ਟੈੱਡ ਹਿਊਜ਼
ਟੈਡ ਹਿਉਜ਼ | |
---|---|
ਜਨਮ | ਐਡਵਰਡ ਜੇਮਜ਼ ਹਿਉਜ਼ 17 ਅਗਸਤ 1930 ਮਾਈਥੋਲਮਰੋਇਡ, ਯਾਰਕਸ਼ਾਇਰ, ਇੰਗਲੈਂਡ |
ਮੌਤ | 28 ਅਕਤੂਬਰ 1998 ਲੰਦਨ, ਇੰਗਲੈਂਡ | (ਉਮਰ 68)
ਕਿੱਤਾ | ਕਵੀ, ਨਾਟਕਕਾਰ, ਬਾਲ ਲੇਖਕ |
ਰਾਸ਼ਟਰੀਅਤਾ | ਅੰਗਰੇਜ਼ |
ਅਲਮਾ ਮਾਤਰ | Pembroke College, Cambridge |
ਜੀਵਨ ਸਾਥੀ | ਸਿਲਵੀਆ ਪਲਾਥ (ਸ਼ਾਦੀ 1956–1963) (ਪਲਾਥ ਦੀ ਮੌਤ) ਕੈਰੋਲ ਆਰਚਰਡ (ਸ਼ਾਦੀ 1970–1998) (ਹਿਊਜ਼ ਦੀ ਮੌਤ) |
ਸਾਥੀ | ਆਸੀਆ ਵੇਵਿੱਲ (1962–1969) |
ਬੱਚੇ | ਫ਼ਰੀਡਾ ਹਿਊਜ਼ ਨਿਕੋਲਾਸ ਹਿਊਜ਼ (deceased) ਅਲੈਗਜ਼ੈਂਡਰਾ ਵੇਵਿੱਲ (deceased) |
ਐਡਵਰਡ ਜੇਮਜ਼ "ਟੈਡ" ਹਿਊਜ਼, ਓਐਮ (17 ਅਗਸਤ 1930 – 28 ਅਕਤੂਬਰ 1998) ਇੱਕ ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਸੀ। ਆਲੋਚਕ ਅਕਸਰ ਉਸ ਨੂੰ ਆਪਣੀ ਪੀੜ੍ਹੀ ਬੇਹਤਰੀਨ ਕਵੀਆਂ ਵਿੱਚੋਂ ਇੱਕ ਗਿਣਦੇ ਹਨ।[1] 1984 ਵਿੱਚ ਆਪਣੀ ਮੌਤ ਤੱਕ ਹਿਊਜ਼ ਬਰਤਾਨੀਆ ਦਾ ਰਾਜ ਕਵੀ ਰਿਹਾ।
ਹਿਊਜ਼ ਦੀ ਸ਼ਾਦੀ 1956 ਵਿੱਚ ਅਮਰੀਕੀ ਕਵਿਤਰੀ ਸਿਲਵੀਆ ਪਲਾਥ ਨਾਲ ਹੋਈ ਸੀ, ਜੋ 1963 ਵਿੱਚ 30 ਸਾਲ ਦੀ ਉਮਰ ਚ ਸਿਲਵੀਆ ਦੇ ਖੁਦਕਸ਼ੀ ਕਰ ਲੈਣ ਤੱਕ ਰਹੀ।[2] ਸੰਬੰਧ ਸੁਖਾਵੇਂ ਨਾ ਰਹਿਣ ਕਾਰਨ ਉਹ 1962 ਵਿੱਚ ਹੀ ਅਲੱਗ ਹੋ ਗਏ ਸਨ। ਰਿਸ਼ਤੇ ਵਿੱਚ ਉਸ ਦੀ ਭੂਮਿਕਾ, ਕੁਝ ਨਾਰੀਵਾਦੀਆਂ ਖਾਸਕਰ ਸਿਲਵੀਆ ਦੇ ਅਮਰੀਕੀ ਪ੍ਰਸ਼ੰਸਕਾਂ ਲਈ ਸ਼ੱਕੀ ਹੋ ਗਈ ਸੀ। ਉਸਦੀ ਕਾਵਿ ਰਚਨਾ, ਬਰਥਡਡੇ ਲੈਟਰਜ਼ (1998), ਵਿੱਚ ਉਹਨਾਂ ਦੇ ਉਲਝੇ ਸੰਬੰਧਾਂ ਨੂੰ ਵਿਸ਼ਾ ਬਣਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿੱਚ ਸਿਲਵੀਆ ਦੇ ਖੁਦਕਸ਼ੀ ਵੱਲ ਸੰਕੇਤ ਮਿਲਦੇ ਹਨ ਪਰ ਉਸਦੀ ਮੌਤ ਦੀਆਂ ਹਾਲਤਾਂ ਦਾ ਪ੍ਰਤੱਖ ਹਵਾਲਾ ਕੀਤੇ ਨਹੀਂ। ਅਕਤੂਬਰ 2010 ਵਿੱਚ ਮਿਲੀ ਕਵਿਤਾ ਲਾਸਟ ਲੈਟਰ, ਪਲਾਥ ਦੀ ਖੁਦਕਸ਼ੀ ਤੋਂ ਪਹਿਲਾਂ ਆਖਰੀ ਤਿੰਨ ਦਿਨਾਂ ਦਾ ਵੇਰਵਾ ਦੱਸਦੀ ਹੈ।[3]
2008 ਵਿੱਚ ਦ ਟਾਈਮਜ਼ ਨੇ ਉਸਨੂੰ "1945 ਤੋਂ ਬਾਅਦ 50 ਬਿਹਤਰੀਨ ਬਰਤਾਨਵੀ ਲੇਖਕਾਂ ਵਿੱਚ" ਚੌਥੇ ਨੰਬਰ ਤੇ ਰੱਖਿਆ ਸੀ।[4]
ਜੀਵਨੀ
[ਸੋਧੋ]ਆਰੰਭਿਕ ਜੀਵਨ
[ਸੋਧੋ]ਹਿਉਜ਼ ਦਾ ਜਨਮ ਮਾਈਥੋਲਮਰੋਇਡ, (ਯਾਰਕਸ਼ਾਇਰ) ਵਿੱਚ 17 ਅਗਸਤ 1930 ਨੂੰ ਹੋਇਆ ਸੀ। ਵਿਲੀਅਮ ਹੈਨਰੀ ਉਸਦਾ ਪਿਤਾ ਅਤੇ ਐਡਿਥ (ਜਨਮ ਸਮੇਂ ਫਰਾਰ) ਹਿਊਜ਼ ਉਸਦੀ ਮਾਂ ਸੀ।[5]
ਮੁਖ਼ ਕਾਵਿ ਸੰਗ੍ਰਹਿ
[ਸੋਧੋ]- ਮੀਟ ਮਾਈ ਫੋਕਸ (1961)
- ਅਰਥ ਆਉਲ ਐਂਡ ਅਦਰ ਮੂਨ ਪੀਪਲ (1963)
- ਵੌਡਵੋ (1967)
- ਕਰੋ (1970)
- ਸੀਜ਼ਨ ਸੌਂਗਜ਼ (1974)
- ਗੌਡੇਟ (1977)
- ਕੇਵ ਬਰਡਜ਼ (1978)
- ਮੇਨਜ਼ ਆਫ਼ ਐਲਮੈਟ (1979)
- ਮੂਰਟਾਉਨ (1979)
ਹਵਾਲੇ
[ਸੋਧੋ]- ↑ Daily Telegraph, "Philip Hensher reviews Collected Works of Ted Hughes, plus other reviews", April 2004
- ↑ Joanny Moulin (2004). Ted Hughes: alternative horizons. p.17. Routledge, 2004
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedlastletter
- ↑ (5 January 2008). The 50 greatest British writers since 1945 Archived 2011-04-25 at the Wayback Machine.. The Times. Retrieved on 1 February 2010.
- ↑ "Ted Hughes Homepage". ann.skea.com. Retrieved 30 September 2008.