ਟਰੇਸੀ ਚੈਪਮੈਨ
ਟਰੇਸੀ ਚੈਪਮੈਨ | |
---|---|
ਜਾਣਕਾਰੀ | |
ਜਨਮ | 30 ਮਾਰਚ 1964 |
ਮੂਲ | ਕਲੀਵਲੈਂਡ, ਓਹੀਓ, ਅਮਰੀਕਾ |
ਵੰਨਗੀ(ਆਂ) | Folk, blues rock, pop, soul |
ਕਿੱਤਾ | ਗਾਇਕ-ਗੀਤਕਾਰ, ਸੰਗੀਤਕਾਰ |
ਸਾਜ਼ | Vocals, guitar, harmonica |
ਸਾਲ ਸਰਗਰਮ | 1986–ਅੱਜ |
ਲੇਬਲ | Elektra Records |
ਵੈਂਬਸਾਈਟ | tracychapman |
ਟਰੇਸੀ ਚੈਪਮੈਨ (ਜਨਮ 30 ਮਾਰਚ 1964) ਅਮਰੀਕੀ ਗਾਇਕਾ ਅਤੇ ਗੀਤਕਾਰ ਹੈ, ਜੋ ਆਪਣੇ ਹਿੱਟ ਗੀਤਾਂ "Fast Car" ਅਤੇ "Give Me One Reason", "Talkin' 'bout a Revolution", "Baby Can I Hold You", "Crossroads", "New Beginning" ਅਤੇ "Telling Stories" ਲਈ ਜਾਣੀ ਜਾਂਦੀ ਹੈ। ਉਸਨੂੰ ਮਲਟੀ-ਪਲਾਟੀਨਮ ਅਤੇ ਚਾਰ-ਵਾਰ ਗਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।[1] ਉਸ ਦੀ ਮਖਮਲੀ ਆਵਾਜ ਦੀ ਸੁਹਿਰਦਤਾ, ਉਸ ਦੇ ਗੀਤਾਂ ਦੇ ਗੰਭੀਰ ਬੋਲ ਅਤੇ ਤਾਮ ਝਾਮ ਰਹਿਤ ਸੰਗੀਤ ਅੱਜ ਤੱਕ ਅਦੁੱਤੀ ਹੈ।
ਮੁੱਢਲੀ ਜ਼ਿੰਦਗੀ
[ਸੋਧੋ]ਚੈਪਮੈਨ ਦਾ ਜਨਮ ਓਹੀਓ, ਕਲੀਵਲੈਂਡ ਵਿੱਚ ਹੋਇਆ ਸੀ। ਉਸ ਦੀ ਮਾਂ ਨੇ ਸੰਗੀਤ ਲਈ ਟਰੇਸੀ ਦੇ ਪ੍ਰੇਮ ਨੂੰ ਸ਼ੁਰੂ ਚ ਹੀ ਪਛਾਣ ਲਿਆ ਸੀ, ਅਤੇ ਪੈਸਾ ਦੀ ਘੋਰ ਤੰਗੀ ਹੋਣ ਦੇ ਬਾਵਜੂਦ, ਉਸ ਨੂੰ ਸਿਰਫ਼ ਤਿੰਨ ਸਾਲ ਦੀ ਨੂੰ ਇੱਕ ਯੁਕਲੀਲ ਖਰੀਦ ਕੇ ਦਿੱਤਾ ਸੀ।[2] ਚੈਪਮੈਨ ਨੇ ਅੱਠ ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਅਤੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੀ ਵਾਰ ਗਿਟਾਰ ਵਜਾਉਣ ਲਈ ਟੈਲੀਵਿਜ਼ਨ ਸ਼ੋਅ ਹੀ ਹਾ ਨੇ ਪ੍ਰੇਰਿਆ ਸੀ।[3]
ਹਵਾਲੇ
[ਸੋਧੋ]- ↑ GRAMMY Award Winners Grammy.com
- ↑ Williamson, Nigel Tracy Chapman Biography All About Tracy Chapman, July 2001
- ↑ Martin, Michael "Without Further Ado, Songster Tracy Chapman Returns" National Public Radio, August 20, 2009