ਝੰਗੜ ਭੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਝੰਗੜ ਭੈਣੀ, ਫ਼ਾਜ਼ਿਲਕਾ ਜ਼ਿਲ੍ਹੇ ਦਾ ਹਿੰਦ-ਪਾਕਿ ਸਰਹੱਦ ’ਤੇ ਸੁਲੇਮਾਨਕੀ ਚੌਕੀ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਸ਼ਹਿਰ ਫ਼ਾਜ਼ਿਲਕਾ ਤੋਂ 18 ਕਿਲੋਮੀਟਰ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ ਦੋ ਹਜ਼ਾਰ ਹੈ।

ਇਤਿਹਾਸ[ਸੋਧੋ]

ਪਿੰਡ ਦੇ ਨਾਮ ਬਾਰੇ ਕਿਹਾ ਜਾਂਦਾ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਥਾਂ ’ਤੇ ਦਰਖ਼ਤਾਂ ਦੇ ਵੱਡੇ ਝੁੰਡ ਹੁੰਦੇ ਸਨ। ਬੇਆਬਾਦ ਜੰਗਲੀ ਇਲਾਕਾ ਸੀ। ਰੁੱਖਾਂ ਦੇ ਝੁੰਡ ਹੋਣ ਕਰਕੇ ਪਿੰਡ ਨੂੰ ਝੁੰਗੜ ਕਹਿਣ ਲੱਗ ਪਏ। ਇਸ ਮਗਰੋਂ ਪਿੰਡ ਨੂੰ ਝੰਗੜ ਤੇ ਫਿਰ ਝੰਗੜ ਭੈਣੀ ਕਿਹਾ ਜਾਣ ਲੱਗ ਪਿਆ। ਵੰਡ ਵੇਲੇ ਪਾਕਿਸਤਾਨ ਤੋਂ ਪਿੰਡ ਭੈਣੀ ਦੇ ਮੋਤਾ ਸਿੰਘ (ਕਚੂਰਾ) ਤੇ ਉਹਨਾਂ ਦੇ ਪੁਤਰ ਪਾਲਾ ਸਿੰਘ ਤੇ ਮਾਲਾ ਸਿੰਘ ਇੱਥੇ ਆ ਕੇ ਵਸ ਗਏ। ਉਹਨਾਂ ਦੇ ਨਾਲ ਚਾਕਰ ਸਿੰਘ ਵੀ ਆਏ। ਪਿੰਡ ਦੀ ਮੋੜ੍ਹੀ ਇਨ੍ਹਾਂ ਦੋਵਾਂ ਨੇ ਗੱਡੀ ਸੀ।[1]

ਹਵਾਲੇ[ਸੋਧੋ]

  1. "ਝੰਗੜ ਭੈਣੀ". Retrieved 27 ਫ਼ਰਵਰੀ 2016.