈ ਤਰ੍ਹਾਂ ਦੇ ਧਾਗੇ ( Thread ) ਅਤੇ ਵਿਭਿੰਨ ਪ੍ਰਕਾਰ ਦੇ ਕਢਾਈ ਦੇ ਤੋਪੇ ( Stiches ) ਦੇ ਨਾਲ - ਨਾਲ ਹੋਰ ਸਜਾਵਟੀ ਸਮੱਗਰੀ ਜਿਵੇਂ ਸਿੱਪੀ , ਮੋਤੀ , ਸਿਤਾਰੇ , ਗੋਟਾ , ਕਿਨਾਰੀ ਆਦਿ ਦੀ ਵਰਤੋਂ ਕਰਨੀ ਅਸਾਨ ਅਤੇ ਢੁਕਵੀਂ ਹੋਣ ਕਾਰਨ ਵਿਭਿੰਨ ਢੰਗਾਂ ਨਾਲ ਸੁਹਜ ਸਿਰਜਿਆ ਜਾਂਦਾ ਹੈ । ਦਾਜ ਵਿਚ ਰੱਖੇ ਜਾਣ ਵਾਲੇ ਝੋਲਿਆਂ ਵਿਚ ਕਢਾਈ ਵਾਲੇ ਝੋਲੇ ’ ਦੀ ਗਿਣਤੀ ਵਧੇਰੇ ਹੁੰਦੀ ਹੈ । ਇਹਨਾਂ ਦੀਆਂ ਤਣੀਆਂ ਨੂੰ ਵੀ ਕਢਾਈ ਕਰਕੇ ਜਾਂ ਮੋਤੀ ਆਦਿ ਲਗਾ ਕੇ ਆਕਰਸ਼ਕ ਬਣਾਇਆ ਜਾਂਦਾ ‘ ਤਣੀਆਂ ’ ਦੀ ਕਢਾਈ ਵਿਚ ਆਮ ਤੌਰ ਤੇ ਚੱਕ - ਦੱਬ ਦੀ ਕਢਾਈ ' ਜਾਂ ' ਕੱਚੀ ਛਿੰਦੀ ਹੀ ਵਧੇਰੇ ਪਾਈ ਜਾਂਦੀ ਹੈ । ਇਹ ਕਢਾਈ ਕੱਢਣੀ ਅਸਾਨ ਹੋਣ ਦੇ ਨਾਲ - ਨਾਲ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਝੋਲਾ ਫੜਨ ਸਮੇਂ ਇਹ ਹੱਥਾਂ ਨੂੰ ਚੁਭਦੀ ਨਹੀਂ ਅਤੇ ਤਣੀਆਂ ਦੀ ਦਿੱਖ ਨੂੰ ਦਿਲਕਸ਼ ਬਣਾ ਦਿੰਦੀ ਹੈ । ਇਹਨਾਂ ਝੋਲਿਆਂ ਵਿਚ ਨਮੂਨੇ ਵੀ ਭਰਵੇਂ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਨਿਮਨ ਵੱਧ ਚੱਲਿਤ ਨਮੂਨੇ ਹਨ : 1. ਬਨਸਪਤੀ ਨਾਲ ਸੰਬੰਧਿਤ ਨਮੂਨੇ :
ਫੁੱਲ - ਬੂਟੇ , ਵੇਲਾਂ , ਗੁਲਦਸਤੇ , ਗੁਲਾਬ ਦਾ ਫੁੱਲ , ਕਮਲ ਦਾ ਫੁੱਲ ਆਦਿ ।
2 . ਪਸ਼ੂ - ਪੰਛੀਆਂ ਦੇ ਨਮੂਨੇ :
-ਇਹਨਾਂ ਵਿਚ ਮੋਰ , ਤੋਤਾ , ਚਿੜੀ , ਊਠ , ਕਬੂਤਰ , ਹਿਰਨ , ਬਾਰਾਂ ਸਿੰਗਾ , ਖਰਗੋਸ਼ , ਕੁੱਕੜ , ਘੋੜਾ , ਹਾਥੀ , ਕਾਂ , ਕੁੱਤਾ , ਮੱਛੀ , ਤਿਤਲੀ ਆਦਿ ਦੇ ਜੋੜੇ ਵੀ ਪਾਏ ਜਾਂਦੇ ਹਨ । ਅਤੇ ਇਕਹਰੇ ਵੀ ਕੱਢੇ ਜਾਂਦੇ ਹਨ । ਇਹਨਾਂ ਵਿਚ ਜੋੜਿਆਂ ਵਿਚ ਜ਼ਿਆਦਾਤਰ ਤੋਤੇ , ਹਿਰਨ , ਘੋੜੇ , ਖਰਗੋਸ਼ , ਹਾਥੀ , ਬਾਰਾਂਸਿੰਗਾ , ਊਠ ਅਤੇ ਕੁੱਤਾ ਪਾਏ ਜਾਂਦੇ ਹਨ । ਮੋਰ , ਚਿੜੀ ਕਾਂ ਅਤੇ ਕੁੱਕੜ ਇਕਹਰੇ ਕਢੇ ਵੀ ਮਿਲਦੇ ਹਨ । ਮੋਰ ਅਤੇ ਕੁੱਕੜ ਦਾ ਡਿਜ਼ਾਇਨ ਭਰਵਾਂ ਹੋਣ ਕਾਰਨ ਵੀ ਸ਼ਾਇਦ ਇਹਨਾਂ ਦੇ ਜੋੜੇ ਘੱਟ ਕੱਢੇ ਜਾਂਦੇ ਹਨ ।
3. ਜੁਮੈਟਰੀਕਲ ਨਮੂਨਿਆਂ ਵਿਚ ਚੌਕਲੀਆਂ , ਛੇਕਲੀਆਂ , ਅੱਠਕਲੀਆਂ ਆਦਿ ਨੂੰ ਵਿਸ਼ੇਸ਼ ਪੈਟਰਨ ਵਿਚ ਪਾ ਕੇ ਝੋਲੇ ਕੱਢੇ ਜਾਂਦੇ ਹਨ । ਇਹਨਾਂ ਤੋਂ ਤਿਕੋਨ , ਵਰਗ , ਚੱਕਰ ਆਦਿ ਬਣਾ ਕੇ ਸੁਹਜ ਸਿਰਜਿਆ ਜਾਂਦਾ ਹੈ ।
4. ਪਦਾਰਥਕ ਜਗਤ ਨਾਲ ਸਬੰਧਿਤ ਨਮੂਨੇ ਅਧੀਨ ਜਹਾਜ਼ ਦਾ ਨਮੂਨਾ ਵਿਸ਼ੇਸ਼ ਹੈ।
5 ਵਿਸ਼ੇਸ਼ ਇਲਾਕੇ ਵਿਚ ਪ੍ਰਚੱਲਿਤ ਨਮੂਨੇ - ਗੁੱਡੀ , ਕਾਕਾ , ਪਰੀ , ਪਾਲੀ ਆਦਿ ।ਇਹਨਾਂ ਸੁਹਜਾਤਮਕ ਝੋਲਿਆਂ ਤੋਂ ਇਲਾਵਾ ਸਧਾਰਨ ਝੋਲੇ ਜਿਨ੍ਹਾਂ ਦੀ ਵਰਤੋਂ ਸ਼ਹਿਰ ਬਜਾਰ ਤੋਂ ਸਮਾਨ ਲਿਆਉਣ ਲਈ ਕੀਤੀ ਜਾਂਦੀ ਹੈ , ਨੂੰ ਵੀ ਔਰਤਾਂ ਵਿਭਿੰਨ ਰੰਗਾਂ ਦੇ ਪੱਸ਼ਮ ਦੇ ਧਾਗੇ ਨਾਲ , ਚੱਕ - ਦੱਬ ਦੀ ਵਿਸ਼ੇਸ਼ ਵਿਧੀ ਨਾਲ ਕਢਾਈ ਕਰਕੇ ਸਜਾਵਟੀ ਬਣਾਉਂਦੀਆਂ ਹਨ । ਅਜਿਹੇ ਝੋਲੇ ਨੂੰ ਪਹਿਲੀ ਨਜ਼ਰ ਵੇਖਿਆਂ ਪਰਖਣਾਂ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਵਿਚ ਮੂਲ ਸਮੱਗਰੀ ‘ ਬੋਰੀ ’ ਵਰਤੀ ਗਈ ਹੈ ।
ਬੈਂਤ / ਪਲਾਸਟਿਕ ਦੀਆਂ ਤਾਰਾਂ ਤੋਂ ਤਿਆਰ ਕੀਤੇ ਝੋਲੇ ਲਈ ‘ ਟੋਕਰੀ ’ ਸ਼ਬਦ ਵਧੇਰੇ ਪ੍ਰਚੱਲਿਤ ਰਿਹਾ ਹੈ । ਇਨ੍ਹਾਂ ਦੀ ਵਰਤੋਂ ਵੀ ਔਰਤਾਂ ਸਮਾਨ ਪੈਕ ਕਰਕੇ ਗੁਰਾਂ ਜਾਣ ਜਾਂ ਘਰ ਵਿਚ ਹੀ ਸਮਾਨ ਦੀ ਸਾਂਭ - ਸੰਭਾਲ ਲਈ ਕਰਦੀਆਂ ਹਨ । ਇਹਨਾਂ ਵਿਚ ਵੀ ਵਿਭਿੰਨ ਡਿਜ਼ਾਇਨ ਪਾਏ ਜਾਂਦੇ ਹਨ । ਜਿਨ੍ਹਾਂ ਵਿਚ ‘ ਤਿਤਲੀ ਟੋਕਰੀ , ਫੁਲ ਟੋਕਰੀ ਅਤੇ ਚੌਰਸ ਟੋਕਰੀ ' ਆਦਿ ਵਿਸ਼ੇਸ਼ ਹਨ । ਇਹਨਾਂ ਦੀ ਬਣਤਰ ਵਿਚ ਇਕ ਸਮਾਨਤਾ ਗੰਢਾ ਮਾਰ ਕੇ ਜਾਂ ਗੁੰਦ ਕੇ ਬੁਣਾਈ ਕੀਤੀ ਜਾਣ ਕਾਰਨ , ਇਹਨਾਂ ਦੇਜਾਲੀਦਾਰ ਹੋਣ ਵਿਚ ਹੈ । ਟੋਕਰੀ ਵਿਚ ਰੱਖੇ ਸਮਾਨ ਦਾ ਕੁਝ ਹਿੱਸਾ ਜਾਲੀਦਾਰ ਹੋਣ ਕਾਰਨ ਬਾਹਰ ਦਿਖਾਈ ਦਿੰਦਾ ਹੈ । ਇਸ ਲਈ ਟਝੱਕਰੀ ਵਿਚ ਸਮਾਨ ਵੀ ਵਿਸ਼ੇਸ਼ ਢੰਗ ਨਾਲ ਰੱਖਿਆ ਜਾਂਦਾ ਹੈ ਜਿਸਦਾ ਆਪਣੇ - ਆਪ ਵਿਚ ਵੱਖਰਾ ਸੁਹਜ ਹੁੰਦਾ ਹੈ , ਦਿਖਾਵਾ ਕਰਨ ਵਾਲੀਆਂ ਵਸਤਾਂ ਬਾਹਰਲੇ ਪਾਸੇ ਅਤੇ ਬਾਕੀ ਅੰਦਰ ਰੱਖ ਲਈਆਂ ਜਾਂਦੀਆਂ ਹਨ ।
- ↑ ਕੌਰ, ਅਮਨਦੀਪ (2015). ਪੰਜਾਬੀ ਲੋਕ ਕਲਾ. ਅੰਮ੍ਰਿਤਸਰ: ਕੇ ਜੀ ਗ੍ਰਾਫ਼ਿਕਸ. pp. 56–58. ISBN 938413869X.
- ↑ ਕੌਰ, ਵੀਰਪਾਲ. ਕਢਾਈ ਤੇ ਬੁਣਨ ਕਲਾ ਦੀ ਜੁਗਤਬੰਦੀ ਤੇ ਚਿਹਨ ਸੰਸਾਰ. ਮੋਹਾਲੀ: ਯੂਨੀਸਟਾਰ ਬੁੱਕਸ. pp. 76–80. ISBN 9789352044788.