ਸਮੱਗਰੀ 'ਤੇ ਜਾਓ

ਟੀ. ਕਰਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੀ. ਕਰਮੀ (ਹਿਬਰੂ: ט. כרמי‎) (31 ਦਸੰਬਰ 1925 – 20 ਨਵੰਬਰ, 1994), ਇੱਕ ਅਮਰੀਕਾ-ਜਨਮੇ ਇਜ਼ਰਾਈਲੀ ਕਵੀ ਕਰਮੀ ਚਰਨੀ ਦਾ ਸਾਹਿਤਕ ਉਪਨਾਮ ਹੈ।  

ਜੀਵਨੀ

[ਸੋਧੋ]

ਕਰਮੀ ਚਰਨੀ ਦਾ ਜਨਮ ਨਿਊਯਾਰਕ ਸਿਟੀ ਵਿੱਚ ਹੋਇਆ ਸੀ। ਉਸ ਦੇ ਪਿਤਾ, ਰੱਬੀ ਬਰਨਾਰਡ (ਬਾਰੂਕ) ਚਰਨੀ, ਸੈਂਟਰਲ ਕਿਊਈਨਜ਼ ਦੇ ਯੇਸ਼ਿਵਾ (ਇੱਕ ਯਹੂਦੀ ਸਕੂਲ) ਦੇ ਪ੍ਰਿੰਸੀਪਲ ਸਨ।[1] ਪਰਿਵਾਰ ਘਰ ਵਿੱਚ  ਇਬਰਾਨੀ ਬੋਲਦਾ ਸੀ। ਚਰਨੀ ਨੇ ਯੇਸ਼ਿਵਾ ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ' ਤੋਂ ਪੜ੍ਹਾਈ ਕੀਤੀ। 1946 ਵਿੱਚ ਉਸਨੇ ਫ਼ਰਾਂਸ ਵਿੱਚ ਉਹਨਾਂ ਅਨਾਥ ਬੱਚਿਆਂ ਨਾਲ ਕੰਮ ਕੀਤਾ, ਜਿਹਨਾਂ ਦੇ ਮਾਤਾ-ਪਿਤਾ ਘਲੂਘਾਰੇ ਦੌਰਾਨ ਕਤਲ ਕਰ ਦਿੱਤੇ  ਗਏ ਸੀ।[2] ਇਜ਼ਰਾਈਲ ਦੀ ਆਜ਼ਾਦੀ ਦੀ ਜੰਗ ਦੇ ਸ਼ੁਰੂ ਹੋਣ ਦੇ ਐਨ ਪਹਿਲਾਂ ਉਹ 1948 ਵਿੱਚ ਇਸਰਾਈਲ ਚਲੇ ਗਿਆ।1994 ਵਿੱਚ ਉਸ ਦੀ ਮੌਤ ਹੋ ਗਈ। ਉਸਦੇ ਨਾਮ ਵਿੱਚ ਪਹਿਲਾ ਸ਼ੁਰੂਆਤੀ ਟੀ ਇਬਰਾਨੀ ਅੱਖਰ ਟੇਟ ਦੇ ਤੁੱਲ ਅੰਗਰੇਜ਼ੀ ਅੱਖਰ ਹੈ, ਜੋ ਕਿ ਕਰਮੀ ਨੇ ਇਬਰਾਨੀ ਵਿੱਚ ਪਰਿਵਾਰ ਦੇ ਮੂਲ ਨਾਮ ਦੇ ਪਹਿਲੇ ਅੱਖਰ ਦੇ ਤੌਰ 'ਤੇ ਅਪਣਾਇਆ ਹੈ।

ਸਾਹਿਤਕ ਕੈਰੀਅਰ 

[ਸੋਧੋ]

ਅੰਗਰੇਜ਼ੀ ਵਿੱਚ ਅਨੁਵਾਦ ਕਰਮੀ ਦੀਆਂ ਕਿਤਾਬਾਂ ਵਿੱਚ ਸ਼ਾਮਲ ਹਨ, Blemish and Dream (1951), There are no black Flowers (1953), The Brass Serpent (1961), Somebody Like You (1971), ਅਤੇ At The Stone Of Losses (1983)।

ਕਰਮੀ ਇੱਕ ਰਿਸਾਲੇ ਦਾ ਸੰਪਾਦਕ ਵੀ ਰਿਹਾ ਹੈ। ਉਸ ਦੀ ਮੌਤ ਯੇਰੂਸ਼ਲਮ ਵਿੱਚ ਹੋਈ।

ਟੀ ਕਰਮੀ ਦਾ ਨਾਮ ਇਸਰਾਈਲ ਦੇ ਕੁਝ ਇੱਕ ਆਧੁਨਿਕ ਅਤੇ ਤਖ਼ਲੀਕੀ ਕਵੀਆਂ ਵਿੱਚ ਸ਼ਮਾਰ ਹੁੰਦਾ ਹੈ। ਉਸ ਦੀ ਸ਼ਾਇਰੀ ਨੇ ਇਸਰਾਈਲ ਦੀ ਸ਼ਾਇਰੀ ਨੂੰ ਇੱਕ ਤਾਜ਼ਗੀ ਬਖਸ਼ੀ। ਕਰਮੀ ਨੇ ਸ਼ੈਕਸਪੀਅਰ ਦੇ ਡਰਾਮਿਆਂ Midsummer Nights Dream, Measure For Measure ਦਾ ਇਬਰਾਨੀ ਵਿੱਚ ਤਰਜੁਮਾ ਵੀ ਕੀਤਾ ਹੈ।

ਹਵਾਲੇ

[ਸੋਧੋ]