ਸਮੱਗਰੀ 'ਤੇ ਜਾਓ

ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰਾਂਸਮਿਸ਼ਨ ਕੰਟ੍ਰੋਲ ਪ੍ਰੋਟੋਕੋਲ (ਅੰਗਰੇਜ਼ੀ:Transmission Control Protocol) (ਟੀਸੀਪੀ) ਇੰਟਰਨੈਟ ਪ੍ਰੋਟੋਕੋਲ ਸੂਟ ਦੇ ਮੁੱਖ ਪਰੋਟੋਕਾਲਾਂ ਵਿੱਚੋਂ ਇੱਕ ਹੈ। ਇਹ ਸ਼ੁਰੂਆਤ ਵਿੱਚ ਨੈਟਵਰਕ ਲਾਗੂ ਕਰਨ ਵੇਲੇ ਉਪਜਿਆ ਸੀ ਤੇ ਇਸ ਨੇ ਇੰਟਰਨੈਟ ਪ੍ਰੋਟੋਕੋਲ ਦੀ ਪੂਰਤੀ ਕੀਤੀ। ਇਸ ਲਈ, ਸਾਰੇ ਸੂਟ ਨੂੰ ਆਮ ਤੌਰ ਤੇ ਟੀਸੀਪੀ/ਆਈਪੀ ਵਜੋਂ ਜਾਣਿਆ ਜਾਂਦਾ ਹੈ। ਟੀਸੀਪੀ ਇੱਕ ਆਈਪੀ ਨੈੱਟਵਰਕ ਦੁਆਰਾ ਸੰਚਾਰ ਕਰਨ ਵਾਲੇ ਹੋਸਟਾਂ ਤੇ ਚੱਲ ਰਹੇ ਐਪਲੀਕੇਸ਼ਨਾਂ ਦੇ ਵਿਚਕਾਰ ਬਾਇਟਸ ਦੀ ਇੱਕ ਸਟ੍ਰੀਮ ਨੂੰ ਭਰੋਸੇਮੰਦ ਤੌਰ ਤੇ, ਸਹੀ ਆਰਡਰ, ਅਤੇ ਗਲਤੀ-ਚੈੱਕ ਕਰਕੇ ਡਿਲਿਵਰੀ ਪ੍ਰਦਾਨ ਕਰਦਾ ਹੈ। ਵਰਲਡ ਵਾਈਡ ਵੈਬ, ਈਮੇਲ, ਰਿਮੋਟ ਪ੍ਰਸ਼ਾਸਨ ਅਤੇ ਫਾਈਲ ਟ੍ਰਾਂਸਫਰ ਲਈ ਪ੍ਰਮੁੱਖ ਇੰਟਰਨੈਟ ਐਪਲੀਕੇਸ਼ਨਾਂ ਟੀਸੀਪੀ ਤੇ ਨਿਰਭਰ ਕਰਦੀਆਂ ਹਨ। ਜੇ ਕਿਸੇ ਐਪਲੀਕੇਸ਼ਨ ਨੂੰ ਭਰੋਸੇਯੋਗ ਡਾਟਾ ਸਟ੍ਰੀਮ ਸੇਵਾ ਦੀ ਲੋੜ ਨਹੀਂ ਪੈਂਦੀ ਤਾਂ ਉਹ ਯੂਜਰ ਡਾਟਾਗਰਾਮ ਪ੍ਰੋਟੋਕੋਲ (ਯੂਡੀਪੀ) ਦੀ ਵਰਤੋਂ ਕਰ ਸਕਦੀਆਂ ਹਨ, ਜੋ ਕਿ ਕੁਨੈਕਸ਼ਨ ਰਹਿਤ ਡੈਟਾਗ੍ਰਾਮ ਸੇਵਾ ਪ੍ਰਦਾਨ ਕਰਦੀ ਹੈ ਅਤੇ ਭਰੋਸੇਯੋਗਤਾ ਤੇ ਘੱਟ ਜ਼ੋਰ ਦਿੰਦੀ ਹੈ।

ਹਵਾਲੇ

[ਸੋਧੋ]