ਠੁਕੇ ਹੋਏ ਦੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Horizontal impaction wisdom tooth

ਇਹ ਉਹ ਦੰਦ ਹੁੰਦੇ ਹਨ ਜੋ ਕਿਸੇ ਹੋਰ ਦੰਦ ਦੁਆਰਾ ਪਾਈ ਗਈ ਰੁਕਾਵਟ ਕਰ ਕੇ ਮੂੰਹ ਵਿੱਚ ਪੂਰੀ ਤਰ੍ਹਾਂ ਨਹੀਂ ਉੱਗ ਪਾਉਂਦੇ। ਇਹ ਆਮ ਤੌਰ 'ਤੇ ਅਕਲ ਦਾੜ੍ਹ ਹੁੰਦੀ ਹੈ। ਅਜਿਹੇ ਹਲਾਤਾਂ ਵਿੱਚ ਦੰਦ ਦੇ ਵਿਕਾਸ ਵਿੱਚ ਆਈ ਰੁਕਾਵਟ ਕਰ ਕੇ ਦਰਦ ਜਾਂ ਸੋਜਿਸ਼ ਵੀ ਹੋ ਸਕਦੀ ਹੈ ਅਤੇ ਇਹ ਦੰਦ ਲਾਗਲੇ ਦੰਦ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।

ਕਾਰਨ[ਸੋਧੋ]

ਅਜਿਹੇ ਹਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਜਬਾੜੇ ਵਿੱਚ ਦੰਦਾਂ ਲਈ ਲੋੜੀਂਦੀ ਜਗ੍ਹਾ ਨਹੀਂ ਬਚਦੀ ਤਾਂ ਜੋ ਉਹ ਮੂੰਹ ਵਿੱਚ ਉੱਗ ਸਕਣ। ਕਿਉਂਕਿ ਅਕਲ ਦਾੜ੍ਹ ਸਭ ਤੋਂ ਅੰਤ ਵਿੱਚ ਉੱਗਦੀਆਂ ਹਨ, ਇਸ ਲਈ ਅਕਸਰ ਉਹੀ ਇਨ੍ਹਾਂ ਹਲਾਤਾਂ ਡਾ ਸ਼ਿਕਾਰ ਹੁੰਦੀਆਂ ਹਨ। ਅਜਿਹਾ ਅਨੁਵਾਂਸ਼ਿਕ ਕਾਰਨਾਂ ਕਰ ਕੇ ਵੀ ਹੁੰਦਾ ਹੈ ਜਿਹਨਾਂ ਬਾਰੇ ਜ਼ਿਆਦਾ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਕਾਰਨ ਕਰ ਕੇ ਕਈ ਵਾਰ ਜਬਾੜ੍ਹੇ ਦੇ ਛੋਟੇ ਰਹਿ ਜਾਣ ਨਾਲ ਜਾਂ ਦੰਦਾਂ ਦੇ ਅਸਾਧਾਰਨ ਵਾਧੇ ਕਰ ਕੇ ਅਜਿਹੇ ਹਲਾਤ ਪੈਦਾ ਹੋ ਜਾਂਦੇ ਹਨ।

ਇਲਾਜ[ਸੋਧੋ]

ਮਸੂੜਿਆਂ ਵਿੱਚ ਆਈ ਫੁਲਾਵਟ ਜਾਂ ਲਾਗ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਦੰਦ ਨੂੰ ਡਾਕਟਰੀ ਸਹਾਇਤਾ ਨਾਲ ਕਢਣਾ ਪਾਈ ਸਕਦਾ ਹੈ।