ਸਮੱਗਰੀ 'ਤੇ ਜਾਓ

ਨਾਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰੀਵਾਦ
8 ਮਾਰਚ 1914 ਨਾਰੀ ਦਿਵਸ਼ ਦਾ ਪੋਸਟਰ

ਨਾਰੀਵਾਦ (ਅੰਗਰੇਜ਼ੀ:feminism,ਫੈਮੀਨਿਜਮ), ਅੰਦੋਲਨਾਂ ਅਤੇ ਵਿਚਾਰਧਾਰਾਵਾਂ ਦਾ ਇੱਕ ਸੰਗ੍ਰਹਿ ਹੈ, ਜਿਨ੍ਹਾਂ ਦਾ ਉਦੇਸ਼ ਔਰਤਾਂ ਲਈ ਸਮਾਨ ਰਾਜਨੀਤਕ, ਆਰਥਿਕ ਅਤੇ ਸਾਮਾਜਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨਾ, ਉਨ੍ਹਾਂ ਦੀ ਸਥਾਪਨਾ, ਅਤੇ ਰੱਖਿਆ ਕਰਨਾ ਹੈ।[1][2] ਇਸ ਵਿੱਚ ਸਿੱਖਿਆ ਅਤੇ ਰੋਜਗਾਰ ਦੇ ਖੇਤਰ ਵਿੱਚ ਔਰਤਾਂ ਲਈ ਸਮਾਨ ਮੌਕਿਆਂ ਦੀ ਸਥਾਪਨਾ ਕਰਨ ਦੀ ਮੰਗ ਸ਼ਾਮਿਲ ਹੈ।

ਫਰਾਂਸੀਸੀ ਦਾਰਸ਼ਨਿਕ, ਚਾਰਲਜ਼ ਫੂਰੀਏ ਨੂੰ 1837 ਵਿੱਚ ਫੈਮੀਨਿਜਮ (Feminism) ਸ਼ਬਦ ਦੀ ਘਾੜਤ ਦਾ ਸਿਹਰਾ ਦਿੱਤਾ ਜਾਂਦਾ ਹੈ।[3] ਸ਼ਬਦ ਫੈਮੀਨਿਜਮ (ਨਾਰੀਵਾਦ) ਅਤੇ ਨਾਰੀਵਾਦੀ (ਫੈਮੀਨਿਸਟ) ਪਹਿਲੀ ਵਾਰ 1872 ਵਿੱਚ ਫ਼ਰਾਂਸ ਅਤੇ ਨੀਦਰਲੈਂਡ ਵਿੱਚ,[4] 1890 ਵਿੱਚ ਗਰੇਟ ਬ੍ਰਿਟੇਨ ਅਤੇ 1910 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸਾਹਮਣੇ ਆਏ,[5][6] ਅਤੇ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਫੈਮੀਨਿਸਟ 1894 ਵਿੱਚ ਅਤੇ ਫੈਮੀਨਿਜਮ 1895 ਵਿੱਚ ਪਹਿਲੀ ਵਾਰ ਵਰਤਿਆ ਗਿਆ।[7]

ਨਾਰੀ-ਵਾਦ ਸ਼ਬਦ ਦੇ ਵਿਭਿੰਨ ਸਮਾਨਾਰਥਕ ਸ਼ਬਦ ਔਰਤ, ਇਸਤਰੀ, ਮਾਦਾ ਆਦਿ ਹਨ। ‘ਨਾਰੀ’ ਨਾਲ ਜਦੋਂ ‘ਵਾਦ’ ਜੁੜ ਜਾਂਦਾ ਹੈ ਤਾਂ ਇਹ ਸ਼ਬਦ ਜਿਸ ਵਿਸ਼ੇ ਨਾਲ ਜੁੜਦਾ ਹੈ ਉਹ ਆਪਣੇ ਨਾਲ ਇੱਕ ਵਿਚਾਰ, ਚਿੰਤਨ, ਕ੍ਰਾਂਤੀ ਸੰਘਰਸ਼ ਅਤੇ ਅੰਦੋਲਨ ਦੇ ਬੀਜ ਲੈਕੇ ਚਲਦਾ ਹੈ। ਜਿਵੇਂ-ਜਿਵੇਂ ਇਹ ‘ਵਾਦ’ ਵਿਕਾਸ ਕਰਦਾ ਹੈ ਇਸ ਦੀਆਂ ਵਿਭੰਨ ਵਿਚਾਰਧਾਰਕ ਲੜੀਆਂ ਬਣਦੀਆਂ ਵਿਗਸਦੀਆਂ ਅਤੇ ਟੁੱਟਦੀਆਂ-ਭੱਜਦੀਆਂ ਹਨ। ਇਸੇ ਤੋੜ-ਜੋੜ ਵਿੱਚੋਂ ਵਿਕਾਸ ਦਾ ਰਸਤਾ ਨਿਕਲਦਾ ਹੈ। ਨਾਰੀਜਨ ‘ਵਾਦ’ ਨਾਲ ਜੁੜਿਆ ਇੱਕ ਵਿਸ਼ੇਸ਼ ਵਰਗ ਜਾਂ ਇਸ ਨਾਲ ਸੰਬੰਧਤ ਵਿਭਿੰਨ ਧਿਰਾਂ ਸਵੈ ਅਤੇ ਸਮਾਜ ਦੀ ਬਿਹਤਰੀ ਵੱਲ ਕਦਮ ਵਧਾਉਂਦੀਆਂ ਹਨ। ‘ਨਾਰੀਵਾਦ’ ਬਾਰ ਵੀ ਇਹ ਸੱਚ ਹੈ ਕਿ ਇਸ ਨੇ ਸਮਾਜ ਦੇੇ ਵਿਸ਼ੇਸ਼ ਵਰਗ ਭਾਵ ਔਰਤ ਜਾਤੀ ਦੇ ਹਿੱਤ ਵਿੱਚ ਅਵਾਜ ਬੁਲੰਦ ਕੀਤੀ। ਇਸ ਬਾਰੇ ਡਾ. ਬਲਵਿੰਦਰ ਕੌਰ ਬਰਾੜ ਨੇ ‘ਵੈਬਸਟਰ ਇੰਗਲਿਸ਼ ਡਿਕਸ਼ਨਰੀ ਦੇ ਹਵਾਲੇ ਨਲ ਲਿਖਿਆ ਹੈ:- ਫੈਮੀਨਿਜ਼ਮ ਸ਼ਰਦ ਅੰਗਰੇਜੀ ਵਿੱਚ ਫਰੈਂਚ ਰਾਹੀਂ ਆਇਆ। ਫਰੈਂਚ ਵਿੱਚ ਇਹ ਲਾਤੀਂਲੀ ਸ਼ਰ ਤੋਂ ਮਿਲ ਕੇ ਬਣਿਆ ਹੈ। ਜੋ ਪੰਜਾਬੀ ਵਿੱਚ ਨਾਰੀਵਾਦ ਦੇ ਸਮਾਨ ਅਰਥ ਰੱਖਦਾ ਹੈ। ਨਾਰੀਵਾਦ ਦਾ ਅਰਥ ਹੈ। ਲਿੰਗ ਦੇ ਅਧਾਰ ਤੇ ਰਾਜੀਨਿਤਕ, ਆਰਥਿਕ ਅਤੇ ਸਮਾਜਿਕ ਸਮਾਨਤਾ ਤੋਂ ਹੈ। ਨਾਰੀਵਾਦ ਦੀ ਜਨਮ-ਭੂਮੀ ਅਤੇ ਇਸਨੂੰ ਪ੍ਰਫੁਲਿਤ ਕਰਨ ਦੇ ਯਤਨ ਪੱਛਮੀ ਸਮਜ ਵਿੱਚ ਆਰੰਭ ਹੋਏ। ਪੱਛਮੀ ਸਮਾਜ ਵਿੱਚ ਸਭ ਤੋਂ ਪਹਿਲਾਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ। ਬੀਜ ਰੂਪ ਵਿੱਚ ਸਭ ਤੋਂ ਪਹਿਲਾਂ ਮੈਰੀਵੂਲਸਟੋਨ ਕਰਾਫਟ ਨੇ ਔਰਤਾਂ ਦੇ ਹੱਕ ਵਿੰਚ ਨਾਹਰਾਂ ਬੁਲੰਦ ਕੀਤਾ। ਉਸਦੀ ਸੰੰਨ 1792 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਅ ਵਿੰਡੀਕੇਸ਼ਨ ਔਫ ਦਾ ਰਾਈਟਜ਼ ਔਫ ਵਿਮਨ’ ਨਾਲ ਔਰਤ ਦੇ ਦੁੱਖਾਂ ਤੇ ਹੱਕਾਂ ਲਈ ਬਹਿਸ਼ ਆਰੰਭ ਹੋਈ। ਸਮਾਜ ਵਿੱਚ ਨਾਰੀ ਦੀ ਮੁੱਢੋ-ਮੁੱਢੋ ਬਰਾਬਰੀ ਦਾ ਏਜੰਡਾ ਲੈਕੇ ਨਾਰੀਵਾਦ ਚੇਤਨਾ ਦੀ ਲਹਿਰ ਭਾਵੇਂ ਪੱਛਮ ਵਿੱਚ ਉੱਤਰੀ ਪਰ ਇਸਦੇ ਸਰੋਕਾਰਾ, ਸੋਝੀਆਂ ਅਤੇ ਪ੍ਰਭਾਵਾਂ ਨੇ ਸਾਰੀ ਦੁਨੀਆਂ ਚ ਮੁਲਕਾ, ਸਮਾਜਾਂ, ਸੱਭਿਆਚਾਰਾਂ ਨੂੰ ਕਲੇਵਰ ਵਿੱਚ ਲਿਆ। ਨਾਰੀਵਾਦ ਦੇ ਅਧਾਰ ਤੇ ਪ੍ਰੇਰਕ ਨਾਰੀ ਚੇਤਨਾ ਨਾਲ ਸਬੰਧਿਤ ਉਨ੍ਹਾਂ ਸਮਾਜਿਕ ਲਹਿਰਾਂ ਵਿੱਚ ਪਏ ਹਨ। ਜਿਲ੍ਹਾਂ ਨੇ ਨਾਰੀ ਚੇਤਨਾ ਨਾਲ ਸਦੀਆਂ ਤੋਂ ਹੋ ਰਹੀ ਬੇਇਨਸਾਫੀ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਨਾਰੀ ਨੂੰ ਬਰਾਬਰ ਦੇ ਸਮਾਜਿਕ ਨਾਗਰਿਕ ਅਧਿਕਾਰ ਦਿਵਾਉਣ ਲਈ ਸਮੂਹਿਕ ਯਤਨ ਆਰੰਭੇ। ਨਾਰੀਵਾਦ ਦਾ ਸਕੰਲਪ ਆਪਣੀ ਹੋਦ ਇਸ ਤੱਥ ਤੋਂ ਗ੍ਰਹਿਣ ਕਰਦਾ ਹੈ ਕਿ ਇਸ ਕਾਇਨਾਤ ਵਿੱਚ ਨਾਰੀ ਦੀ ਗਣਨਾ ਪ੍ਰਾਣੀਆਂ ਦੇ ਉਸ ਵਰਗ ਵਿੱਚ ਪ੍ਰਵਾਵਿਤ ਹੈ ਜਿਸਨੂੰ ਮਨੁੱਖ ਕਿਹਾ ਜਾਂਦਾ ਹੈ ਅਤੇ ਜਿਹੜਾ ਪ੍ਰਵਰਗ ਚੇਤਨਾ ਯੁਕਤ ਹੋਣ ਕਕੇ ਸਭ ਤੋਂ ਸ਼੍ਰੇਸ਼ਟ ਤੇ ਉੱਤਮ ਹੈ। ਪ੍ਰਕਿਰਤਿਕ ਜਗਤ ਤੇ ਸਥਾਈ, ਸਦੀਵੀ ਅਤੇ ਅਟੱਲ ਨਿਯਮਾਂ ਅਨੁਸਾਰ ਪੁਰਖ ਤੇ ਨਾਰੀ ਮਨੁੱਖੀ ਇਕਾਈ ਦੇ ਦੋ ਜੁਜ਼ ਹਨ।

ਨਾਰੀਵਾਦ: ਇਤਿਹਾਸਕ ਪੈਰਾਡਾਇਮ

[ਸੋਧੋ]

ਨਾਰੀਵਾਦ ਸ਼ਬਦ ਜਿਹੜਾ ਕਿ ਪੰਜਾਬੀ ਵਿੱਚ ਪਰਿਆਇ ਵਜੋਂ ਪ੍ਰਚਲਿਤ 18 ਵਿੱਚ ਪਹਿਲੀ ਵਾਰ ਵਿੱਚ ਦਰਜ ਹੋਇਆ। ਇਸਦਾ ਅਰਥ ਇਹ ਨਹੀਂ ਕਿ ਨਾਰੀ ਨਾਲ ਹੋ ਰਹੇ ਅਨਿਆਂ ਜਾਂ ਨਾਰੀ ਦੇ ਮਾਨਵੀ ਅਧਿਕਾਰਾਂ ਦੀ ਗੱਲ ਇਸ ਤੋਂ ਪਹਿਲਾਂ ਤੁਰੀ ਹੀ ਨਹੀਂ ਸੀ, ਪਰ ਇੱਕ ਸਮਾਜਿਕ ਸੰਗਠਿਤ ਲਹਿਰ ਵਜੋਂ ਨਾਰੀਵਾਦ ਫਰਾਂਸ ਵਿੱਚ 1880 ਵਿੱਚ, ਇੰਗਲੈਂਡ, ਅਮਰੀਕਾ ਵਿੱਚ 1890 ਵਿੱਚ ਉਭਰਿਆ। ਇੱਕ ਰਾਜਨੀਤਿਕ ਲਹਿਰ ਵਜੋਂ ਨਾਰੀਵਾਦ ਦੇ ਇਤਿਹਾਸ ਤੇ ਹੁੁਣ ਤੱੱਕ ਦੇ ਤਿੰਨ ਦੌਰ ਮੰਨੇ ਗਏ ਹਨ। ਨਾਰੀਵਾਦ ਇਤਿਹਾਸਕਾਰ ਇਨ੍ਹਾਂ ਦੌਰਾਂ ਨੂੰ ਨਿਮਨਲਿਖਤ ਤਿੰਨ ਸਿਰਲੇਖਾਂ ਅਧੀਨ ਵਿਚਾਰਦੇ ਹਨ।

ਨਾਰੀਵਾਦ ਦਾ ਪਹਿਲਾ ਦੌਰ

[ਸੋਧੋ]

ਨਾਰੀ ਦੀ ਸਮਾਜਕ ਕਾਨੂੰਨੀ ਬਰਾਬਰੀ ਦੇ ਮੁੱਦੇ ਨੂੰ ਪਹਿਲੀ ਵਾਰ ਫੋਕਸ ਵਿੱਚ ਲਿਆਉਣ ਵਾਲੀ ਇਸ ਲਹਿਰ ਦਾ ਸਮਾਂ ਅਠਾਰਵੀ ਸਦੀ ਦੇ ਅਖੀਰ ਤੋ 20 ਵੀਂ ਸਦੀ ਦੇ ਲਗਪਗ ਆਰੰਭ ਤੱਕ ਨਿਸ਼ਚਿਤ ਕੀਤਾ ਜਾਂਦਾ ਹੈ। ਆਪਣੀ ਪੁਸਤਕ ਵਿੱਚ ਨਾਰੀ ਨਾਲ ਹੋ ਰਹੀ ਬੇਇਨਸਾਫੀ ਨੂੰ ਅਠਾਰਵੀ ਸਦੀ ਦੇ ਮੁਕਣ ਵੇਲੇ ਤੱਕ ਸਮਾਜਕ ਅਕਾਦਸ਼ਿਕ ਬਹਿਸਾਂ ਵਿੱਚ ਲੈ ਆਂਦਾ ਸੀ ਅਤੇ 1848 ਵਿੱਚ ਅਮਰੀਕਾ ਵਿੰਚ ਹੋਈ ਗੁਲਾਮਾਂ ਅਤੇ ਨਾਰੀਆਂ ਦੇ ਬਰਾਬਰੀ ਦੇ ਅਧਿਕਾਰ ਮੁੱਦਾ ਵੀ ਬਣੇ ਸਨ, ਪਰ ਨਾਰੀਵਾਦ ਇੱਕ ਸਮਾਜਿਕ ਰਾਜਨੀਤਿਕ ਲਹਿਰ ਵਜੋ 19 ਵੀਂ ਸਦੀ ਦੇ ਅੱਧ ਵਿੱਚ ਸੰਗਠਿਤ ਹੋਇਆ। ਇੰਗਲੈਂਡ ਵਿੱਚ ਮੱਧਵਰਗੀ ਔਰਤਾਂ ਦਾ ਇੱਕ ਗਰੁੱਪ ਸ਼਼ਗਾਕਤ ਦੀ ਅਗਵਾਈ ਹੇਠ ਸਰਗਰਮ ਹੋਇਆ। ਉਹਨਾਂ ਨੇ 1858 ਤੋਂ 1864 ਤੱਕ ਜਤੀ ਦੇ ਸਰੋਕਾਰ ਨਾਰੀ ਲਹੀ ਸਿੱਖਿਅ, ਰੁਜ਼ਗਾਰ, ਵਿਆਹ ਕਾਨੂੰਨਾਂ ਦੀਆਂ ਜਰੂਰਤਾਂ ਆਦਿ ਦੇ ਨਾਲ ਨਾਲ ਮਹੱਤਵ ਅਕਾਂਥੀ ਮਧ ਵਰਗੀ ਔਰਤਾਂ ਦੇ ਨਿੱਜੀ ਅਨੁਭਵ ਦੀ ਉਪਜ ਸਨ। ਨਾਰੀ ਨੂੰ ਵੋਟ ਦਾ ਅਧਿਕਾਰ ਲੰਬੇ ਸੰਘਰਸ਼ ਬਾਅਦ ਪਹਿਲੀ ਵਾਰ ਅਮਰੀਕਾ ਵਿੱਚ 1920 ਨੂੰ ਮਿਲਿਆ। ਭਾਰ ਨਾਰੀਵਾਦੀਆਂ ਨੂੰ ਵੀ ਜਾਪਦਾ ਸੀ ਕਿ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਉਪਰੰਤ ਸਮਾਜ ਵਿੱਚ ਨਾਰੀ ਦੀ ਬਰਾਬਰੀ ਦਾ ਮਸਲਾ ਖੁਦ-ਬਖੁਦ ਨਜਿਠਿਆ ਜਾਵੇਗਾ ਅਤੇ 1920 ਤੋਂ ਬਾਅਦ ਜੰਮਣ ਵਾਲੀ ਨਾਰੀ ਲਈ ਨਾਰੀਵਾਦ ਇੱਕ ਬੀਤ ਚੁੱਕਿਆ ਇਤਿਹਾਸ ਹੋਵੇਗਾ।

ਨਾਰੀਵਾਦ ਦਾ ਦੂਜਾ ਦੌਰ

[ਸੋਧੋ]

ਨਾਰੀ ਦੇ ਆਰਥਕ ਅਧਿਕਾਰਾਂ ਅਤੇ ਸਮਾਜਕ ਖੁੱਲਾਂ ਦੇ ਮਸਲਿਆਂ ਨੇ 1960 ਵਿੱਚ ਬਲ ਗ੍ਰਹਿਣ ਕੀਤਾ ਅਮਰੀਕਾ ਵਿੱਚ ਦੀ ਅਸਫਲਾ ਉਪਰੰਤ ਨਕਵਵਖ ਗਜਕਦਕਅ ਨੇ ਅਮਰੀਕੀ ਸਮਾਜ ਵਿੱਚ ਨਾਰੀ ਦੀ ਮੁਕੰਮਲ ਹਿੱਸੇਦਾਰੀ ਦੀ ਸੰਕਲਪ ਨੂੰ ਮੁੱਖ ਰੱਖਦਿਆ 1960 ਵਿੱਚ ਸਥਾਪਨਾ ਕੀਤੀ ਗਈ। ਇਸ ਸਮੇਂ ਇੰਗਲੈਡ ਅਤੇ ਯੂਪ ਵਿੱਚ ਰੁਜਗਾਰ ਦੇ ਬਰਾਬਰ ਮੌਕਿਆਂ, ਬਰਾਬਰ ਤਨਖਾਹਾਂ ਦੇ ਨਾਲ ਨਾਲ ਹੋਰ ਸਿਵਲ ਅਧਿਕਾਰਾਂ ਤੇ ਵਿਹਾਰਾਂ ਵਿੱਚ ਹੋ ਰਹੇ ਵਿਤਕਰਿਆਂ ਪ੍ਰਤੀ ਨਾਰੀ ਰੋਹ ਸੰਗਠਿਤ ਹੋਇਆ। ਲਗਪਗ 1960 ਤੋਂ 1980 ਤੱਕ ਚੱਲੀ ਇਸ ਜਦੋਂ ਜਹਿਦ ਨੂੰ ਨਾਂ ਦਿੱਤਾ ਇਸ ਵਿੱਚ ਸਮਾਜਵਾਦੀ, ਨਾਰੀਵਾਦ, ਕਾਲਾ ਨਾਰੀਵਾਦ, ਲੈਜ਼ਬੀਅਨ ਨਾਰੀਵਾਦ ਦੀਆਂ ਸਥਾਪਨਾਵਾਂ ਕਰਨ ਵਾਲੇ ਬਹੁਤ ਸਾਰੇ ਗਰੁੱਪ ਆਪਣੀਆਂ ਪਹਿਲਤਾਵਾਂ ਅਤੇ ਵਿਚਾਰਧਾਰਕ ਧਿਰਾਂ ਸਮੇਤ ਸਰਗਰਮ ਹਨ।

ਨਾਰੀਵਾਦ ਦਾ ਤੀਜਾ ਪੜਾਅ

[ਸੋਧੋ]

ਨਾਰੀਵਾਦ ਦੇ ਇਤਿਹਾਸਕਾਰ 1990 ਤੋਂ ਬਾਅਦ ਦੇ ਨਾਰੀਵਾਦ ਨੂੰ ੳੀਜਗਦ ਰੁ਼ਡਕ ਕਿਠਜਅਜਤਠ ਜਾਂ ਕਈ ਵਾਰ ਸ਼ਰਤਵ ਕਠਜਅਜਤਠ ਦੇ ਅਨੁਮਾਨ ਹੇਠ ਵਿਚਾਰਦੇ ਹਨ। ਇਤਿਹਾਸਕਾਰਾਂ ਦਾ ਮਤ ਹੈ ਕਿ 1990 ਤੋਂ ਬਾਅਦ ਨਾਰੀਵਾਦ ਸਾਂਝੇ, ਅਜੰਡਿਆਂ ਤੇ ਕੇਦਰਤਿ ਹੋ ਗਿਆ =ਅਲਤਬਸਹੈ। ਇਸ ਦੌਰ ਵਿੱਚ ਨਾਰੀਵਾਦ =ਅਲਤਬਸਵਿਭੰਨ ਦੇਸ਼ਾਂ ਕੋਸਾਂ, ਜਾਤਾਂ ਜਮਾਤਾਂ, ਧਰਮਾਂ ਕਬੀਲਿਆਂ ਦੀ ਨਾਰੀ ਦੀਆਂ ਨਿੱਜੀ ਅਤੇ ਸਮਾਜਕ ਦੋਹਾਂ ਕਿਸਮਾਂ ਦੀਆਂ ਲੋੜਾਂ, ਸਮੱਸਿਆਵਾਂ, ਸਰੋਕਾਰਾਂ ਸਬੰਧੀ ਰਾਜਨੀਤਿਕ ਪੋਜੀਸ਼ਨਾਂ ਅਤੇ ਅਕਾਦਮਿਕ ਪੇਸ਼ਕਾਰੀਆਂ ਨਾਲ ਡੂੰਘੀ ਬਬਸਤਗੀ ਰੱਖਦਾ ਹੈ ਅਤੇ ਵਿਭੰਨ ਆਧਾਰਾਂ ਤੇ ਵਿਚਾਰਾ ਨੂੰ ਵਿਚਾਰਧਾਰਕ ਪੈਂਤੜਿਆਂ ਤੋਂ ਸੁਤੰਤਰ ਤੌਰ ਤੇ ਸੰਬੋਧਿਤ ਹੁੰਦਾ ਹੈ।[8] ===ਨਾਰੀਵਾਦ ਦੇ ਪ੍ਰਮੁੱਖ ਚਿੰਤਕ ਅਤੇ ਉਹਨਾਂ ਦੀਆਂ ਸਥਾਪਨਾਵਾ=== ਫਰਾਂਸ ਦੇ ਬਹੁਚਰਚਿਤ ਨਾਰੀ ਚਿੰਤਕ ਸਿਮੋਨ ਦੇ ਬੁਵਾਇਰ ਦੀ 1949 ਈ ਵਿੱਚ ‘ਦ ਸੈਂਕਡ ਸੈਕਸ ਨਾਮ ਦੀ ਪੁਸਤਕ ਆਈ ਹਿਸ ਪੁਸਤਕ ਨਾਲ ਹਰ ਪਾਸੇ ਧੂਨੀ ਗੂੰਝਣ ਲੱਗ ਗਈ ਸੀ। ਇਸ ਸਦਕਾ ਅੋਰਤ ਨੂੰ ਔਰਤ ਬਣਾਏ ਜਾਣ ਤੇ ਪ੍ਰਕਿਰਿਆ ਦੀ ਖੋਜ-ਬੀਣ ਸ਼ੁਰੂ ਹੋਈ। ਔਰਤ ਦੀ ਵਿਸ਼ੇਸ਼ ਨਿਰਮਾਣਕਾਰੀ ਦੀਆਂ ਸਮਾਜ-ਸਭਿਆਚਾਰਕ ਹਾਲਾਤਾਂ ਦਾ ਗਹਿਰਾਈ ਵਿੱਚ ਅਧਿਐਨ ਸ਼ੁਰੂ ਹੋਇਆ। ਹਿਸ ਪੁਸਤਕ ਵਿੱਚ ਸਿਮੋਨ ਨੇ ਕਿਹਾ ‘‘ਜੀਵ ਵਿਗਿਆਨ, ਮਨੋਵਿਸਲੇਸ਼ਣੀ ਸਿਧਾਂਤ ਅਤੇ ਇਤਿਹਾਸਕ ਪਦਾਰਥਵਾਦ ਦੇ ਨਜ਼ਰੀਏ ਤੋਂ ਨਾਰੀ ਨੂੰ ਪਰਿਭਾਸ਼ਿਤ ਕਰਨ ਦੇ ਅੱਡੋ-ਅੱਡ ਸਿਧਾਂਤਾ ਦਾ ਲੇਖਾ ਜੋਖਾ ਕਰਦਿਆ ਉਸਨੇ ਨਿਰਣਾ ਕੀਤਾ ਕਿ ਇਹ ਤਿੰਨੇ ਖੇਸੇ ਨਾਰੀ ਦੀ ਹੋਂਦ ਸਥਿਤੀ ਅਤੇ ਹੋਦ ਚੇਤਨਾ ਨਾਲ ਨਿਆਂ ਨਹੀ ਕਰ ਰਹੇ’’। ਨਾਰੀਵਾਦ ਪਰਿਪੇਖ ਵਿੱਚ ‘ਕੇਟ ਮਿਲੇਟ’ ਦੀ ਪੁਸਤਕ ਸੈਕਚੁਅਲ ਪੋਲੀਟਿਕਸ‘ 1969 ਵਿੱਚ ਖਾਸ ਚਰਚਾ ਦਾ ਵਿਸ਼ਾ ਬਣੀ। ਇਸ ਨਾਲ ਨਾਰੀਵਾਦੀ ਚਿੰਤਕ ਨਾਰੀਵਾਦੀ ਸਹਿਤ ਸਿਧਾਤਾਂ ਦੀ ਵੱਖਰਤਾ ਬਾਰੇ ਚੇਤੰਨ ਹੋਣ ਲੱਗੀਆਂ ਕੇਟ ਮਿਲੇਟ ਦੀ ਪੁਸਤਕ ਤਿੰਨ ਭਾਗਾਂ ਵਿੱਚ ਵੰਡੀ ਹੋਈ ਹੈ।

  • ਲਿੰਗਕ ਰਾਜਨੀਤੀ
  • ਇਤਿਹਾਸਿਕ ਪਿਛੋਕੜ
  • ਸਾਹਿਤਕ ਪ੍ਰੀਬਿੰੰਬ।

ਪਹਿਲੇ ਹਿੱਸੇ ਵਿੱਚ ਮਿਲੇਟ ਨੇ ਅੋਰਤ ਅਤੇ ਮਰਦ ਦੇ ਸਬੰਧਾਂ ਵਿੱਚ ਤਾਕਤ ਕਿਸ ਕੋਲ ਹੈ ਇਸ ਬਾਰੇ ਆਪਣੇ ਸਿਧਾਂਤ ਪੇਸ਼ ਕੀਤੇ ਦੂਜੇ ਹਿੱਸੇ ਵਿੱਚ ਨਾਰੀਵਾਦੀ ਸਘਰੰਸ਼ ਅਤੇ ਉਸਦੇ ਵਿਰੋਧੀ ਕੋਣ ਹਨ, ਇਸਦਾ ਉਲੇਖ ਕੀਤਾ ਅਤੇ ਤੀਜੇ ਹਿੱਸੇ ਵਿੱਚ ਉਸਨੇ ਚਰਿਤ ਲੇਖਕਾਂ ਨੂੰ ਲੈਕੇ ਨਾਰੀਵਾਦੀ ਦ੍ਰਿਸ਼ਟੀ ਤੋਂ ਉਹਨਾਂ ਦਾ ਸਾਹਿਤਕ ਵਿਸ਼ਲੇਸ਼ਣ ਕੀਤਾ ਹੈ। ਹੈਲਨ ਸਿਖਸਮ ਸਿਕਸੂ ਦਾ ਜਨਮ ਵਗਨ ਵਿੱਚ ਹੋਇਆ ਮੁੱਢਲੀ ਪੜਾਈ ਦਾ ਫੋਕਸ ਅੰਗਰੇਜੀ ਸਾਹਿਤ ਤੇ ਜੇਮਸ ਜੁਆਏਸ ਦੀਆ ਲਿਖਤਾ ਤੇ ਸੀ। ਉਹ ਯੂਨੀਵਰਸਿਟੀ ਆਫ ਪੇਰਿਸ ਵਿੱਚ ਪੜ੍ਹਾਵੁਦੀ ਵੀ ਰਹੀ ਜਿੱਥੇ ਉਹ ਨਾਰੀਵਾਦ ਨਾਲ ਜੁੜੀ।[9] ਹੈਲਨ ਸਿਕਸੂ ਨੇ ਨਾਰੀ ਲੇਖਣ ਵੁਧਰ ਵਧੇਰੇ ਜੋਰ ਦਿੱਤਾ ਹੈ। ਉਹ ਨਾਰੀਵਾਦ ਦੇ ਵਿਰੋਧੀ ਸ਼ਰਦ ਮਾਰਸਵਾਦ ਦਾ ਵੀ ਵਿਰੋਧ ਕਰਦੀ ਹੈ। ਉਸਨੇ ਇਸ ਗੱਲ ਉੱਪਰ ਜੋਰ ਦਿੰਤਾ ਕਿ ਔਰਤ ਨੂੰ ਜੀਵ ਦੇ ਲਵੇ ਰੂਪਾਂ ਵਿੱਚ ਢਲਣਾ ਚਾਹੀਦਾ ਹੈ ਤੇ ਆਪਣੇ ਢੰਗ ਨਾਲ ਲੇਖਣ ਕਰਨਾ ਚਾਹੀਦਾ ਹੈ ਤਾ ਜੋ ਆਪਣੇ ਆਪ ਨੂੰ ਬਿਆਨ ਕਰ ਸਕੇ। ਸਿਕਸੂ ਬਾਰੇ ਪ੍ਰਮਜੀਤ ਕੌਰ ਅਤੇ ਵਿਨੋਦ ਮਿੱਤਲ ਰੋਜਮੈਰੀ ਟੰਗ ਦੇ ਹਵਾਲੇ ਨਾਲ ਲਿਖਦੇ ਹਨ ‘‘ਸਿਕਸੂ ਨੇ ਔਰਤਾ ਨੂੰ, ਔਰਤਾਂ ਲਈ ਮਰਦਾਂ ਦੁਆਰਾ ਬਣਾਏ ਗਈ ਦੁਨੀਆਂ ਤੋਂ ਬਾਹਰ ਖੁਦ ਲਿਖਣ ਲਹੀ ਵੰਗਾਰਿਆ ਉਸਨੇ ਅੋਰਤਾਂ ਨੂੰ ਖੁਦ ਨੂੰ ਸ਼ਬਦਾਂ ਵਿੱਚ ਪੇਸ਼ ਕਰਨ ਦਾ ਤਰਕ ਦਿੱਤਾ।

ਬੈਟੀ ਫਰੀਡਨ

[ਸੋਧੋ]

ਬੈਟੀ ਫਰੀਡਨ ਦੀ ਪੁਸਤਕ ‘ਦ ਫੈਮੀਨਿਨ ਮਿਸਟੀਕ’ ਅੋਰਤਾਂ ਨਾਲ ਵਧੀਕੀਆਂ ਅਤੇ ਵਿਰੋਧੀ ਪ੍ਰਭਾਵ ਵਜੋਂ ਉੱਭਰੀ। ਇਸ ਨੇ ਅਮਰੀਕਾ ਵਿੱਚ ‘ਨੈਸ਼ਨਲ ਅੋਰਗਨਾਈਜ਼ੇਸ਼ਨ ਆਫ ਵੂਮਨ’ ਦੀ ਨੀਹ ਰੱਖੀ ਜੋ ‘ਨਾਓ’ (ਟਰਮ) ਦੇ ਨਾ ਨਾਲ ਪ੍ਰਸਿੱਧ ਹੋਈ। ਇਸ ਨਾਲ ਔਰਤਾਂ ਨੁੂੰ ਆਪਣੇ ਹੱਕਾਂ ਦੀ ਮੰਗ ਲਈ ਪਲੇਟ ਫਾਰਮ ਪ੍ਰਾਪਤ ਹੋਇਆ ਇਸ ਪ੍ਰਭਾਵ ਸਦਕਾ ਅੋਰਤ ਨੇ ਇਸ ਗੱਲ ਦੀ ਡਟ ਕੇ ਆਲੋਚਨਾ ਕੀਤੀ ਕਿ ਅੋਰਤ ਦੀ ਸੰਪੂਰਨਤਾ ਕੇਵਲ ਬੱਚੇ ਪੈਦਾ ਕਰਨ ਤੇ ਘਰ ਨੂੰ ਸੰਭਾਲਣ ਵਿੱਚ ਹੈ। ਇਸ ਕਿਤਾਬ ਨੇ ਸਮੇਂ ਦੀ ਲਹਿਰ ’ ਤੇ ਬਹੁਤ ਅਸਰ ਪਾਇਆ ਤੇ ਨਾਰੀਵਾਦ ਨੂੰ ਇੱਕ ਅੰਦੋਲਨ ਵਿੱਚ ਢਾਲਣ ਲਈ ਰਾਹ ਪੱਧਰਾ ਕੀਤਾ।[10] ਇਸ ਤਰ੍ਹਾਂ ਉਪਰੋਕਤ ਚਿੰਤਕਾਂ ਅਤੇ ਸੰਸਥਾਵਾਂ ਨੇ ਨਾਰੀ ਅਤੇ ਨਾਰੀਵਾਦ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਇਹ੍ ਚਿੰਤਕ ਨਾਰੀ ਨੂੰ ਜਾਗਰੂਕ ਕਰਨ ਅਤੇ ਇਸਦੇ ਹੱਕਾਂ ਦੀ ਗੰਲ ਕਰਨ ਨਾਲ-ਨਾਲ ਇੱਕ ਸਿੱਧਾਂਤ ਸਿਰਜਨ ਵੱਲ ਵੀ ਕਿਰਿਆਸ਼ੀਲ ਹੁੰਦੇ ਹਨ ਜਿਸਨੂੰ ਆਧਾਰ ਬਣਾਕੇ ਔਰਤਾਂ ਦੀਆਂ ਵਿਭਿੰਨ ਸਮੱਸਿਆਵਾਂ ਨੂੰ ਸਮਝਿਆ ਜਾ ਸਕੇ। ਇਸ ਤਰ੍ਹਾਂ ਵਿਭਿੰਨ ਨਾਰੀਵਾਦੀ ਚਿੰਤਕਾਂ ਦੇ ਉਪਰੋਤਕ ਵਰਣਿਤ ਸਿਧਾਤਾਂ ਦੀ ਰੋਸ਼ਨੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪੱਛਮ ਵਿੱਚ ਨਾਰੀਵਾਦੀ ਚਿੰਤਨ ਹੁਣ ਤੱਕ ਆਪਣੇ ਕਈ ਪੜਾਅ ਪਾਰ ਕਰ ਚੁੱਕਿਆ ਹੈ। ਇਹ ਚਿੰਤਨ ਦੇ ਨਾਲ ਨਾਲ ਇੱਕ ਲਿਹਰ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸਦੇ ਕਈ ਮਾਡਲ ਜਾ ਸਕੂਲ ਸਥਾਪਿਤ ਹੋ ਚੁੱਕੇ ਹਨ ਜਿੰਨ੍ਹਾਂ ਦੀ ਲੋਅ ਵਿੰਚ ਨਾਰੀਵਾਦ ਨੇ ਆਪਣਾ ਮੁਹਾਂਦਰਾ ਨਿਖਾਰਿਆ ਹੈ। ਮਾਰਕਸਵਾਦੀ ਨਾਰੀਵਾਦ ਤੋਂ ਸ਼ੁਰੂ ਹੋਕੇ ਕ੍ਰਮਵਾਰ ਉਦਾਰਵਾਦ ਨਾਰੀਵਾਦ, ਉਗਰ ਨਾਰੀਵਾਦ ਮਨੋਵਿਸ਼ਲੇਸ਼ਣ ਨਾਰੀਵਾਦ, ਅਸਤਿਤਵਵਾਦੀ ਨਾਰੀਵਾਦ, ਬਲੈਕ ਜਾ ਕਾਲਿਆਂ ਨਾਰੀਵਾਦ ਅਤੇ ਹੁਣ ਤੱਕ ਉੱਤਰ ਨਾਰੀਵਾਦ ਦੀ ਗੱਲ ਵੀ ਸ਼ੁਰੂ ਹੋ ਚੁੱਕੀ ਹੈ ਇਹਨਾਂ ਵੱਖ-ਵੱਖ ਮਾਡਲਾਂ ਰਾਹੀਂ ਔਰਤ ਦੀ ਚੇੇਤਨਾ ਦੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੁੰਦਾ ਹੈ, ਜਿੱਥੇ ਅਸੀਂ ਸੰਖੇਪ ਵਿੱਚ ਇਹਨਾਂ ਅਧਿਐਨ ਸਕੂਲਾਂ ਦੀਆਂ ਧਾਰਨਾਵਾਂ ਬਾਰੇ ਗੱਲ ਕਰਾਂਗੇ। ਕਿਉਕਿ ਇਹ ਅਧਿਐਨ ਸਕੂਲ ਨਾਰੀਵਾਦ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਮਾਰਕਸਵਾਦੀ ਨਾਰੀਵਾਦ

[ਸੋਧੋ]

ਮਾਰਕਸਵਾਦੀ ਨਾਰੀਵਾਦ ਅੋਰਤਾਂ ਦਾ ਸਮਾਜਿਕ ਉਤਪਾਦਨ ਦੇ ਵਿੱਚ ਸ਼ਾਮਮਿਲ ਹੋਣ ਤੇ ਔਰਤ ਨੂੰ ਬਰਾਬਰ ਦੇ ਮੋਕੇ ਦਿੱਤੇ ਜਾਣ ਦੀ ਗੱਲ ਕਰਦਾ ਹੈ। ਇਹ ਔਰਤ ਦੀ ਦੂਜੀ ਸਥਿਤੀ ਦਾ ਕਾਰਨ ਆਰਥਿਕਤਾ ਨੂੰ ਮੰਨਦਾ ਹੈ। ਘਰੈਲੂ ਕੰਮ-ਕਾਜ, ਬੱਚਿਆਂ ਦੀ ਦੇਖ-ਰੇਖ ਵਿਆਹ ਆਦਿ ਅੋਰਤ ਦੀ ਗੁਲਾਮੀ ਦਾ ਕਾਰਨ ਮੰਨਦਾ ਹੈ ਵੁਹ ਆਰਥਿਕਤਾ ਦੀ ਤਾਕਤ ਵਿੱਚ ਵੱਡੇ ਫੇਰ ਬਦਲ ਦੀ ਮੰਗ ਕਰਦਾ ਹੈ ਜਿਸ ਨਾਲ ਸਿਰਫ ਔਰਤਾਂ ਹੀ ਨਹੀ ਸਗੋਂ ਬਾਕੀ ਸਰੀਆਂ ਰਾਸ਼. ਅਗਤ ਧਿਰਾਂ ਦੀ ਹਾਲਤ ਵਿੱਚ ਵੀ ਸੁਧਾਰ ਹੋਵੇ ਪਰ ਮਾਰਕਸ਼ਵਾਦੀ ਨਾਰੀਵਾਦ ਸਿਰਫ ਕੰਮਕਾਜੀ ਔਰਤਾਂ ਨੂੰ ਕੇਂਦਰ ਵਿੱਚ ਰੱਖਦਾ ਹੈ ਉਹ ਆਰਥਿਕਤਾ ਦੀ ਆਜਾਦੀ ਵਿੱਚ ਹੀ ਅੋਰਤ ਦੀ ਆਜਾਦੀ ਸਿੱਖ ਲੈਂਦਾ ਹੈ ਅਤੇ ਆਰਥਿਕਤਾ ਤੋਂ ਬਾਹਰ ਸਮੱਗਰ ਰੂਪ ਵਿੱਚ ਅੋਰਤ ਦੀ ਆਜਾਦੀ ਤੋਂ ਅਖਾਂ ਫੇਰ ਲੈਂਦਾ ਹੈ। ਇਸ ਲਹੀ ਆਰਥਿਕਤਾ ਉੱਪਰ ਭਾਰੂ ਹੋਣਾ ਉਸਦੀ ਇੱਕ ਸੀਮਾ ਵੀ ਬਣ ਜਾਂਦੀ ਹੈ ਅਤੇ ਕਮਜ਼ੋਰੀ ਵੀ।

ਉਦਾਰਵਾਦੀ ਨਾਰੀਵਾਦ

[ਸੋਧੋ]

ਉਦਾਰਵਾਦੀ ਨਾਰੀਵਾਦ ਵੀ ਨਾਰੀਵਾਦ ਦੇ ਵਿਕਾਸ ਵਿੱਚ ਅਹਿਮ ਸਥਾਨ ਰੱਖਦਾ ਹੈ ਉਹ ਸਮਾਜ ਵਿੱਚ ਔਰਤਾਂ ਦੀ ਯੋਗਤਾ ਦੇ ਆਧਾਰ ਤੇ ਬਰਾਬਰੀ ਦੀ ਗੰਲ ਕਰਦਾ ਹੈ ਇਸ ਅਨੁਸਾਰ ਅੋਰਤਾਂ ਆਪਣੇ ਕੰਮਾਂ ਅਤੇ ਯੋਗਤਾਂ ਰਾਹੀ ਮਰਦ ਦੇ ਬਰਾਬਰ ਖੜ ਸਕਦੀਆਂ ਹਨ। ਇਹ ਨਾਰੀਵਾਦ ਗਰਭਪਾਤ, ਜਿਣਸ਼ੀ ਧੱਕੇਸ਼ਾਹੀ, ਵੋਟ ਦਾ ਅਧਿਕਾਰ,ਸਿੱਖਿਆ, ਉਚਿੱਤ ਸਿਹਤ ਸੇਵਾਵਾਂ, ਘਰੇਲੂ ਹਿੱਸਾ ਆਦਿ ਮੁੱਢਲੇ ਮਸਲਿਆ ਤੇ ਖਿਲਾਲ ਕੇਂਦਰਿਤ ਕਰਦਾ ਹੈ। ਪਰ ਉਦਾਰਵਾਦੀ ਨਾਰੀਵਾਦ ਅੋਰਤ-ਮਰਦ ਦੀ ਬਰਾਬਤਾ ਦੀ ਗੱਲ ਕਰਦਾ ਹੈ ਪਰ ਔਰਤ ਦੀ ਦੂਜੈਲੀ ਸਥਿਤੀ ਦੀ ਤਹਿ ਪਿੱਛੇ ਪਏ ਕਾਰਣਾਂ ਦੀ ਪਰਖ ਪੜਚੋਲ ਵਿੱਚ ਵੀ ਨਹੀ ਪੈਂਦਾ ਸਗੋ ਇਹ ਸਮਾਜਕ ਢਾਂਚੇ ਵਿੱਚ ਥੋੜੇ ਜਿਹੇ ਸੁਧਾਰ ਲਿਆਕੇ ਅੋਰਤਾਂ ਦੀ ਸਥਿਤੀ ਨੂੰ ਸੁਧਾਰਨ ਵੱਲ ਰੁਚਿਤ ਹੁੰਦਾ ਹੈ।

ਰੈਡੀਕਲ ਜਾਂ ਉਗਰ ਨਾਰੀਵਾਦ

[ਸੋਧੋ]

ਰੈਡੀਕਲ ਨਾਰੀਵਾਦ ਅੋਰਤ ਦੇ ਦਮਨ ਨੂੰ ਜੈਂਡਰ ਦੇ ਵਖਰੇਵੇਂ ਅਤੇ ਕਾਮੁਕਤਾ=ਅਲਤਬਸ ਵਿੱਚ ਮੰਨਦਾ ਹੈ ਇਹ ਅੋਰਤ ਦੇ ਆਪਣੇ ਸ਼ਰੀਰ ਉੱਪਰ ਸੁਤੰਤਰ ਹੋਂਦ ਦੀ ਪੈਰਵੀ ਕਰਦਾ ਹੈ ਭਾਵ ਲਿੰਗਕ ਆਜ਼ਾਦੀ ਦੀ ਗੱਲ ਕਰਦਾ ਹੈ। ਰੈਡੀਕਲ ਨਾਰੀਵਾਦ ਘਰ, ਪਰਿਵਾਰ ਅਤੇ ਵਿਆਹ ਜੋ ਅੋਰਤ ਨੂੰ ਬੇਟੀ, ਪ੍ਰੇਮਿਕਾ, ਪਤਨੀ ਜਾਂ ਮਾਂ ਦੇ ਰੂਪ ਵਿੱਚ ਚਿੰਤਵਦਾ ਹੈ, ਨੂੰ ਨਕਾਰਦਾ ਹੈ। ਇਸ ਨਾਰੀਵਾਦ ਮਾਡਲ ਦਾ ਮੁੁੱਖ ਮਨੋਰਥ ਅੋਰਤ ਜਾਤੀ ਦੀ ਔਰਤ ਵਜੋਂ ਹੈਸੀਅਤ ਸਥਾਪਿਤ ਕਰਦਾ ਹੈ।

ਮਨੋਵਿਸ਼ਲੇਸ਼ਣੀ ਨਾਰੀਵਾਦ

[ਸੋਧੋ]

ਇਹ ਨਾਰੀਵਾਦ ਫਰਾਇਡ ਦੇ ਸਿਧਾਂਤਾ ਉੱਪਰ ਅਧਾਰਿਤ ਸੀ ਫਰਾਇਡ ਅਨੁਸਾਰ ਬੱਚਾ ਲਿੰਗਕ ਪਛਾਣ ਚੇਤਨ ਅਤੇ ਅਵਚੇਤਨ ਵਿਚੋਂ ਪ੍ਰਾਪਤ ਕਰਦਾ ਹੈ। ਜੋ ਨਿੰਪੁਸੀਕਰਣ ਅਤੇ ਈਡੀਪਸ ਕੰਪਲੈਕਸ ਨਾਲ ਸਬੰਧਿਤ ਹੈ। ਜਿੱਥੇ ਪੁਰਖ ਲਿੰਗ ਦੀ ਹੋਂਦ ਬਾਲ ਲੜਕੇ ਨੂੰ ਅਭਿਮਾਨ ਦੀ ਪਛਾਨ ਦਿੰਦੀ ਹੈ ਅਤੇ ਉੱਥੇ ਬਾਲ ਲੜਕੀ ਵਿੰਚ ਨਾਰਿਤਾ ਦੀ ਪਛਾਣ ਉਸਦੀ ਮਾਂ ਦੇ ਸਮਾਨ ਹੈ ਜੋ ਨਿਪੁੰਸਕੀਕਰਣ ਨੂੰ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਫਰਾਇਡ ਦਾ ਅੋਰਤ ਦੇ ਦਮਨ ਦਾ ਸਿਧਾਂਤ ਲਿੰਗਕ ਪਛਾਨ ਦਾ ਮਾਨਸਿਕ ਉਸਾਰ ਨਾਲ ਸਬੰਧਿਤ ਹੈ। ਪਰ ਇਸ ਤਰ੍ਹਾਂ ਇਹ ਸੰਕਲਪ ਅੋਰਤ ਦੀ ਸਥਿਤੀ ਨੂੰ ਦੂਜੈਲੇ ਸਥਾਨ ਤੇ ਲੈ ਜਾਦਾ ਹੈ। ਕਿਉਕਿ ਅੋਰਤ ਦੀ ਦੂਜੈਲੀ ਸਥਿਤੀ ਉਸਦੀ ਜੈਵਿਕ ਸਰੀਰਿਕ ਬਣਤਰ ਵਿੱਚੋਂ ਨਹੀ ਸਗੋਂ ਸਮਾਜਕ ਪ੍ਰਸਥਿਤੀਆਂ ਵਿੱਚ ਉਪਜਦੀ ਹੈ।

ਅਸਤਿਤਵਵਾਦੀ ਨਾਰੀਵਾਦ

[ਸੋਧੋ]

ਅਸਤਿਤਵਵਾਦੀ ਨਾਰੀਵਾਦ ਅਨੁਸਾਰ ਮਨੁੱਖ ਆਪਣੇ ਸਰੀਰ ਨਾਲੋ ਵੱਧ ਮਹੱਤਪੂਰਨ ਹੈ। ਇਹ ਮਨੁੱਖ ਦੀ ਹੋਂਦ ਤੇ ਕੇਂਦਰਿਤ ਵਿਚਾਰਧਾਰਾ ਨੂੰ ਪੇਸ਼ ਕਰਦਾ ਹੈ। ਅਸਤਿਤਵਵਾਦੀ ਨਾਰੀਵਾਦ ਇਹ ਨਾਰਗ ਬੁਲੰਦ ਕਰਦਾ ਹੈ ਕਿ ਮਨੁੱਖ ਪ੍ਰਕਿਰਤੀ ਦਾ ਮਹੱਤਵਪੂਰਨ ਅੰਗ ਹੈ। ਜਿਸਦੀ ਅੱਗੋ ਦੋਂ ਰੂਪ ਹਨ ਜੋ ਆਪਣੀ ਆਪਣੀ ਸਰੀਰਕ ਬਣਤਰ ਕਾਰਨ ਵੱਖਰੀ ਵੱਖਰੀ ਵਿਸ਼ੇਸ਼ਤਾ ਰੱਖਦੇ ਹਨ। ਇਸ ਲਈ ਇਹਨਾਂ ਨੂੰ ਜੈਵਿਕ ਬਣਤਰ ਦੇ ਆਧਾਰ ਤੇ ਉੱਚਾ ਜਾਂ ਨੀਵਾਂ ਨੂੰ ਜੈਵਿਕ ਬਣਤਰ ਦੇ ਆਧਾਰ ਤੇ ਉੱਚਾ ਜਾ ਨੀਵਾਂ ਨਹੀ ਕਿਹਾ ਜਾ ਸਕਦਾ।

ਸਮਾਜਵਾਦੀ ਨਾਰੀਵਾਦ

[ਸੋਧੋ]

ਸਮਾਜਵਾਦੀ ਨਾਰੀਵਾਦ, ਮਾਰਕਸਵਾਦੀ ਨਾਰੀਵਾਦ ਦਾ ਹੀ ਅਗਲਾ ਪੜਾਅ ਹੈ ਇਸ ਵਿੱਚ ਨਾਰੀ ਦੀ ਸਥਿਤੀ ਲਈ ਸਮਾਜਿਕ ਵਿਵਸਥਾ ਦਾ ਵਿਸ਼ਲੇਸ਼ਣ ਹੁੰਦਾ ਹੈ ਇਹ ਵੀ ਪਿੱਤਰਮਤਾ ਅਤੇ ਔਰਤ ਦੀ ਆਰਥਿਤ ਸਥਿਤੀ ਨੂੰ ਹੀ ਅੋਰਤ ਦੀ ਦੂਜੈਲੀ ਸਥਿਤੀ ਦਾ ਕਾਰਣ ਮੰਨਦਾ ਹੈ। ਮਰਦ ਦੀ ਆਰਥਿਕਤਾ ਦੀ ਰਾਜਨੀਤੀ ਕਾਰਨ ਹੀ ਔਰਤ ਨੂੰ ਅਜਿਹੀ ਕਾਰਜ ਤੱਕ ਸੀਮਤ ਰਖਿਆ ਜਾਂਦਾ ਹੈ ਜਿਸਦਾ ਪਿੱਤਰਸਤਾ ਵਿੱਚ ਕੋਈ ਮੁੱਲ ਨਹੀ ਹੁੰਦਾ। ਇਹਨਾਂ ਅਨੁਸਾਰ ਔਰਤਾਂ ਨੂੰ ਘਰੇਲੂ ਮਿਹਨਤਾਨਾ ਵੀ ਮਿਲਣਾ ਚਾਹੀਦਾ ਹੈ ਤਾਂ ਕਿ ਉਸਦੀ ਮਿਹਨਤ ਦਾ ਮੁੱਲ ਪੈ ਸਕੇ।

ਬਲੈਕ ਜਾਂ ਕਾਲਿਆਂ ਦਾ ਨਾਰੀਵਾਦ

[ਸੋਧੋ]

ਬਲੈਕ ਨਾਰੀਵਾਦ ਕਾਲੀਆਂ ਔਰਤਾਂ ਵੱਲੋਂ ਨਸਲਵਾਦ ਤੇ ਜੈਂਡਰ ਦੇ ਵਿਰੋਧ ਵਿੱਚ ਕੀਤੇ ਗਏ ਸੰਘਰਸ਼ ਨੂੰ ਪ੍ਰਗਟਾਉਂਦਾ ਹੈ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਸਲੀ ਵਿਤਕਰੇ ਦੀ ਆਲੋਚਨਾ ਕਰਦਾ ਹੈ ਤੇ ਨਸਲੀ ਵਿਤਕਰੇ ਨੂੰ ਵੀ ਔਰਤ ਦੀ ਦਮਨਤਾ ਦੇ ਅੰਗ ਵਜੋਂ ਲੈਂਦਾ ਹੈ। ਜਿੱਥੇ ਬਾਦੀ ਨਾਰੀਵਾਦ ਸਕੂਲ ਕੇਲ ਜੈਂਡਰ ਜਾਂ ਆਰਥਿਕ ਰਾਜਨੀਤੀ=ਅਲਤਬਸ ਦੁਆਲੇ ਘੁੰਮਦੇ ਹਨ ਉੱਥੇ ਇਹ ਸਕੂਲ ਜੈਂਡਰ ਤੇ ਨਸਲ ਦੋਹਾਂ ਨੂੰ ਆਪਣਾ ਆਧਾਰ ਬਣਾਉਂਦਾ ਹੈ। ਕਾਲੀ ਅੋਰਤ ਪੁਸ਼ ਦੇ ਸੋਸ਼ਣ ਦੇ ਨਾਲ ਨਾਲ ਗੋਰੀ ਔਰਤ ਦੁਆਰਾ ਵੀ ਸ਼ੋਸ਼ਿਤ ਹੁੰਦੀ ਹੈ। ਜਿਸ ਕਾਰਨ ਵੁਹ ਦੂਹਰਾ ਸੰਤਾਪ ਹੰਢਾਉਂਦੀ ਹੈ। ਇਸ ਲਈ ਬਲੈਕ ਨਾਰੀਵਾਦ ਪੱਛਮੀ ਨਾਰੀਵਾਦ ਦੇ ਸਮਾਨ ਬਲੈਕ ਜਾਂ ਕਾਲੀ ਔਰਤ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕਰਦਾ ਹੈ। ਇਹ ਔਰਤ ਦੇ ਦਮਨ ਦੇ ਸਾਰੇ ਪੱਖਾਂ ਨੂੰ ਸਮੁੱਚ ਵਿੱਚ ਵਾਚਦਾ ਹੈ। ਇਹਨਾਂ ਅਨੁਸਾਰ ਜਮਾਤ, ਨਸਲ, ਜੈਂਡਰ ਤੇ ਕਾਮੁਕਤਾ ਦਾ ਸੰਯੋਜਨ ਔਰਤ ਨੂੰ ਅੱਗੇ ਵਧਣ ਲਹੀ ਪ੍ਰਤੋਸਾਹਿਤ ਕਰਦਾ ਹੈ। ਇਸ ਨਹੀ ਦਮਨ ਦੇ ਸਾਰੇ ਰੂਪਾਂ ਨੂੰ ਪਛਾਣ ਕੇ ਹੀ ਅਸੀਂ ਸਾਰਥਕ ਸਿੱਟੇ ਤੇ ਪੁੱਜ ਸਕਦੇ ਹਾਂ।

ਉਤਰ ਨਾਰੀਵਾਦ

[ਸੋਧੋ]

ਉਤਰ ਬਸਤੀਵਾਦ, ਉੱਤਰ ਅਧੁਨਿਕਤਵਾਦ, ਵਾਂਗ ਉੱਤਰ ਨਾਰੀਵਾਦ, ਨਾਰੀਵਾਦ ਦੀ ਨਿਰੰਤਰਤਾ ਵਿੱਚ ਹੀ ਅਗਲਾ ਪੜਾਅ ਹੈ ਜਿਹੜਾ ਨਾਰੀਵਾਦ ਦੀ ਡੀਬੇਟ ਨੂੰ ਹੀ ਵਿਸਤਾਰਤੇ ਤੇ ਖਿਲਾਰਦਾ ਹੈ। ਨਾਰੀਵਾਦ ਵੱਲੋਂ ਪਿਤਰਕੀ ਨੂੰ ਦਿੱਤੀਆਂ ਚੁਣੋਤੀਆਂ ਜਾਂ ਜੈਂਡਰ ਵਿਤਕਰਿਆਂ ਨੂੰ ਮੁੱਢੋ ਨਸ਼ਟ ਕਰ ਬਰਾਬਰੀ ਪਾਉਣ ਦਾ ਏਜੰਡਾ ਇਸ ਵਿੱਚੋ ਮਨਫੀ ਨਹੀ ਹੋਇਆ ਪਰ ਨਾਲ ਲਹੀ ਇਹ ਵੀ ਸੱਚ ਹੈ ਕਿ 1990 ਵਿਆਂ ਤੋਂ ਬਾਅਦ ਉਤਰ ਅਧੁਨਿਕਤਾ ਨੇ ਜਿਵੇਂ ਮਨੁੱਖ ਦੀ ਨਿੱਜੀ ਸਪੇਸ ਨੂੰ ਤਸਲੀਮ ਕੀਤਾ ਹੈ। ਉਸਨੂੰ ਯੂਨੀਕ ਹੋਣ ਦਾ ਜਿਵੇ ਪਾਠ ਪੜਾਇਆ ਹੈ। ਨਾਰੀ ਦੀ ਹੋਦ ਵੀ ਨਵੀਆਂ ਘਾੜਤਾ ਵਿੱਚ ਪਈ ਹੈ। ਉੱਤਰ ਨਾਰੀਵਾਦ ਅਜੋਕੀ ਨਾਰੀ ਦੇ ਸਰੋਕਾਰਾਂ ਅਤੇ ਅਨੁਭਵਾਂ ਨੂੰ ਕਲਾਈ ਵਿੱਚ ਲੈ ਰਿਹਾ ਹੈ। ਨਾਰੀਵਾਦੀ ਚਿੰਤਕ ਖਰਡ ਸਪੇਸ ਦੀ ਮੰਗ ਕਰ ਰਹੇ ਹਨ ਸਮਾਜਿਕ ਸਬੰਧਾ ਦੀ ਥਾ ਨਿੱਜਤਾ ਕੇਂਦਰ ਵਿੱਚ ਆ ਰਹੀ ਹੈ ਨਾਰੀਵਾਦੀ ਡੀਬੇਟ ਥਫਰ੍ ਕਠਜਅਜਤਠ, ਙਖਲਕਗ ਕਠਜਅਜਤਠ, ਵਰਗੇ=ਅਲਤਬਸ ਖੇਤਰਾਂ ਵਿੱਚ ਦਾਖਲਾ ਪਾ ਰਹੀ ਹੈ। ਆਮ ਤੌਰ ਤੇ ਨਾਰੀ ਮੁਕਤੀ ਦੇ ਸਮੂਹਿਕ ਰਾਜਨੀਤਿਕ ਏਜੰਡੇ ਦੀ ਥਾਂ ਨਾਰੀ ਦੀਆਂ ਵਿਅਕਤੀਗਤ, ਨਿੱਜੀਵਾਦੀ ਕਾਮਨਾਵਾਂ ਤੇ ਫੋਕਸ ਕਰਦੀਆਂ ਹਨ ਅਤੇ ਨਾਰੀਵਾਦ ਦੇ ਮੰਤਵਾਂ ਤੇ ਉਦੇਸ਼ਾਂ ਵਿੱਚ ਜਿਕਰਯੋਗ ਸ਼ਿਫਟ ਲਿਆਉਣ ਵਾਲੇ ਮੋਹਰੀ ਹੋਣ ਦਾ ਮਾਨ ਹਾਸਲ ਕਰਨਾ ਚਾਹੁੰਦੀਆਂ ਹਨ ਉੱਤਰ ਨਾਰੀਵਾਦ ਇਤਿਹਾਸਕ ਤੌਰ ਤੇ ਉਸ ਮੁਹਰਲੇ ਤੇ ਖੜੇ ਹੈ। ਜਿੱਥੇ ਨਾਰੀਵਾਦ ਦੇ ਮੁੱਢਲੇ ਤੇ ਆਧਾਰੀ ਮੁੱਦੇ ਅਤੇ ਮਸਲੇ ਵੀ ਅਜੇ ਮੁਲੋਂ ਅਪ੍ਰਸੰਗਦ ਨਹੀਂ ਹੋਏ ਕਾਨੂੰਨੀ ਅਧਿਕਾਰਾਂ, ਆਰਥਿਕ ਮੋਕਿਆ ਤੇ ਨਾਰੀ ਮਰਦ ਬਰਾਬਰੀ ਦੀ ਸਮਾਜਕ ਹਲਚਲ ਦੇ ਬਾਵਜੂਦ ਸਦੀਆਂ ਪੁਰਾਣੇ ਪਿਤਰੀ ਤੰੰਤਰ ਅਧੀਨ ਧਾਰਮਿਕ ਸਭਿਆਚਾਰਕ ਪਰਵੇਸ਼ ਵਿੱਚੋਂ ਘੜੀਆਂ ਜੈਡਰਡ ਮਨੋਬਣਤਰਾਂ ਨਾਰੀ ਨੂੰ ਹਾਸ਼ੀਏ ਤੇ ਥੱਕਣ ਲਈ ਬਜਿਦ ਰਹਿੰਦੀਆਂ ਹਨ।[11]



ਹਵਾਲੇ

[ਸੋਧੋ]
  1. "Feminism – Definition and More from the Free Merriam-Webster Dictionary". merriam-webster.com.
  2. "Definition of feminism noun from Cambridge Dictionary Online: Free English Dictionary and Thesaurus". dictionary.cambridge.org.
  3. Goldstein 1982, p.92.ਫਰਮਾ:Wikicite
  4. Dutch feminist pioneer Mina Kruseman in a letter to Alexandre Dumas – in: Maria Grever, Strijd tegen de stilte. Johanna Naber (1859–1941) en de vrouwenstem in geschiedenis (Hilversum 1994) ISBN 90-6550-395-1, page 31
  5. Offen, Karen. "Les origines des mots 'feminisme' et 'feministe'". Revue d'histoire moderne et contemporaine. July–September 1987 34: 492-496
  6. Cott, Nancy F. The Grounding of Modern Feminism. New Haven: Yale University Press, 1987 at 13-5.
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. ਪਛਮੀ ਕਾਵਿ ਸਿਧਾਂਤ,ਸੰਪਾਦਕ ਜਸਵਿੰਦਰ ਸਿੰਘ,ਪੰਨਾ 136-148
  9. ਨਾਰੀ ਅਸਤਿਤਵ ਤੇ ਰਸਪਿੰਦਰ ਰਸਿਮ ਦਾ ਕਥਾ ਸੰਸਾਰ,ਖੋਜਾਰਥੀ ਹਰਵਿੰਦਰ ਕੋਰ,ਪੰਨਾ ਨੰ:7
  10. ਨਾਰੀਵਾਦ ਤੇ ਸਾਹਿਤ ਡਾ ਪਰਮਜੀਤ ਕੋਰ ਪੰਨਾ 36-41
  11. ਨਾਰੀ ਅਸਤਿਤਵ ਤੇ ਰਸਪਿੰਦਰ ਰਸਿਮ ਦਾ ਕਥਾ ਸੰਸਾਰ,ਖੋਜਾਰਥੀ ਹਰਵਿੰਦਰ ਕੋਰ,ਪੰਨਾ ਨੰ:12-16