ਸਮੱਗਰੀ 'ਤੇ ਜਾਓ

ਟੀਕਾਕਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀਕਾਕਰਣ
ਦਖ਼ਲ
ਓਰਲ ਪੋਲੀਓ ਵੈਕਸੀਨ ਲੈਂਦਾ ਇੱਕ ਬਾਲ
ICD-9-CM99.3-99.5

ਇਹ ਬਣਾਉਟੀ ਤਰੀਕੇ ਨਾਲ ਸਰੀਰ ਅੰਦਰ ਜਰਮ ਜਾਂ ਜਰਮ ਪਦਾਰਥ ਦਾਖਲ ਕਰਵਾਉਣ ਦੀ ਉਹ ਵਿਧੀ ਹੈ ਜੋ ਇੱਕ ਖਾਸ ਬਿਮਾਰੀ ਦੇ ਪ੍ਰਤਿ ਪ੍ਰਤਿਰੋਧ ਪੈਦਾ ਕਰਦੀ ਹੈ। ਵਿਗਿਆਨਕ ਤੌਰ 'ਤੇ ਇਸ ਵਿਧੀ ਨੂੰ ਪ੍ਰੋਫਾਈਲੈਕਸਿਸ ਕਹਿੰਦੇ ਹਨ ਅਤੇ ਸਰੀਰ ਵਿੱਚ ਦਾਖਲ ਕਰਨ ਵਾਲੇ ਪਦਾਰਥ ਨੂੰ ਟੀਕਾ ਕਹਿੰਦੇ ਹਨ।

ਇਤਿਹਾਸ[ਸੋਧੋ]

ਇੰਗਲੈਂਡ ਵਿੱਚ ਚੇਚਕ ਦੀ ਬਿਮਾਰੀ ਦੀ ਮਹਾਂਮਾਰੀ ਫੈਲੀ। ਐਡਵਰਡ ਜੀਨਰ ਨੇ ਵੇਖਿਆ ਕੀ ਪਿੰਡ ਦੇ ਉਹਨਾਂ ਲੋਕਾਂ ਨੂੰ ਕਦੇ ਚੇਚਕ ਨਹੀਂ ਹੁੰਦੀ ਜੋ ਪਸ਼ੂਆਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇਸਨੇ ਉਸਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਗਊ ਸੀਤਲਾ ਦੇ ਸੰਪਰਕ ਕਾਰਨ ਉਹ ਚੇਚਕ ਦੇ ਪ੍ਰਤਿ ਸੁਰਖਿਅਤ ਹੋ ਗਏ ਹਨ। ਲੋਕਾਂ ਨੂੰ ਗਊ ਸੀਤਲਾ ਦਾ ਟੀਕਾ ਲਗਾਉਣ ਨਾਲ ਚੇਚਕ ਤੋਂ ਬਚਿਆ ਜਾ ਸਕਦਾ ਹੈ। ਇਸ ਤਰਾਂ ਹੋਰ ਬਿਮਾਰੀਆਂ ਦੇ ਟੀਕੇ ਵੀ ਬਣਾਏ ਗਏ।

ਖੋਜ[ਸੋਧੋ]

ਐਡਵਰਡ ਜੀਨਰ ਨਾਂ ਦੇ ਡਾਕਟਰ ਨੇ 1798 ਈ: ਟੀਕਾਕਰਣ ਵਿਧੀ ਦੀ ਖੋਜ ਅਤੇ ਵਿਕਾਸ ਕੀਤਾ।[1]

ਹਵਾਲੇ[ਸੋਧੋ]

  1. en.wikipedia.org/wiki/vaccination