ਠੰਡਾ ਗੋਸ਼ਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
"ਠੰਡਾ ਗੋਸ਼ਤ"
ਠੰਡਾ ਗੋਸ਼ਤ.jpg
ਠੰਡਾ ਗੋਸ਼ਤ ਨਾਮੀ ਕਹਾਣੀ-ਸੰਗ੍ਰਹਿ ਦੇ ਇੱਕ ਹਿੰਦੀ ਅਡੀਸ਼ਨ ਦਾ ਕਵਰ
ਲੇਖਕ ਸਆਦਤ ਹਸਨ ਮੰਟੋ
ਮੂਲ ਟਾਈਟਲ "ٹھنڈا گوشت"
ਦੇਸ਼ ਭਾਰਤ,ਪਾਕਿਸਤਾਨ
ਭਾਸ਼ਾ ਉਰਦੂ
ਵੰਨਗੀ ਵਿਅੰਗ, ਗਲਪ-ਰਹਿਤ
ਪ੍ਰਕਾਸ਼ਨ_ਤਾਰੀਖ 1950

ਠੰਡਾ ਗੋਸ਼ਤ (ਉਰਦੂ: ٹھنڈا گوشت‎) ਸਆਦਤ ਹਸਨ ਮੰਟੋ ਦੀ ਇੱਕ ਗਲਪ-ਰਹਿਤ ਕਹਾਣੀ ਹੈ।[1] ਇਹ ਪਹਿਲੀ ਵਾਰ 1950 ਵਿੱਚ ਪਾਕਿਸਤਾਨ ਵਿੱਚ ਛਪਦੇ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿੱਚ ਇਸਨੂੰ 'ਸੰਗ-ਏ-ਮੀਲ ਪਬਲੀਕੇਸ਼ਨ' ਨੇ ਪ੍ਰਕਾਸ਼ਿਤ ਕੀਤਾ।

ਕਹਾਣੀ ਦਾ ਸਾਰ[ਸੋਧੋ]

ਠੰਡਾ ਗੋਸ਼ਤ ਕਹਾਣੀ ਦੇ ਮੁੱਖ ਪਾਤਰ ਈਸ਼ਰ ਸਿੰਘ ਤੇ ਕਲਵੰਤ ਕੌਰ ਪਤੀ ਪਤਨੀ ਹਨ ਤੇ ਉਹ ਹੋਟਲ ਵਿੱਚ ਕਿਰਾਏ ਤੇ ਰਹਿੰਦੇ ਹਨ। ਪੰਜਾਬ ਵਿੱਚ ਸੰਤਾਲੀ ਦੇ ਦੰਗਿਆਂ ਦੌਰਾਨ[2] ਈਸਰ ਸਿੰਘ ਲੁੱਟ-ਖੋਹ ਕਰਨ ਗਿਆ ਕਈ ਦਿਨਾਂ ਬਾਅਦ ਪਰਤਦਾ ਹੈ। ਕੁਲਵੰਤ ਕੌਰ ਕਾਮੁਕ ਤ੍ਰਿਪਤੀ ਲਈ ਵਾਰ-ਵਾਰ ਈਸ਼ਰ ਸਿੰਘ ਨੂੰ ਸੈਕਸ ਲਈ ਉਕਸਾਉਂਦੀ ਹੈ। ਪਰ ਈਸ਼ਰ ਸਿੰਘ ਅੰਦਰ ਜਿਵੇਂ ਕੋਈ ਸੁੰਨ੍ਹ ਪਸਰਿਆ ਹੁੰਦਾ ਹੈ। ਸਾਰੇ ਸਿਖੇ ਗੁਰ ਵਰਤ ਲੈਣ ਤੇ ਵੀ ਉਹਦੇ ਅੰਦਰ ਗਰਮੀ ਨਹੀਂ ਆਉਂਦੀ। ਕੁਲਵੰਤ ਕੌਰ ਵੀ ਉਹਨੂੰ ਗਰਮਾਉਣ ਲਈ ਬੜਾ ਵਾਹ ਲਾਉਂਦੀ ਹੈ, ਪਰ ਨਾਕਾਮ ਰਹਿੰਦੀ ਹੈ ਅਤੇ ਗੁੱਸੇ ਨਾਲ ਪੁਛਦੀ ਹੈ, "ਈਸ਼ਰ ਸਿਆਂ! ਉਹ ਕੌਣ ਹਰਾਮ ਦੀ ਜਣੀ ਏ..... ਜਿਹਨੇ ਤੈਨੂੰ ਨਿਚੋੜ ਲਿਆ ਏ।" ਉਹ ਵਾਰ ਵਾਰ ਪੁੱਛਦੀ ਹੈ ਪਰ ਜਵਾਬ ਨਾ ਮਿਲਣ ਤੇ ਗੁੱਸੇ ਵਿੱਚ ਈਸ਼ਰ ਸਿੰਘ ਤੇ ਉਸੇ ਦੀ ਤਲਵਾਰ ਨਾਲ ਵਾਰ ਕਰ ਦਿੰਦੀ ਹੈ। ਇਸੇ ਦੌਰਾਨ ਲਹੂ ਲੁਹਾਨ ਈਸ਼ਰ ਸਿੰਘ ਆਪਣੀ ਕਹਾਣੀ ਦੱਸਦਾ ਹੈ ਕਿਵੇਂ ਉਹ ਇੱਕ ਘਰ ਵਿੱਚ ਮੌਜੂਦ ਛੇ ਬੰਦਿਆਂ ਨੂੰ ਕਤਲ ਕਰਦਾ ਹੈ ਅਤੇ ਸੱਤਵੀਂ, ਇੱਕ ਅੱਤ ਸੋਹਣੀ ਕੁੜੀ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਨਹਿਰ ਦੀ ਡੰਢੀ ਕੋਲ ਲਿਟਾ ਕੇ ਉਸ ਨਾਲ ਸੈਕਸ ਕਰਨ ਲੱਗਦਾ ਹੈ। ਪਰ ਉਹ ਮਰੀ ਚੁੱਕੀ ਸੀ ..... ਲੋਥ ਸੀ ਬਿਲਕੁਲ ਠੰਡਾ ਗੋਸ਼ਤ .....। ਏਨਾ ਦੱਸਣ ਤੋਂ ਬਾਅਦ ਈਸਰ ਸਿੰਘ ਦੀ ਮੌਤ ਹੋ ਜਾਂਦੀ ਹੈ। ਸਾਫ਼ ਹੈ ਉਹ ਕੁੜੀ ਕੋਈ ਹਿੰਦੂ ਜਾਂ ਸਿੱਖ ਕੁੜੀ ਸੀ ਜਿਸ ਨੂੰ ਉਨ੍ਹਾਂ ਮੁਸਲਮਾਨ ਮਰਦਾਂ ਨੇ ਆਪਣੀ ਹਵਸ਼ ਦੀ ਖਾਤਰ ਉਧਾਲਿਆ ਸੀ ਅਤੇ ਉਸ ਨਾਲ ਅਸਹਿ ਵਹਿਸੀ ਵਰਤਾਉ ਨੇ ਹੀ ਉਸਨੂੰ ਲਾਸ ਬਣਾ ਦਿੱਤਾ ਸੀ।

ਹਵਾਲੇ[ਸੋਧੋ]