ਟੋਪੀ ਸ਼ੁਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੋਪੀ ਸ਼ੁਕਲਾ
ਟਾਈਟਲ ਪੰਨਾ ਪੇਪਰਬੈਕ ਅਡੀਸ਼ਨ, ਰਾਜਕਮਲ
ਲੇਖਕਰਾਹੀ ਮਾਸੂਮ ਰਜ਼ਾ
ਮੂਲ ਸਿਰਲੇਖटोपी शुक्ला
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1969

ਟੋਪੀ ਸ਼ੁਕਲਾ ਰਾਹੀ ਮਾਸੂਮ ਰਜ਼ਾ ਦਾ ਲਿਖਿਆ ਅਤੇ 1969 ਵਿੱਚ ਛਪਿਆ ਇੱਕ ਹਿੰਦੀ ਨਾਵਲ ਹੈ। ਲੇਖਕ ਦਾ ਇਹ ਤੀਜਾ ਨਾਵਲ ਹੈ। ਇਹਦਾ ਅਨੁਵਾਦ ਕਈ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ।[1]

ਰਾਜਨੀਤਕ ਸਮੱਸਿਆ ਉੱਤੇ ਆਧਾਰਿਤ ਪਾਤਰ ਪ੍ਰਧਾਨ ਇਸ ਨਾਵਲ ਵਿੱਚ ਇੱਕ ਪਿੰਡ ਵਾਸੀ, ਟੋਪੀ ਸ਼ੁਕਲਾ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਆਖ਼ਰ ਵਿੱਚ ਖ਼ੁਦਕਸ਼ੀ ਕਰ ਲੈਂਦਾ ਹੈ। ਲੇਖਕ ਇਸ ਨਾਵਲ ਵਿੱਚ ਦੱਸਦਾ ਹੈ ਕਿ ਸੰਨ‌ 1974 ਵਿੱਚ ਭਾਰਤ ਦੀ ਵੰਡ ਦਾ ਅਜਿਹਾ ਬੁਰਾ ਅਸਰ ਪਿਆ ਕਿ ਹੁਣ ਵੀ ਹਿੰਦੂਆਂ ਅਤੇ ਮੁਸਲਮਾਨਾਂ ਦਾ ਮਿਲ ਕੇ ਰਹਿਣਾ ਬਹੁਤ ਜ਼ਿਆਦਾ ਔਖਾ ਹੋ ਗਿਆ।

ਇਸ ਨਾਵਲ ਬਾਰੇ ਲੇਖਕ ਦਾ ਕਥਨ[ਸੋਧੋ]

"ਮੈਨੂੰ ਇਹ ਨਾਵਲ ਲਿਖ ਕਰ ਕੋਈ ਖਾਸ ਖੁਸ਼ੀ ਨਹੀਂ ਹੋਈ। ਕਿਉਂਕਿ ਆਤਮਹੱਤਿਆ ਸਭਿਅਤਾ ਦੀ ਹਾਰ ਹੈ। ਪਰ ਟੋਪੀ ਦੇ ਸਾਹਮਣੇ ਕੋਈ ਰਸਤਾ ਨਹੀਂ ਸੀ। ਇਹ ਟੋਪੀ ਮੈਂ ਵੀ ਹਾਂ ਅਤੇ ਮੇਰੇ ਹੀ ਵਰਗੇ ਹੋਰ ਬਹੁਤ ਸਾਰੇ ਲੋਕ ਵੀ ਹਨ। ਅਸੀਂ ਲੋਕ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਅਵਸਰ ਤੇ “ਕੰਪ੍ਰੋਮਾਇਜ਼” ਕਰ ਲੈਂਦੇ ਹਾਂ। ਅਤੇ ਇਸ ਲਈ ਅਸੀਂ ਲੋਕ ਜੀ ਰਹੇ ਹਾਂ। ਟੋਪੀ ਕੋਈ ਦੇਵਤਾ ਜਾਂ ਪੈਗੰਬਰ ਨਹੀਂ ਸੀ। ਪਰ ਉਸਨੇ 'ਕੰਪ੍ਰੋਮਾਇਜ਼' ਨਹੀਂ ਕੀਤਾ ਅਤੇ ਇਸ ਲਈ ਆਤਮਹੱਤਿਆ ਕਰ ਲਈ। ਪਰ ‘ਆਧਾ ਗਾਓਂ ‘ ਦੀ ਹੀ ਤਰ੍ਹਾਂ ਇਹ ਕਿਸੇ ਇੱਕ ਆਦਮੀ ਜਾਂ ਕਈ ਆਦਮੀਆਂ ਦੀ ਕਹਾਣੀ ਨਹੀਂ ਹੈ। ਇਹ ਕਹਾਣੀ ਵੀ ਸਮੇਂ ਦੀ ਹੈ। ਇਸ ਕਹਾਣੀ ਦਾ ਹੀਰੋ ਵੀ ਸਮਾਂ ਹੈ। ਸਮੇਂ ਦੇ ਸਿਵਾ ਕੋਈ ਇਸ ਲਾਇਕ ਨਹੀਂ ਹੁੰਦਾ ਕਿ ਉਸਨੂੰ ਕਿਸੇ ਕਹਾਣੀ ਦਾ ਹੀਰੋ ਬਣਾਇਆ ਜਾਵੇ। − "‘ਆਧਾ ਗਾਓਂ‘ ਵਿੱਚ ਬੇਸ਼ੁਮਾਰ ਗਾਲਾਂ ਸਨ। ਮੌਲਾਨਾ ‘ਟੋਪੀ ਸ਼ੁਕਲਾ’ ਵਿੱਚ ਇੱਕ ਵੀ ਗਾਲ੍ਹ ਨਹੀਂ ਹੈ। ਪਰ ਸ਼ਾਇਦ ਇਹ ਪੂਰਾ ਨਾਵਲ ਇੱਕ ਗੰਦੀ ਗਾਲ੍ਹ ਹੈ। ਅਤੇ ਮੈਂ ਇਹ ਗਾਲ੍ਹ ਡੰਕੇ ਦੀ ਚੋਟ ਬਕ ਰਿਹਾ ਹਾਂ। ” ਇਹ ਨਾਵਲ ਅਸ਼ਲੀਲ ਹੈ…… ਜੀਵਨ ਦੀ ਤਰ੍ਹਾਂ।”[2]

ਕਥਾਨਕ[ਸੋਧੋ]

ਟੋਪੀ ਸ਼ੁਕਲਾ ਦੋ ਵੱਖ-ਵੱਖ ਧਰਮਾਂ ਨਾਲ ਜੁੜੇ ਬੱਚਿਆਂ ਦੇ ਅਤੇ ਇੱਕ ਬੱਚੇ ਅਤੇ ਉਸ ਦੀ ਦਾਦੀ ਦੇ ਪਿਆਰ ਦੀ ਕਹਾਣੀ ਹੈ। ਇਸ ਕਹਾਣੀ ਦੇ ਮਾਧਿਅਮ ਰਾਹੀਂ ਲੇਖਕ ਦੋਸਤੀ ਦੇ ਰਿਸ਼ਤੇ ਅਤੇ ਪ੍ਰੇਮ ਦੇ ਰਿਸ਼ਤੇ ਦੀ ਸਾਰਥਕਤਾ ਨੂੰ ਪੇਸ਼ ਕਰਦਾ ਹੈ। ਉਹ ਸਮਾਜ ਦੇ ਅੱਗੇ ਉਦਾਹਰਨ ਪੇਸ਼ ਕਰਦਾ ਹੈ ਕਿ ਦੋਸਤੀ ਕਦੇ ਧਰਮ ਅਤੇ ਜਾਤੀ ਦੀ ਗੁਲਾਮ ਨਹੀਂ ਹੁੰਦੀ ਸਗੋਂ ਉਹ ਪ੍ਰੇਮ, ਆਪਸੀ ਪਿਆਰ ਅਤੇ ਸਮਝ ਦਾ ਪ੍ਰਤੀਕ ਹੁੰਦੀ ਹੈ। ਬਾਲਮਨ ਕਿਸੇ ਸਵਾਰਥ ਜਾਂ ਗਿਣਤੀਆਂ ਮਿਣਤੀਆਂ ਨਾਲ ਨਹੀਂ ਚਲਦਾ। ਬਿਰਧਮਨ ਦੀ ਵੀ ਅਜਿਹੀ ਹੀ ਸਥਿਤੀ ਹੁੰਦੀ ਹੈ। ਟੋਪੀ ਇਸ ਕਹਾਣੀ ਦਾ ਮੁੱਖ ਪਾਤਰ ਹੈ। ਉਸ ਦੇ ਪਿਤਾ ਉਘਾ ਡਾਕਟਰ ਹੈ। ਉਸ ਦਾ ਪਰਵਾਰ ਭਰਿਆ-ਪੂਰਾ ਹੈ। ਉਸ ਦੇ ਘਰ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀਂ ਹੈ ਪਰ ਇੱਕ ਅਗਿਆਤ ਪ੍ਰੇਮ ਉਸਨੂੰ ਇੱਫਨ ਦੇ ਘਰ ਦੇ ਵੱਲ ਖਿੱਚ ਲੈ ਜਾਂਦਾ ਹੈ। ਇੱਫਨ ਦੇ ਘਰ ਵਿੱਚ ਉਸ ਦੀ ਦਾਦੀ ਦੁਆਰਾ ਮਿਲੇ ਪ੍ਰੇਮ ਨੇ ਉਸ ਦੇ ਅੰਦਰ ਪ੍ਰੇਮ ਦੀ ਉਹ ਕਮੀ ਪੂਰੀ ਕਰ ਦਿੱਤੀ ਜੋ ਆਪਣੇ ਘਰੋਂ ਉਸਨੂੰ ਕਦੇ ਨਹੀਂ ਮਿਲੀ। ਟੋਪੀ ਦੀਆਂ ਆਪਣੀ ਵੀ ਦਾਦੀ ਹੈ ਪਰ ਉਹ ਉਸ ਵਿੱਚ ਹਮੇਸ਼ਾ ਇੱਫਨ ਦੀ ਦਾਦੀ ਨੂੰ ਹੀ ਖੋਜਦਾ ਰਹਿੰਦਾ ਹੈ। ਇੱਫਨ ਦੀ ਦਾਦੀ ਦੀ ਮੌਤ ਉਸਨੂੰ ਆਪ ਦੇ ਕਿਸੇ ਆਪਣੇ ਦੀ ਮੌਤ ਤੋਂ ਉਪਜੇ ਦੁੱਖ ਦੇ ਸਮਾਨ ਲੱਗਦੀ ਹੈ। ਇੱਫਨ ਨਾਲ ਉਸ ਦੀ ਦੋਸਤੀ ਧਰਮ ਨੂੰ ਵੀ ਵਿੱਚ ਆਉਣ ਨਹੀਂ ਦਿੰਦੀ ਹੈ। ਇੱਫਨ ਦੇ ਚਲੇ ਜਾਣ ਦੇ ਬਾਅਦ ਉਸ ਦਾ ਬਾਲਮਨ ਉਸੇ ਪਿਆਰ ਨੂੰ ਭਾਲਦਾ ਰਹਿੰਦਾ ਹੈ, ਜੋ ਉਸਨੂੰ ਫਿਰ ਨਹੀਂ ਮਿਲਦਾ।

ਹਵਾਲੇ[ਸੋਧੋ]