ਟੈਕਸੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
African elephants form the genus Loxodonta, a widely accepted taxon.

 ਜੀਵ-ਵਿਗਿਆਨ, ਟੈਕਸੋਨ (ਬਹੁਵਚਨ ਟੈਕਸਾ; ਟੈਕਸਾਨੋਮੀ ਤੋਂ ਮੂਲ-ਨਿਰਮਾਣ)  ਜੀਵਵਿਗਿਆਨਿਕ ਵਰਗੀਕਰਨ ਦੇ ਖੇਤਰ ਵਿੱਚ ਪ੍ਰਾਣੀਆਂ ਦੇ ਅਜਿਹੇ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸ਼੍ਰੇਣੀ-ਨਿਰਮਾਤਿਆਂ ਦੇ ਮਤ ਅਨੁਸਾਰ ਇੱਕ ਈਕਾਈ ਹੁੰਦੇ ਹਨ। ਯਾਨੀ ਇਸਦੀਆਂ ਮੈਂਬਰ ਜਾਤੀਆਂ ਇੱਕ ਦੂਜੇ ਨਾਲ ਕੋਈ ਮੇਲ ਜਾਂ ਸੰਬੰਧ ਰੱਖਦੀਆਂ ਹਨ ਜਿਸ ਵਜ੍ਹਾ ਨਾਲ ਉਨ੍ਹਾਂ ਦੇ ਇੱਕ ਸ਼੍ਰੇਣੀ ਵਿੱਚ ਪਾਇਆ ਜਾਂਦਾ ਹੈ। ਵੱਖ-ਵੱਖ ਜੀਵ-ਵਿਗਿਆਨੀ  ਆਪਣੇ ਵਿਵੇਕ ਅਨੁਸਾਰ ਇਹ ਟੈਕਸੋਨਾਂ ਪਰਿਭਾਸ਼ਿਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਵਿੱਚ ਆਪਸੀ ਮੱਤਭੇਦ ਵੀ ਆਮ ਹੁੰਦਾ ਰਹਿੰਦਾ ਹੈ। ਇਹ ਗੱਲ ਅਸਧਾਰਨ ਨਹੀ ਹੈ। ਜੇ ਇੱਕ ਟੈਕਸੋਨ ਨੂੰ ਇੱਕ ਰਸਮੀ ਵਿਗਿਆਨਕ ਨਾਮ ਦਿੱਤਾ ਜਾਂਦਾ ਹੈ, ਤਾਂ ਇਸਦਾ ਉਪਯੋਗ ਨਾਮਕਰਨ ਕੋਡਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ, ਜਿਸ ਨਾਲ ਇਹ ਨਿਸਚਿਤ ਕੀਤਾ ਜਾਂਦਾ ਹੈ ਖਾਸ ਸਮੂਹ ਲਈ ਕਿਹੜਾ ਵਿਗਿਆਨਕ ਨਾਮ ਸਹੀ ਹੈ