ਟਰਾਏ ਦੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਨਾਨੀ ਮਿਥਿਹਾਸ ਵਿੱਚ, ਟਰੋਜਨ ਜੰਗ  ਦੇ ਸ਼ਹਿਰ ਦੇ ਵਿਰੁੱਧ ਯੂਨਾਨੀਆਂ ਦੁਆਰਾ ਲੜੀ ਗਈ ਸੀ ਜਦੋਂ ਟਰੌਏ ਦੇ ਪੈਰਿਸ ਨੇ, ਸਪਾਟਰਾ ਦੇ ਰਾਜੇ ਦੀ ਪਤਨੀ ਹੈਲਨ ਨੂੰ ਚੁੱਕ ਲੈ ਆਂਦਾ ਸੀ। ਇਹ ਜੰਗ ਯੂਨਾਨੀ ਮਿਥਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੈ ਅਤੇ ਯੂਨਾਨੀ ਸਾਹਿਤ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ, ਖ਼ਾਸ ਕਰਕੇ ਹੋਮਰ ਦੀ ਇਲਿਆਡ ਵਿੱਚ ਦੱਸੀ ਮਿਲਦੀ  ਹੈ।ਇਲਿਆਡ ਟਰੌਏ ਦੇ ਘੇਰੇ ਦੇ ਆਖਰੀ ਸਾਲ ਦਾ ਇੱਕ ਹਿੱਸਾ ਦੱਸਦਾ ਹੈ; ਓਡੀਸੀ ਵਿੱਚ, ਜੰਗ ਹੀਰੋਆਂ ਵਿੱਚੋਂ ਇੱਕ, ਓਡੀਸੀਅਸ ਦੇ ਘਰ ਵਾਪਸੀ ਦੇ ਸਫ਼ਰ ਦੇ ਬਾਰੇ ਦੱਸਿਆ ਗਿਆ ਹੈ। ਜੰਗ ਦੇ ਹੋਰ ਹਿੱਸੇ ਐਪਿਕ ਕਵਿਤਾਵਾਂ ਦੇ ਇੱਕ ਚੱਕਰ ਵਿੱਚ ਦੱਸੇ ਗਏ ਹਨ ਜਿਹਨਾਂ ਦੇ ਬੱਸ ਟੋਟੇ ਹੀ ਬਚੇ ਹਨ। ਜੰਗ ਦੇ ਐਪੀਸੋਡ ਯੂਨਾਨੀ ਤਰਾਸਦੀ ਅਤੇ ਯੂਨਾਨੀ ਸਾਹਿਤ ਦੀਆਂ ਹੋਰ ਰਚਨਾਵਾਂ ਲਈ ਅਤੇ ਵਰਜਿਲ ਅਤੇ ਓਵਿਡ ਸਮੇਤ ਰੋਮਨ ਸ਼ਾਇਰਾਂ ਲਈ ਸਮੱਗਰੀ ਮੁਹੱਈਆ ਕਰਦੇ ਹਨ।

ਯੂਨਾਨੀ ਮਿਥਿਹਾਸ ਦੇ ਮੁਤਾਬਿਕ ਪਲਿਊ ਅਤੇ ਥੀਟਸ ਦੀ ਸ਼ਾਦੀ ਦੇ ਮੌਕੇ ਤੇ ਤਮਾਮ ਦੇਵਤੇ ਅਤੇ ਦੇਵੀਆਂ ਜਮ੍ਹਾਂ ਹੋਈਆਂ। ਮਗਰ ਐਰਸ ਨੂੰ ਸ਼ਮੂਲੀਅਤ ਦੀ ਦਾਅਵਤ ਨਹੀਂ ਸੀ ਦਿੱਤੀ ਗਈ। ਐਰਸ ਆਪਣੇ ਆਪ ਆ ਪਹੁੰਚੀ ਅਤੇ ਆਉਂਦੇ ਹੀ ਸੋਨੇ ਦਾ ਇੱਕ ਸੇਬ ਹਾਜ਼ਰੀਨ ਦੀ ਤਰਫ਼ ਵਗਾਹਿਆ, ਜਿਸ ਤੇ ਲਿਖਿਆ ਸੀ ''ਸਭ ਤੋਂ ਜ਼ਿਆਦਾ ਖ਼ੂਬਸੂਰਤ ਦੇ ਲਈ।'' ਹੀਰਾ, ਜੋ ਜ਼ੀਓਸ ਦੀ ਬੀਵੀ ਅਤੇ ਆਸਮਾਨ ਦੀ ਦੇਵੀ, ਐਥਨਾ ਜੋ ਹਕੂਮਤ ਦੀ ਦੇਵੀ ਸੀ, ਅਤੇ ਐਫਰੋਦਿਤ ਜੋ ਮੁਹੱਬਤ ਦੀ ਦੇਵੀ ਸੀ, ਇਨ੍ਹਾਂ ਵਿਚਕਾਰ ਸੁਨਹਿਰੀ ਸੇਬ ਦੀ ਦਾਵੇਦਾਰੀ ਹੋ ਗਈ। ਜਦ ਝਗੜਾ ਵਧ ਗਿਆ ਤਾਂ ਜੀਓਸ ਨੇ ਟਰਾਏ ਦੇ ਬਾਦਸ਼ਾਹ ਪਰਿਆਮ ਦੇ ਬੇਟੇ ਪਾਰਸ ਨੂੰ ਨਿਰਣਾ ਕਰਨ ਲਈ ਕਹਿ ਦਿੱਤਾ.

ਉਸ ਨੇ ਪਿਆਰ ਦੀ ਦੇਵੀ ਐਫਰੋਦਿਤ ਨੂੰ ਤਰਜੀਹ ਦਿੱਤੀ ਕਿਉਂਕਿ ਉਸਨੇ ਉਸ ਨੂੰ ਦੁਨੀਆ ਦੀ ਸਭ ਸੁੰਦਰ ਔਰਤ, ਬਾਦਸ਼ਾਹ ਮਨੀਲਾਐਵਸ ਦੀ ਬੀਵੀ ਹੈਲਨ ਦੀ ਦੇ ਪਿਆਰ ਦਾ ਵਾਅਦਾ ਕੀਤਾ। ਉਸਨੇ ਸੁਨਹਿਰੀ ਸੇਬ ਐਫਰੋਦਿਤ ਨੂੰ ਦੇ ਦਿੱਤਾ। ਪਾਰਸ ਵਲੋਂ ਐਫਰੋਦਿਤ ਨੂੰ ਸੁਨਹਿਰੀ ਸੇਬ ਦਿੱਤੇ ਜਾਣ ਤੇ ਹੀਰਾ ਅਤੇ ਐਥਨਾ ਪਾਰਸ ਅਤੇ ਟਰਾਏ ਦੀਆਂ ਸਖ਼ਤ ਦੁਸ਼ਮਣ ਬਣ ਗਈਆਂ। ਪਾਰਸ ਨੂੰ ਇੱਕ ਦਫ਼ਾ ਐਫਰੋਦਿਤ ਦੀ ਰਫ਼ਾਕਤ ਵਿੱਚ ਸਪਾਰਟਾ ਜਾਣ ਦਾ ਇਤਫ਼ਾਕ ਹੋਇਆ। ਪਾਰਸ ਹੈਲਨ ਨੂੰ ਭਜਾ ਕੇ ਟਰਾਏ ਲੈ ਗਿਆ। ਮੀਨਲਾਐਵਸ ਨੇ ਤਮਾਮ ਯੂਨਾਨੀ ਬਾਦਸ਼ਾਹਾਂ ਅਤੇ ਸ਼ਹਜ਼ਾਦਿਆਂ ਤੋਂ ਮਦਦ ਮੰਗੀ ਜਿਹਨਾਂ ਵਿੱਚ ਔਡੀਸ ਭੀ ਸ਼ਾਮਿਲ ਸੀ। ਦੋ ਸਾਲ ਦੀ ਤਿਆਰੀ ਦੇ ਬਾਅਦ ਉਸ ਸਾਂਝੀ ਯੂਨਾਨੀ ਫ਼ੌਜ ਨੇ ਟਰਾਏ ਤੇ ਹਮਲਾ ਕਰ ਦਿੱਤਾ। ਨੌ ਸਾਲ ਤਕ ਯੂਨਾਨੀਆਂ ਨੇ ਟਰਾਏ ਨੂੰ ਘੇਰਾ ਪਾਈ ਰੱਖਿਆ ਮਗਰ ਕੋਈ ਨਤੀਜਾ ਨਾ ਨਿਕਲਿਆ। ਆਖ਼ਿਰ ਤੰਗ ਆ ਕੇ ਲੱਕੜੀ ਦੇ ਘੋੜੇ ਵਾਲੀ ਚਾਲ ਚਲੀ ਅਤੇ ਟਰਾਏ ਨੂੰ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ।