ਸਮੱਗਰੀ 'ਤੇ ਜਾਓ

ਝੱਲਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੂਹ ਦੀ ਮੌਣ ਉੱਪਰ ਆਰ ਪਾਰ ਰੱਖੀ ਇਕ ਸ਼ਤੀਰੀ ਨੂੰ ਝੱਲਣ ਕਹਿੰਦੇ ਹਨ। ਇਸ ਝੱਲਣ ਉਪਰ ਹੀ ਲੋਹੇ ਦੀ ਲੱਠ, ਜਿਹੜੀ ਚਵੱਕਲੀ ਵਿਚ ਪਾਈ ਹੁੰਦੀ ਹੈ, ਬੇੜ ਵਿਚੋਂ ਦੀ ਲੰਘ ਕੇ ਝੱਲਣ ਉਪਰ ਆ ਟਿਕਦੀ ਹੈ। ਲੋਹੇ ਦੀ ਲੱਠ ਨੂੰ ਝੱਲਣ ਉਪਰ ਸਥਿਰ ਰੱਖਣ ਲਈ, ਕਾਬੂ ਵਿਚ ਰੱਖਣ ਲਈ ਲੱਕੜ ਦਾ ਜਾਂ ਲੋਹੇ ਦਾ ਜੱਫਾ ਬਣਾ ਕੇ ਲਾਇਆ ਜਾਂਦਾ ਹੈ। ਝੱਲਣ ਉਪਰ ਪਾੜਛਾ ਰੱਖਣ ਲਈ ਦੋ ਲੱਕੜਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਲੱਕੜਾਂ ਨੂੰ ਘੋੜੀ ਕਹਿੰਦੇ ਹਨ। ਸ਼ਤੀਰੀ ਤੋਂ ਬਾਅਦ ਝੱਲਣ ਫੇਰ ਲੋਹੇ ਦੇ ਗਾਡਰਾਂ ਦੇ ਪਾਏ ਜਾਣ ਲੱਗੇ। ਘੋੜੀ ਵੀ ਫੇਰ ਲੋਹੇ ਦੀ ਬਣਾਈ ਜਾਣ ਲੱਗੀ। ਹੁਣ ਖੂਹ ਵੀ ਅਲੋਪ ਹੋ ਗਏ ਹਨ। ਹਲਟ ਵੀ ਅਲੋਪ ਹੋ ਗਏ ਹਨ। ਹਲਟਾਂ ਦੇ ਨਾਲ ਹੀ ਝੱਲਣ ਅਲੋਪ ਹੋ ਗਏ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.