ਟਾਂਕਾ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਾਂਕਾ ਲੋਕਾਂ ਦੀ ਕਿਸਤੀ

ਟਾਂਕਾ ਲੋਕ ਚੀਨ ਸਮੁੰਦਰੀ ਸਛੇਰਿਆ ਦੀ ਬਸਤੀ ਹੈ। ਜੋ ਕਈ ਸਦੀਆਂ ਪਹਿਲਾਂ ਸ਼ਾਸਕਾਂ ਦੇ ਰਾਜ ਤੋਂ ਇੰਨੇ ਤੰਗ ਹੋਏ ਕਿ ਉਹਨਾਂ ਨੇ ਸਮੁੰਦਰ ਉੱਤੇ ਰਹਿਣਾ ਤੈਅ ਕਰ ਲਿਆ। ਚੀਨ ਵਿੱਚ 700 ਈਸਵੀ ਵਿੱਚ ਤਾਂਗ ਰਾਜਵੰਸ਼ ਦਾ ਸ਼ਾਸਨ ਸੀ। ਉਸ ਸਮੇਂ ਟਾਂਕਾ ਜਨਜਾਤੀ ਸਮੂਹ ਦੇ ਲੋਕ ਲੜਾਈ ਤੋਂ ਬਚਣ ਲਈ ਸਮੁੰਦਰ ਵਿੱਚ ਆਪਣੀ ਕਿਸ਼ਤੀਆਂ ਵਿੱਚ ਰਹਿਣ ਲੱਗੇ ਸਨ। ਕਰੀਬ 700 ਈਸਵੀ ਤੋਂਂ ਲੈ ਕੇ ਅੱਜ ਤਕ ਇਹ ਲੋਕ ਸਮੁੰਦਰ ਆਪਣੇ ਘਰ ਬਣਾ ਕੇ ਰਹਿ ਰਹੇ ਹਨ। ਇਹ ਟਾਂਕਾ ਲੋਕ ਧਰਤੀ ਉੱਤੇ ਰਹਿਣ ਨੂੰ ਤਿਆਰ ਨਹੀਂ ਅਤੇ ਨਾ ਹੀ ਆਧੁਨਿਕ ਜੀਵਨ ਅਪਨਾਉਣ ਨੂੰ। ਚੀਨ ਦੇ ਦੱਖਣ ਪੂਰਵ ਖੇਤਰ ਵਿੱਚ ਇਹ ਆਪਣੇ ਰੀਤੀ ਰਿਵਾਜ ਅਨੁਸਾਰ ਕਿਸ਼ਤੀਆਂ ਦੇ ਮਕਾਨ ਵਿੱਚ ਰਹਿ ਰਹੇ ਹਨ ਜੋ ਸਮੁੰਦਰ ਉੱਤੇ ਤੈਰ ਰਹੀ ਪੂਰੀ ਬਸਤੀ ਹੈ। ਇਹ ਫੁਜਿਆਨ ਰਾਜ ਦੇ ਦੱਖਣ ਪੂਰਵ ਦੀ ਨਿੰਗਡੇ ਸਿਟੀ ਦੇ ਕੋਲ ਸਮੁੰਦਰ ਵਿੱਚ ਤੈਰ ਰਹੀ ਹੈ। ਇਹਨਾਂ ਦਾ ਪੂਰਾ ਜੀਵਨ ਪਾਣੀ ਦੇ ਘਰਾਂ ਅਤੇ ਮੱਛਲੀਆਂ ਦੇ ਸ਼ਿਕਾਰ ਵਿੱਚ ਹੀ ਗੁਜ਼ਰ ਜਾਂਦਾ ਹੈ। ਇਨ੍ਹਾਂ ਜ਼ਮੀਨ ਉੱਤੇ ਜਾਣ ਤੋਂ ਬਚਣ ਲਈ ਨਾ ਕੇਵਲ ਤੈਰਨ ਵਾਲੇ ਘਰ ਸਗੋਂ ਵੱਡੇ-ਵੱਡੇ ਪਲੇਟਫ਼ਾਰਮ ਵੀ ਲੱਕੜੀ ਤੋਂ ਤਿਆਰ ਕਰ ਲਏ ਹਨ। ਇਹ ਟਾਂਕਾ ਲੋਕ ਸਮੁੰਦਰੀ ਕੰਢੇ ਵੱਸੇ ਲੋਕਾਂ ਦੇ ਨਾਲ ਵਿਆਹ ਵੀ ਨਹੀਂ ਕਰਵਾਉਂਦੇ। ਇਹ ਆਪਣੀਆਂ ਹੀ ਕਿਸ਼ਤੀਆਂ ਦੇ ਲੋਕਾਂ ਨਾਲ ਵਿਆਹ ਕਰਦੇ ਹਨ।[1]

ਹਵਾਲੇ[ਸੋਧੋ]